ਤਰਨਤਾਰਨ (ਰਮਨ): ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਤਿੰਨ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੋਇੰਦਵਾਲ ਜੇਲ੍ਹ 'ਚ ਬੰਦ ਏ ਸ਼੍ਰੇਣੀ ਦਾ ਗੈਂਗਸਟਰ ਕਰਨਦੀਪ ਸਿੰਘ ਉਰਫ਼ ਕਰਨ ਹਸਪਤਾਲ 'ਚ ਦਾਖਲ ਸੀ, ਜਿਸ ਕਾਰਨ ਸੁਰੱਖਿਆ 'ਚ ਤਾਇਨਾਤ ਵਾਰਡਨ ਆਪਣੀ ਲੋਡਿਡ ਰਾਈਫਲ ਗੈਂਗਸਟਰ ਕੋਲ ਛੱਡ ਕੇ ਘੁੰਮਣ ਚਲੇ ਗਏ। ਕੁਝ ਦੇਰ ਬਾਅਦ ਗੈਂਗਸਟਰ ਦੇ ਤਿੰਨ ਸਾਥੀ ਉੱਥੇ ਪੁੱਜੇ ਤੇ ਰਾਈਫਲ ਫੜ ਕੇ ਉਸ ਨਾਲ ਵੀਡੀਓ ਬਣਾਉਣ ਲੱਗ ਗਏ। ਇਸ ਦੌਰਾਨ ਅਚਾਨਕ ਚੈਕਿੰਗ ਕਰਨ ਪੁੱਜੀ ਪੁਲਸ ਨੇ ਗੈਗਸਟਰ ਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਰਾਈਫਲ ਜ਼ਬਤ ਕਰ ਲਈ, ਬਾਅਦ 'ਚ ਇਕ ਵਾਰਡਨ ਨੂੰ ਵੀ ਫੜ ਲਿਆ ਗਿਆ । ਦੋ ਵਾਰਡਨ ਫ਼ਰਾਰ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ
ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਰਾਜਪੁਰਚਿਬ ਵਾਸੀ ਗੈਂਗਸਟਰ ਕਰਨਦੀਪ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚ ਬੰਦ ਹੈ। ਪੇਟ 'ਚ ਤਕਲੀਫ਼ ਕਾਰਨ ਉਸ ਨੂੰ 28 ਦਸੰਬਰ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਹੈ। ਗੈਂਗਸਟਰ ਦੀ ਨਿਗਰਾਨੀ ਲਈ ਜੇਲ੍ਹ ਵਾਰਡਨ ਅਰਸ਼ਦੀਪ, ਬਲਵਿੰਦਰ ਸਿੰਘ ਤੇ ਅਮਿਤ ਸ਼ਰਮਾ ਤਾਇਨਾਤ ਸਨ। ਬੁੱਧਵਾਰ ਰਾਤ ਗੈਂਗਸਟਰ ਨੂੰ ਇਕੱਲੇ ਕਮਰੇ 1 'ਚ ਛੱਡ ਕੇ ਤਿੰਨੇ ਵਾਰਡਨ ਘੁੰਮਣ ਚਲੇ ਗਏ। ਲਾਪਰਵਾਹੀ ਦੀ ਹੱਦ ਏਨੀ ਕਿ ਆਪਣੀਆਂ ਗੋਲੀਆਂ ਨਾਲ ਭਰੀ ਰਾਈਫਲ ਵੀ ਗੈਂਗਸਟਰ ਕੋਲ ਛੱਡ ਗਏ। ਕੁਝ ਦੇਰ ਬਾਅਦ ਗੈਂਗਸਟਰ ਨੂੰ ਮਿਲਣ ਉਨ੍ਹਾਂ ਦੇ ਤਿੰਨ ਸਾਥੀ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਰਸੂਲਪੁਰ, ਤਰਨਪ੍ਰੀਤ ਸਿੰਘ ਵਾਸੀ ਨਰਦੀ ਅੰਡਾ ਤੇ ਗੁਰਜਤਿੰਦਰ ਸਿੰਘ ਵਾਸੀ ਨੂਰਦੀ ਅੱਡਾ ਆਏ। ਸਾਰੇ ਰਾਈਫਲ ਨਾਲ ਮੋਬਾਈਲ 'ਤੇ ਵੀਡੀਓ ਬਣਾਉਣ ਲੱਗੇ। ਉਨ੍ਹਾਂ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਵੀ ਪੋਸਟ ਕਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਏਔਸਾਈ ਸੁਖਦੇਵ ਸਿੰਘ, ਰੋਡ ਕਾਂਸਟੇਥਲ ਪ੍ਰਦੀਪ ਕੁਮਾਰ ਤੇ ਬਲਵਿੰਦਰ ਸਿੰਘ ਨਾਲ ਅਚਾਨਕ ਬੁੱਧਵਾਰ ਰਾਤ 11 ਵਜੇ ਚੈਕਿੰਗ ਲਈ ਸਿਵਲ ਹਸਪਤਾਲ ਪੁੱਜੇ। ਜਿਸ ਕਮਰੇ 'ਚ ਗੈਂਗਸਟਰ ਭਰਤੀ ਸਨ, ਉੱਥੇ ਕੋਈ ਵਾਰਡਨ ਨਹੀਂ ਦਿਸਿਆ। ਗੈਂਗਸਟਰ ਤੇ ਉਸ ਦੇ ਸਾਥੀ ਰਾਈਫਲ ਨਾਲ ਮੋਬਾਈਲ 'ਤੇ ਵੀਡੀਓ ਬਣਾ ਰਹੇ ਸਨ। ਉਨ੍ਹਾਂ ਫ਼ੌਰੀ ਤੌਰ 'ਤੇ ਰਾਈਫਲ ਕਬਜ਼ੇ 'ਚ ਲੈ ਕੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ 'ਤੇ ਐਸਪੀ (ਆਈ) ਅਜੈਰਾਜ ਸਿੰਘ, ਡੀਐੱਸਪੀ ਕਮਲਮੀਤ ਸਿੰਘ ਰੰਧਾਵਾ ਤੇ ਥਾਣਾ ਸਿਟੀ ਇੰਚਾਰਜ ਹਰਪ੍ਰੀਤ ਸਿੰਘ ਵਿਰਕ ਮੌਕੇ 'ਤੇ ਪੁੱਜੇ। ਐੱਸਪੀ ਅਜੈਰਾਜ ਸਿੰਘ ਨੇ ਦੱਸਿਆ ਕਿ ਡਿਊਟੀ 'ਤੇ ਲਾਪਰਵਾਹੀ 'ਤੇ ਤਿੰਨਾਂ ਵਾਰਡਨਾਂ ਨਾਲ ਹੀ ਗੈਂਗਸਟਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜੇਲ ਵਾਰਡਨ ਬਲਵਿੰਦ ਸਿੰਘ ਤੇ ਅਮਿਤ ਸ਼ਰਮਾ ਫ਼ਰਾਰ ਹਨ।
ਪੁਲਸ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਗੈਂਗਸਟਰ ਕਰਨਦੀਪ ਸਿੰਘ, ਉਸਦੇ ਦੋਸਤਾਂ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ, ਤਰਨਪ੍ਰੀਤ ਸਿੰਘ, ਗੁਰਤਜਿੰਦਰ ਸਿੰਘ ਉਰਫ਼ ਸ਼ੇਰਾ ਅਤੇ ਇੱਕ ਸੁਰੱਖਿਆ ਵਾਰਡਨ ਅਰਸ਼ਦੀਪ ਸਿੰਘ ਵਜੋਂ ਕੀਤੀ ਹੈ, ਜਦਕਿ ਦੋ ਵਾਰਡਨ ਫਰਾਰ ਹੋ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁੰਦ ਦੇ ਮੌਸਮ ’ਚ ਵੱਡੇ ਡਰੋਨ ਉਡਾਉਣ ਲੱਗੇ ਸਮੱਗਲਰ, ਰਾਜਾਤਾਲ ਦੇ ਇਲਾਕੇ ’ਚ ਫਿਰ ਫੜਿਆ ਡਰੋਨ
NEXT STORY