ਤਪਾ ਮੰਡੀ (ਗਰਗ, ਸ਼ਾਮ) — ਸਥਾਨਕ ਬਾਜੀਗਰ ਬਸਤੀ ਦੀ ਇਕ ਵਿਆਹੁਤਾ ਦੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਣ ਬਾਰੇ ਜਾਣਕਾਰੀ ਮਿਲੀ ਹੈ। ਵਿਆਹੁਤਾ ਦੇ ਪਤੀ ਸਤਨਾਮ ਸਿੰਘ ਪੁੱਤਰ ਨਰਾਤਾ ਨੇ ਦੱਸਿਆ ਕਿ ਉਹ ਸਟੈਂਡ 'ਤੇ ਪਕੌੜਿਆਂ ਦੀ ਰੇਹੜੀ ਲਗਾਉਂਦਾ ਹੈ ਤੇ ਉਸ ਦਾ ਵਿਆਹ ਦੋ ਸਾਲ ਪਹਿਲਾਂ ਕੁਲਦੀਪ ਕੌਰ ਵਾਸੀ ਹਨੂਮਾਨਗੜ੍ਹ ਨਾਲ ਹੋਈਆ ਸੀ। 19 ਜਨਵਰੀ ਨੂੰ ਜਦ ਉਹ ਆਪਣੇ ਕੰਮ 'ਤੇ ਗਿਆ ਹੋਇਆ ਸੀ ਤਾਂ ਸ਼ਾਮ 4 ਵਜੇ ਦੇ ਕਰੀਬ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਾਂਦੇ ਸਮੇਂ ਉਸ ਦੀ ਪਤਨੀ ਆਪਣੇ ਨਾਲ ਚਾਂਦੀ ਦੀਆਂ ਝਾਂਜਰਾ, ਗੈਸ-ਬੈਂਕ ਦੀ ਕਾਪੀ, ਸੋਨੇ ਦੀ ਮੁੰਦਰੀ, 4 ਹਜ਼ਾਰ ਰੁਪਏ ਨਗਦ ਤੋਂ ਇਲਾਵਾ ਸਾਰੇ ਕਾਗਜ਼ਾਤ ਸਬੂਤ ਜਿਨ੍ਹਾਂ 'ਚ ਫੋਟੋ, ਆਧਾਰ ਕਾਰਡ ਨਾਲ ਲੈ ਗਈ। ਜਦ ਉਹ ਘਰ ਗਿਆ ਤਾਂ ਪਤਨੀ ਦੇ ਘਰ ਨਾ ਹੋਣ ਕਾਰਨ ਗੁਆਂਢੀਆਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ਾਮ ਕਰੀਬ 4 ਵਜੇ ਉਹ ਲਿਫਾਫੇ 'ਚ ਕੁਝ ਸਾਮਾਨ ਲੈ ਕੇ ਕੀਤੇ ਚਲੀ ਗਈ ਹੈ।
ਜਿਸ ਸੰਬੰਧੀ ਉਕਤ ਮਹਿਲਾ ਦੇ ਪਤੀ ਨੇ ਆਪਣੇ ਦੋਸਤ ਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਪਰ ਉਸ ਦੀ ਪਤਨੀ ਕਿਸੇ ਦੇ ਘਰ ਨਹੀਂ ਗਈ ਸੀ, ਜਿਸ ਤੋਂ ਬਾਅਦ ਉਸ ਨੇ ਇਸ ਸੰਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ। ਪੀੜਤ ਪਤੀ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਉਸ ਦੀ ਪਹਿਲੀ ਪਤਨੀ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਰਿਸ਼ਤੇਦਾਰੀ 'ਚ ਹੀ ਉਸ ਦਾ ਦੁਬਾਰਾ ਵਿਆਹ ਹੋਇਆ ਸੀ।
ਉਥੇ ਹੀ ਸਥਾਨਕ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੋਬਾਇਲ ਡਿਟੇਲ ਟਰੇਸ ਕਰਨ ਤੋਂ ਬਾਅਦ ਜਲਦ ਹੀ ਪ੍ਰੇਮੀ ਨੂੰ ਕਾਬੂ ਕਰ ਲਿਆ ਜਾਵੇਗਾ।
ਪ੍ਰਾਪਰਟੀ ਡੀਲਰ ਨੇ ਮਾਰੀ 12 ਲੱਖ ਰੁਪਏ ਦੀ ਠੱਗੀ
NEXT STORY