ਬਠਿੰਡਾ, (ਸੁਖਵਿੰਦਰ)- ਪਰਸਰਾਮ ਅੰਡਰ ਬ੍ਰਿਜ ਨਜ਼ਦੀਕ ਇਕ ਮਾਨਸਿਕ ਰੋਗੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਰਜਿੰਦਰ ਕੁਮਾਰ ਤੇ ਜੱਗਾ ਸਿੰਘ ਮੌਕੇ 'ਤੇ ਪਹੁੰਚੇ ਤਾਂ ਰੇਲਵੇ ਟ੍ਰੈਕ ਦੇ ਨਾਲ ਬਜ਼ੁਰਗ ਦੀ ਲਾਸ਼ ਪਈ ਹੋਈ ਸੀ। ਸੰਸਥਾ ਵੱਲੋਂ ਤੁਰੰਤ ਇਸ ਦੀ ਸੂਚਨਾ ਜੀ. ਆਰ. ਪੀ. ਨੂੰ ਦਿੱਤੀ ਗਈ। ਪੁਲਸ ਦੀ ਕਾਰਵਾਈ ਤੋਂ ਬਾਅਦ ਸੰਸਥਾ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਜੇਬ 'ਚੋਂ ਮਿਲੀ ਡਾਇਰੀ ਦੇ ਆਧਾਰ 'ਤੇ ਉਸ ਦੀ ਸ਼ਨਾਖਤ ਜਸਵੰਤ ਸਿੰਘ (70) ਵਾਸੀ ਜਲੰਧਰ ਵਜੋਂ ਹੋਈ। ਇਸ ਤੋਂ ਬਾਅਦ ਸੰਸਥਾ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।
ਆਂਗਣਵਾੜੀ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY