ਗੁਰੂਹਰਸਹਾਏ (ਸਿਕਰੀ, ਕਾਲੜਾ, ਸੁਨੀਲ ਵਿੱਕੀ) : ਗੁਰੂਹਰਸਹਾਏ ਵਿਖੇ ਵਿਆਹ ਦੀ ਸਾਜ਼ਿਸ਼ ਰਚ ਕੇ ਇਕ ਲੜਕੇ ਨਾਲ ਲੜਕੀ ਵਾਲਿਆਂ ਵੱਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਥਾਣਾ ਗੁਰੂਹਰਸਹਾਏ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਦਰਖਾਸਤ/ਯੂ. ਆਈ. ਡੀ. ਨੰਬਰ 436428 ਰਾਹੀਂ ਗੁਰਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਨੇੜੇ ਚੁੰਗੀ ਨੇ ਦੱਸਿਆ ਕਿ ਉਸ ਦਾ ਵਿਆਹ 19 ਮਾਰਚ 2024 ਨੂੰ ਗੁਰਪ੍ਰੀਤ ਕੌਰ ਨਾਲ ਹੋਇਆ ਸੀ। ਉਸ ਦੇ ਪਰਿਵਾਰ ਵੱਲੋਂ ਵਿਆਹ ’ਤੇ ਕਾਫੀ ਖਰਚਾ ਕੀਤਾ ਗਿਆ ਤੇ ਵਿਆਹ ਤੋਂ 10 ਦਿਨ ਬਾਅਦ ਮੁਲਜ਼ਮ ਮਦਨ ਸਿੰਘ ਵਾਸੀ ਰੇਲਵੇ ਕਾਲੋਨੀ ਜਲਾਲਾਬਾਦ ਸੁਨੀਤਾ ਰਾਣੀ ਪਤਨੀ ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਅਨੈਬ ਸਿੰਘ ਵਾਸੀ ਪਿੰਡ ਕਿੱਕਰ ਖੇੜਾ, ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਸਾਜ਼ਿਸ਼ ਰਚ ਕੇ ਲੜਕੀ ਗੁਰਪ੍ਰੀਤ ਕੌਰ ਨੂੰ ਲੈਣ ਆਏ ਤੇ ਅਬੋਹਰ ਵਿਖੇ ਆਪਣੇ ਵਿਰੁੱਧ ਕੋਈ ਕੇਸ ਚੱਲਦਾ ਹੋਣ ਕਰ ਕੇ ਉਸ ਤੋਂ ਧੋਖੇ ਨਾਲ ਪੈਸੇ ਲੈ ਗਏ ਤੇ ਬਾਅਦ ’ਚ ਨਾ ਤਾਂ ਉਸ ਨਾਲ ਲੜਕੀ ਨੂੰ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਤੇ ਵਿਆਹ ’ਚ ਲੜਕੀ ਨੂੰ ਪਾਏ ਗਹਿਣੇ ਵਗੈਰਾ ਵਾਪਸ ਕੀਤੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਛੁੱਟੀ ਦੇ ਬਾਵਜੂਦ ਖੁੱਲ੍ਹੇ ਕਈ ਸਕੂਲ, ਹੋਵੇਗੀ ਕਾਰਵਾਈ!
ਜਿਸ ’ਤੇ ਉਸ ਨੂੰ ਪਤਾ ਲੱਗਾ ਹੈ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਤੇਰਾ ਪੁੱਤ ਸਿੱਧਾ ਡੀ. ਐੱਸ. ਪੀ. ਭਰਤੀ ਕਰਾਵਾਂਗੇ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗੀ ਯਕੀਨ
ਖੜ੍ਹੇ-ਖਲੌਤੇ ਮੋਟਰਸਾਈਕਲ ਨੂੰ ਲੱਗ ਗਈ ਅੱਗ, CCTV 'ਚ ਹੋਇਆ ਵੱਡਾ ਖ਼ੁਲਾਸਾ
NEXT STORY