ਜਲੰਧਰ/ਹੁਸ਼ਿਆਰਪੁਰ— ਦੇਸ਼ ਦੇ ਮਾਣ ਅਤੇ ਸਾਲ 1965 ਦੀ ਜੰਗ ਦੇ ਹੀਰੋ ਮਾਰਸ਼ਲ ਅਰਜਨ ਸਿੰਘ ਦੀ ਗਿਣਤੀ ਹਮੇਸ਼ਾ ਹੀ ਬਹਾਦਰ ਅਫਸਰਾਂ ਵਿਚ ਹੁੰਦੀ ਰਹੇਗੀ। ਉਨ੍ਹਾਂ ਦੇ ਦਰਵਾਜ਼ੇ ਲੋੜਵੰਦਾਂ ਲਈ ਹਰ ਵੇਲੇ ਖੁੱਲ੍ਹੇ ਰਹਿੰਦੇ ਸਨ। ਜਲੰਧਰ ਸ਼ਹਿਰ ਤੋਂ 15 ਕਿਲੋਮੀਟਰ ਦੂਰ ਹੁਸ਼ਿਆਰਪੁਰ ਰੋਡ 'ਤੇ ਸਥਿਤ ਚੂਹੜਵਾਲੀ ਪਿੰਡ ਦੇ ਲੋਕ ਉਨ੍ਹਾਂ ਦੀ ਦਰਿਆਦਿਲੀ ਦੇ ਗਵਾਹ ਹਨ। ਚੂਹੜਵਾਲੀ ਪਿੰਡ ਨਾਲ ਮਾਰਸ਼ਲ ਅਰਜੁਨ ਸਿੰਘ ਦਾ ਪੁਰਾਣਾ ਨਾਤਾ ਵੀ ਰਿਹਾ ਹੈ। ਦੱਸਣਯੋਗ ਹੈ ਕਿ ਉਨ੍ਹਾਂ ਦਾ ਪਰਿਵਾਰ ਵੰਡ ਤੋਂ ਬਾਅਦ ਲਾਇਲਪੁਰ ਜੋਕਿ ਹੁਣ ਪਾਕਿਸਤਾਨ 'ਚ ਸਥਿਤ ਹੈ, ਉਥੋਂ ਆ ਕੇ ਇਥੇ ਵਸਿਆ ਸੀ। ਪੰਚਾਇਤ ਦੇ ਮੈਂਬਰ ਕਰਮਜੀਤ ਸਿੰਘ ਕਾਮਾ ਨੇ ਦੱਸਿਆ ਕਿ ਮਾਰਸ਼ਲ ਅਰਜਨ ਸਿੰਘ ਨੇ ਦਲਿਤ, ਗਰੀਬ ਲੋਕਾਂ ਨੂੰ ਚਾਰ ਦਹਾਕੇ ਪਹਿਲਾਂ 5 ਤੋਂ 10 ਮਰਲੇ ਦੇ ਪਲਾਂਟ ਮੁਫਤ 'ਚ ਦਿੱਤੇ ਸਨ। ਉਨ੍ਹਾਂ ਨੇ 1960 'ਚ ਇਕ ਕਨਾਲ ਜਗ੍ਹਾ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਲਈ ਦੇ ਦਿੱਤੀ ਸੀ।
ਸਾਲ 1971 'ਚ ਗਰੀਬ ਲੋਕਾਂ ਲਈ ਉਨ੍ਹਾਂ ਨੇ ਆਪਣੇ ਪੈਸਿਆਂ ਨਾਲ ਚੂਹੜਵਾਲੀ ਪਿੰਡ 'ਚ ਗੁਰਦੁਆਰੇ ਦੀ ਬਿਲਡਿੰਗ ਤਿਆਰ ਕਰਵਾਈ ਸੀ। ਕਾਮਾ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਨੇ ਪਲਾਟ ਉਸ ਜ਼ਮੀਨ 'ਚੋਂ ਦਿੱਤੇ ਸਨ ਜੋ ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਨੂੰ ਪਾਕਿਸਤਾਨ 'ਚ ਆਪਣੇ ਠੋਸ ਘਰ ਦੇ ਬਦਲੇ 'ਚ ਵੰਡ ਦੇ ਸਮੇਂ ਚੂਹੜਵਾਲੀ 'ਚ ਮਿਲੀ ਸੀ। ਉਨ੍ਹਾਂ ਦੀ ਤਿਆਰ ਕਰਵਾਈ ਗੁਰਦੁਆਰੇ ਦੀ ਇਮਾਰਤ ਅੱਜ ਪਿੰਡ ਦੇ ਨੌਜਵਾਨਾਂ ਲਈ ਜਿਮ ਬਣਾ ਦਿੱਤੀ ਗਈ ਹੈ। ਲੋਕ ਉਨ੍ਹਾਂ ਦੀ ਯਾਦ 'ਚ ਪਿੰਡ 'ਚ ਸਮਾਰਕ ਬਣਾਉਣਾ ਚਾਹੁੰਦੇ ਹਨ। ਏਅਰ ਮਾਰਸ਼ਲ ਅਰਜੁਨ ਸਿੰਘ ਦੇ ਨਜ਼ਦੀਕੀ ਦੋਸਤ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂਦੇ ਪਿਤਾ ਸਵ. ਕਰਤਾਰ ਸਿੰਘ ਅਤੇ ਏਅਰ ਮਾਰਸ਼ਲ ਦੇ ਪਿਤਾ ਚੰਗੇ ਦੋਸਤ ਸਨ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਦੀ ਪਾਵਰ ਆਫ ਅਟਾਰਨੀ ਵੀ ਉਨ੍ਹਾਂ ਦੇ ਪਿਤਾ ਦੇ ਨਾਂ ਕੀਤੀ ਸੀ। ਉਹ ਹੀ ਉਨ੍ਹਾਂ ਦੀ ਜ਼ਮੀਨ ਦੀ ਲੰਬੇ ਸਮੇਂ ਤੱਕ ਦੇਖਭਾਲ ਕਰਦੇ ਆਏ ਸਨ।
ਸਾਲ 1984 ਜਦੋਂ ਪਿਤਾ ਕਰਤਾਰ ਸਿੰਘ ਦੀ ਮੌਤ ਹੋਈ ਤਾਂ ਏਅਰ ਮਾਰਸ਼ਲ ਦੇ ਪਿਤਾ ਦੇ ਆਪਣਾ ਇਕ ਵੱਡਾ ਘਰ ਸਿਰਫ 5 ਹਜ਼ਾਰ ਰੁਪਏ 'ਚ ਉਨ੍ਹਾਂ ਨੂੰ ਦਿੱਤਾ ਸੀ। ਲੋਕਾਂ ਲਈ ਕੀਤੇ ਗਏ ਕੰਮਾਂ ਬਾਰੇ ਤਾਂ ਲੋਕ ਅੱਜ ਤੱਕ ਮਾਰਸ਼ਲ ਅਰਜਨ ਸਿੰਘ ਨੂੰ ਯਾਦ ਕਰਦੇ ਹਨ ਕਿ ਉਨ੍ਹਾਂ ਨੇ ਪਿੰਡ ਲਈ ਕਾਫੀ ਕੁਝ ਕੀਤਾ ਹੈ। ਮਾਰਸ਼ਲ ਅਰਜਨ ਸਿੰਘ ਹਵਾਈ ਫੌਜ ਤੋਂ 1969 'ਚ ਸੇਵਾਮੁਕਤ ਹੋ ਗਏ ਸਨ ਅਤੇ ਉਹ ਆਪਣੇ ਪਿਤਾ ਦੇ ਨਾਲ ਪਿੰਡ ਚੂਹੜ ਵਾਲੀ ਵਿਚ ਆਉਂਦੇ ਰਹੇ ਸਨ।
ਪੀ. ਜੀ. ਆਈ. ਦੇ ਨਹਿਰੂ ਬਲਾਕ ਦੀ ਤੀਜੀ ਮੰਜ਼ਿਲ 'ਤੇ ਮਿਲਿਆ ਭਰੂਣ
NEXT STORY