ਕਿਸ਼ਨਗੜ੍ਹ, (ਬੈਂਸ)— ਬੀਤੀ ਰਾਤ ਇਕ ਪ੍ਰਵਾਸੀ ਮਜ਼ਦੂਰ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਰੇਲਵੇ ਪੁਲਸ ਚੌਕੀ ਭੋਗਪੁਰ ਦੇ ਇੰਚਾਰਜ ਏ. ਐੱਸ. ਆਈ. ਅਮਰਜੀਤ ਨੇ ਦੱਸਿਆ ਕਿ ਬੀਤੀ ਸਵੇਰੇ ਰੇਲਵੇ ਪੈਟਰੋਲਮੈਨ ਨੇ ਦੇਖਿਆ ਕਿ ਬਿਆਸ ਪਿੰਡ ਕੋਲ ਕੋਟਲੀ ਸ਼ੇਖਾਂ ਨੂੰ ਜਾਂਦੀ ਲਿੰਕ ਸੜਕ 'ਤੇ ਪੈਂਦੇ ਰੇਲਵੇ ਫਾਟਕ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ, ਜਿਸ ਸਬੰਧੀ ਉਸ ਨੇ ਰੇਲਵੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ।
ਮੌਕੇ 'ਤੇ ਥਾਣਾ ਭੋਗਪੁਰ ਤੇ ਅਲਾਵਲਪੁਰ ਪੁਲਸ ਚੌਕੀ ਨਾਲ ਸਬੰਧਿਤ ਰੇਲਵੇ ਥਾਣੇ ਵਾਲਿਆਂ ਨੇ ਦੇਖਿਆ ਕਿ ਮ੍ਰਿਤਕ ਰੇਲ ਗੱਡੀ ਦੀ ਲਪੇਟ 'ਚ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਜੇਬ ਵਿਚੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਆਤਮਾ ਰਾਮ ਪੁੱਤਰ ਰਾਮ ਚੰਦਰ ਵਜੋਂ ਹੋਈ। ਉਹ ਆਪਣੀ ਪਤਨੀ ਸੰਗੀਤਾ ਤੇ ਤਿੰਨ ਬੇਟੀਆਂ ਨਾਲ ਕਰੀਬ ਦੋ ਕੁ ਮਹੀਨੇ ਪਹਿਲਾਂ ਯੂ. ਪੀ. ਤੋਂ ਰੋਜ਼ੀ-ਰੋਟੀ ਖਾਤਰ ਮਿਹਨਤ-ਮਜ਼ਦੂਰੀ ਲਈ ਪੰਜਾਬ ਆਇਆ ਸੀ। ਰੇਲਵੇ ਪੁਲਸ ਪਾਰਟੀ ਵੱਲੋਂ 174 ਦੀ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਰੋਹੀ ਦੀ ਸਮੱਸਿਆ ਦੇ ਹੱਲ ਲਈ 'ਆਪ' ਵਲੰਟੀਅਰਾਂ ਦਿੱਤਾ ਧਰਨਾ
NEXT STORY