ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਇਕ ਵਿਆਹੁਤਾ ਨੂੰ ਮੌਤ ਦੇ ਘਾਟ ਉਤਾਰਣ ਦੇ ਦੋਸ਼ 'ਚ ਇਕ ਔਰਤ ਸਣੇ 3 ਵਿਅਕਤੀਆਂ 'ਤੇ ਥਾਣਾ ਚੀਮਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਥਾਣਾ ਚੀਮਾ ਦੇ ਐੈੱਸ. ਐੈੱਚ. ਓ. ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਜੀਵਨ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਆਲੀਕੇ ਥਾਣਾ ਫੂਲ ਜ਼ਿਲਾ ਬਠਿੰਡਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ 27 ਅਕਤੂਬਰ ਨੂੰ ਉਸ ਦੀ ਭੈਣ ਯਾਦਵਿੰਦਰ ਕੌਰ ਪਤਨੀ ਕੁਲਵੀਰ ਸਿੰਘ ਵਾਸੀ ਵੀਰਾ ਚੋਟੀਆਂ ਪੱਤੀ ਸ਼ੇਰੋਂ ਦੀ ਮੌਤ ਹੋ ਗਈ ਸੀ। ਜਦੋਂ ਉਹ ਆਪਣੇ ਰਿਸ਼ਤੇਦਾਰਾਂ ਸਣੇ ਪਿੰਡ ਸ਼ੇਰੋਂ ਵਿਖੇ ਆਏ ਤੇ ਉਸ ਦੀ ਭੈਣ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਨਹਾਉਣ ਲੱਗੇ ਤਾਂ ਉਸ ਦੀ ਭੈਣ ਦੇ ਗਲ 'ਤੇ ਨਿਸ਼ਾਨ ਪਏ ਹੋਏ ਸਨ। ਸ਼ੱਕ ਹੋਣ 'ਤੇ ਉਨ੍ਹਾਂ ਆਪਣੀ ਭੈਣ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ।
ਜਦੋਂ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਸ਼ੇਰੋਂ ਆ ਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਭੈਣ ਦਾ ਕਤਲ ਉਸ ਦੇ ਦਿਓਰ ਜਸਵੀਰ ਸਿੰਘ ਨੇ ਸਣੇ ਬਲਵਿੰਦਰ ਕੌਰ (ਸੱਸ) ਅਤੇ ਜਗਮੇਲ ਸਿੰਘ (ਸਹੁਰਾ) ਨਾਲ ਮਿਲ ਕੇ ਕੀਤਾ ਹੈ। ਉਸ ਦੀ ਭੈਣ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਉਸ ਦਾ ਦਿਓਰ ਉਸ ਦੇ ਚਾਲ ਚੱਲਣ 'ਤੇ ਸ਼ੱਕ ਕਰਦਾ ਸੀ ਅਤੇ ਖੁਦ ਉਸ ਨੂੰ ਮਾੜੀ ਨਜ਼ਰ ਨਾਲ ਦੇਖਦਾ ਸੀ, ਜਿਸ ਕਾਰਨ ਉਸ ਨੇ ਆਪਣੇ ਮਾਤਾ-ਪਿਤਾ ਦੀ ਸ਼ਹਿ 'ਤੇ ਉਨ੍ਹਾਂ ਦੀ ਭੈਣ ਦਾ ਕਤਲ ਕਰ ਦਿੱਤਾ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਜਸਵੀਰ ਸਿੰਘ ਪੁੱਤਰ ਜਗਮੇਲ ਸਿੰਘ ਉਰਫ ਜੰਗ ਸਿੰਘ, ਬਲਵਿੰਦਰ ਕੌਰ ਪਤਨੀ ਜਗਮੇਲ ਸਿੰਘ ਉਰਫ ਜੰਗ ਸਿੰਘ, ਜਗਮੇਲ ਸਿੰਘ ਉਰਫ ਜੰਗ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਵੀਰਾਂ ਚੋਟੀਆਂ ਪੱਤੀ ਸ਼ੇਰੋਂ ਖਿਲਾਫ ਕਤਲ ਅਤੇ ਹੋਰ ਕਈ ਧਾਰਾਵਾਂ ਹੇਠ ਪਰਚਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਕਤਲ ਦੇ ਮਾਮਲੇ 'ਚ 3 ਨੂੰ ਉਮਰ ਕੈਦ
NEXT STORY