ਫਗਵਾੜਾ (ਜਲੋਟਾ)- ਪੰਜਾਬ ’ਚ ਜਲਦ ਹੀ ਵੱਡੇ ਪੱਧਰ 'ਤੇ ਪੁਲਸ ਅਤੇ ਪ੍ਰਸ਼ਾਸਨਿਕ ਫੇਰਬਦਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਅਜਿਹੇ ਸਰਕਾਰੀ ਮੁਲਾਜ਼ਮ ਜਿਨ੍ਹਾਂ ਨੇ ਲੋਕ ਹਿੱਤ ’ਚ ‘ਆਪ’ ਸਰਕਾਰ ਦੀਆਂ ਨੀਤੀਆਂ ਨੂੰ ਇਮਾਨਦਾਰੀ ਨਾਲ ਲਾਗੂ ਕਰਨ ’ਚ ਜ਼ਿਆਦਾ ਕੰਮ ਨਹੀਂ ਕੀਤਾ ਹੈ, ’ਤੇ ਸਰਕਾਰ ਦੀ ਗਾਜ਼ ਡਿੱਗਣੀ ਲਗਭਗ ਪੱਕੀ ਦੱਸੀ ਜਾਂਦੀ ਹੈ । ਦਿੱਲੀ ਚੋਣਾਂ ’ਚ ‘ਆਪ’ ਦੀ ਕਰਾਰੀ ਹਾਰ ਤੋਂ ਬਾਅਦ ਚੋਟੀ ਦੀ ਲੀਡਰਸ਼ਿਪ ਪੰਜਾਬ ਨੂੰ ਲੈ ਕੇ ਕਾਫ਼ੀ ਗੰਭੀਰ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਬਹੁਤ ਕੁਝ ਇਹੋ ਜਿਹਾ ਵੇਖਣ ਨੂੰ ਮਿਲ ਸਕਦਾ ਹੈ, ਜੋ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਸੀ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੀ ਵੱਡੀ ਸੋਚ ਰੱਖਦੇ ਹਨ ਪਰ ਇਸ ਦੇ ਉਲਟ ਸੂਬੇ ਦੇ ਕਈ ਜ਼ਿਲ੍ਹਿਆਂ ਖਾਸ ਕਰਕੇ ਜ਼ਿਲ੍ਹਾ ਕਪੂਰਥਲਾ ’ਚ ਸਥਿਤੀ ਇਹ ਹੈ ਕਿ ਇਥੇ ਕੁਝ ਸਰਕਾਰੀ ਅਧਿਕਾਰੀ ਆਮ ਲੋਕਾਂ ਦੇ ਕੰਮ ਤਾਂ ਦੂਰ ਆਪਣੇ ਦਫ਼ਤਰਾਂ ਵਿਚ ਵੀ ਸਮੇਂ ਸਿਰ ਨਹੀਂ ਆਉਂਦੇ। ਜੇਕਰ ਕੋਈ ਇਨ੍ਹਾਂ ਨੂੰ ਆਪਣੇ ਜਾਇਜ਼ ਸਰਕਾਰੀ ਕੰਮ ਵਾਲੇ ਸਵਾਲ ਕਰ ਲਵੇ ਤਾਂ ਇਨ੍ਹਾਂ ਦਾ ਜਵਾਬ ਪੁੱਠਾ ਹੁੰਦਾ ਹੈ? ਇਸ ਤੋਂ ਇਲਾਵਾ ਜੇਕਰ ਜਨਤਾ ਇਨ੍ਹਾਂ ਸਰਕਾਰੀ ਬਾਬੂਆਂ ਨੂੰ ਪੁੱਛਦੀ ਹੈ ਕਿ ਉਨ੍ਹਾਂ ਦੇ ਕੰਮ ਦਾ ਕੀ ਹੋਇਆ ਹੈ ਤਾਂ ਇਹ ਅਧਿਕਾਰੀ ਆਮ ਆਦਮੀ ਨੂੰ ਕੋਈ ਚੰਗਾ ਜਵਾਬ ਹੀ ਨਹੀਂ ਦਿੰਦੇ ਹਨ ।
ਇਹ ਵੀ ਪੜ੍ਹੋ : 40 ਲੱਖ ਤੋਂ ਵਧੇਰੇ ਖ਼ਰਚ ਕਰ ਚਾਵਾਂ ਨਾਲ ਪੁੱਤ ਭੇਜੇ ਸੀ USA, ਹੁਣ ਇਸ ਹਾਲਾਤ 'ਚ ਪਰਤੇ ਘਰ ਤਾਂ...
ਇਸ ਸਭ ਤੋਂ ਹੈਰਾਨ-ਪ੍ਰੇਸ਼ਾਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਸ ਸਭ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਨੱਥ ਪਾਉਣ ਦੇ ਇਰਾਦੇ ਨਾਲ ਪੰਜਾਬ ਸਰਕਾਰ ਹੁਣ ਅਜਿਹੇ ਵੱਡੇ ਅਧਿਕਾਰੀਆਂ ਦੀ ਸੂਚੀ ਬਣਾ ਰਹੀ ਹੈ, ਜੋ ਲੋਕਾਂ ਹਿੱਤ ’ਚ ਲਾਗੂ ਕੀਤੀਆਂ ਗਈਆਂ ਸਰਕਾਰੀ ਨੀਤੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਪੰਜਾਬ 'ਚ ਦਰਦਨਾਕ ਘਟਨਾ, ਜਿਉਂਦੇ ਸੜੇ 2 ਲੋਕ
NEXT STORY