ਚੰਡੀਗੜ੍ਹ (ਬੀ. ਐੱਨ.) : ਦੇਸ਼ ਦੀ ਪ੍ਰਸਿੱਧ ਕਾਰ ਨਿਰਮਾਤਾ ਕੰਪਨੀ ਮਾਰੂਤੀ-ਸੁਜ਼ੂਕੀ ਇੰਡੀਆ ਲਿਮਟਿਡ ਦੀਆਂ ਸਾਰੀਆਂ ਕਾਰਾਂ 1 ਜੁਲਾਈ 2018 ਤੋਂ ਮਹਿੰਗੀਆਂ ਹੋ ਜਾਣਗੀਆਂ। ਮਾਰੂਤੀ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿਚ ਇਹ ਵਾਧਾ ਕਾਰ ਨਿਰਮਾਣ ਵਿਚ ਵਧਦੀ ਲਾਗਤ ਦੇ ਮੱਦੇਨਜ਼ਰ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਮਾਰੂਤੀ-ਸੁਜ਼ੂਕੀ ਇੰਡੀਆ ਲਿਮਟਿਡ ਦੇ ਚੰਡੀਗੜ੍ਹ ਵਿਚ ਸਥਿਤ ਮੁੱਖ ਡੀਲਰ ਟ੍ਰਾਈਸਿਟੀ ਆਟੋਜ਼ ਦੇ ਡਾਇਰੈਕਟਰ ਸਿਧਾਰਥ ਗਰਗ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਗਾਹਕ ਕੀਮਤਾਂ ਵਧਣ ਤੋਂ ਪਹਿਲਾਂ ਕਾਰ ਖਰੀਦ ਕੇ ਤੇ ਜੂਨ ਵਿਚ ਹੀ ਦਿੱਤੀ ਜਾਣ ਵਾਲੀ ਛੋਟ 'ਤੇ ਸੇਵਿੰਗ ਦਾ ਫਾਇਦਾ ਚੁੱਕ ਕੇ ਦੁੱਗਣਾ ਲਾਭ ਲੈ ਸਕਦੇ ਹਨ। ਇਸ ਤਰ੍ਹਾਂ ਉਹ ਅਗਲੇ ਮਹੀਨੇ ਕਾਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਤੋਂ ਬਚ ਸਕਦੇ ਹਨ। ਮਾਰੂਤੀ ਦੇ ਸਾਰੇ ਮਾਡਲਾਂ 'ਤੇ ਜੂਨ ਦੇ ਮਹੀਨੇ ਵਿਚ ਗਾਹਕਾਂ ਲਈ ਭਾਰੀ ਸੇਵਿੰਗ ਦਿੱਤੀ ਗਈ ਹੈ, ਜਿਸ ਵਿਚ ਆਲਟੋ-800 'ਤੇ 50,000 ਰੁਪਏ, ਨਵੀਂ ਆਲਟੋ ਕੇ-10 'ਤੇ 55,000 ਰੁਪਏ, ਸੇਲੇਰਿਓ 'ਤੇ 60,000, ਵੈਗਨਾਰ 'ਤੇ 55,000 ਤੇ ਡਿਜ਼ਾਇਰ 'ਤੇ 45,000 ਰੁਪਏ ਸ਼ਾਮਲ ਹਨ।
ਬੀ. ਐੱਸ. ਐੱਫ ਹੱਥ ਲੱਗੀ ਵੱਡੀ ਸਫਲਤਾ : 9 ਪੈਕਟ ਹੈਰੋਇਨ ਸਮੇਤ ਅਫੀਮ ਬਰਾਮਦ (ਵੀਡੀਓ)
NEXT STORY