ਦੇਵੀਗੜ੍ਹ (ਨੌਗਾਵਾਂ) : ਥਾਣਾ ਜੁਲਕਾਂ ਅਧੀਨ ਪਿੰਡ ਦੂੰਦੀਮਾਜਰਾ ਦੇ ਸਤਵੰਤ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਕ ਕੁੜੀ ਨੇ ਉਸ ਨਾਲ ਵਿਆਹ ਕਰਵਾ ਕੇ ਅਤੇ ਆਸਟ੍ਰੇਲੀਆ ਨਾ ਲਿਜਾ ਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੂੰਦੀਮਾਜਰਾ ਦੇ ਸਤਵੰਤ ਸਿੰਘ ਪੁੱਤਰ ਨਿਸ਼ਾਬਰ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਮਨਪ੍ਰੀਤ ਕੌਰ ਪਤਨੀ ਸਤਵੰਤ ਸਿੰਘ ਵਾਸੀ ਦੂੰਦੀਮਾਜਰਾ ਹਾਲ ਆਸਟ੍ਰੇਲੀਆ ਨਾਲ ਉਸ ਦਾ ਵਿਆਹ ਹੋਇਆ ਸੀ। ਇਸ ਵਿਆਹ ਦਾ ਸਾਰਾ ਖਰਚ ਅਤੇ ਆਸਟ੍ਰੇਲੀਆ ਜਾਣ ਦਾ ਸਾਰਾ ਖਰਚਾ ਸਤਵੰਤ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਪਰ ਵਿਦੇਸ਼ ਜਾਣ ਤੋਂ ਬਾਅਦ ਮਨਪ੍ਰੀਤ ਕੌਰ ਨੇ ਉਸ ਨੂੰ ਵਿਦੇਸ਼ ਨਾ ਬੁਲਾ ਕੇ ਮੁਦਈ ਧਿਰ ਨਾਲ 30 ਲੱਖ ਦੀ ਠੱਗੀ ਮਾਰੀ।
ਇਹ ਵੀ ਪੜ੍ਹੋ : ਮੋਗਾ ’ਚ ਦੋ ਮਹੀਨੇ ਪਹਿਲਾਂ ਵਿਆਹੇ ਭਰਾ ਨੂੰ ਦਿੱਤੀ ਰੂਹ ਕੰਬਾਊ ਮੌਤ, ਪਾਣੀ ਵਾਂਗ ਵਹਾਇਆ ਖੂਨ
ਇਥੇ ਹੀ ਬਸ ਨਹੀਂ ਮਨਪ੍ਰੀਤ ਕੌਰ ਦੇ ਪਰਿਵਾਰ ਵਾਲਿਆਂ ਵੱਲੋਂ ਹੁਣ ਲੜਕਾ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਧਰ ਥਾਣਾ ਜੁਲਕਾਂ ਦੀ ਪੁਲਸ ਨੇ ਮਨਪ੍ਰੀਤ ਕੌਰ ਪਤਨੀ ਸਤਵੰਤ ਸਿੰਘ ਵਾਸੀ ਦੂੰਦੀਮਾਜਰਾ ਹਾਲ ਆਸਟ੍ਰੇਲੀਆ, ਕੇਵਲ ਸਿੰਘ ਪੁੱਤਰ ਵਜ਼ੀਰ ਸਿੰਘ, ਲਖਵਿੰਦਰ ਕੌਰ ਪਤਨੀ ਕੇਵਲ ਸਿੰਘ, ਪੰਜਾਬ ਸਿੰਘ ਪੁੱਤਰ ਕੇਵਲ ਸਿੰਘ ਵਾਸੀਆਨ ਗਗਰੌਲੀ ਤਹਿਸੀਲ ਜ਼ਿਲ੍ਹਾ ਪਟਿਆਲਾ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਫੋਨ ਨੇ ਪਰਿਵਾਰ ’ਚ ਪਵਾਏ ਕੀਰਣੇ, ਚਾਵਾਂ ਨਾਲ ਵਿਦੇਸ਼ ਭੇਜੇ ਇਕਲੌਤੇ ਪੁੱਤ ਨੂੰ ਲੈ ਗਈ ਹੋਣੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਝੋਨੇ ਦੀ ਬਿਜਾਈ ਤੋਂ ਪਹਿਲਾਂ ਜ਼ਰੂਰ ਜਾਣ ਲਓ ਪੰਜਾਬ ਸਰਕਾਰ ਦੀਆਂ ਇਹ ਹਦਾਇਤਾਂ
NEXT STORY