ਲੁਧਿਆਣਾ, (ਮਹੇਸ਼)- ਰਾਹੋਂ ਦੇ ਗੋਲਡਨ ਐਵੀਨਿਊ ਇਲਾਕੇ 'ਚ ਚੋਰਾਂ ਦੀ ਇਕ ਟੋਲੀ ਲੱਖਾਂ ਰੁਪਏ ਦੇ ਸੂਟ ਚੋਰੀ ਕਰ ਕੇ ਲੈ ਗਈ, ਜਿਨ੍ਹਾਂ ਦੀ ਇਹ ਹਰਕਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
ਚੋਰਾਂ ਦੀ ਇਕ ਟੋਲੀ 'ਚ ਕੁੱਝ ਮਹਿਲਾਵਾਂ ਵੀ ਸੀ। ਜੋਧੇਵਾਲ ਪੁਲਸ ਨੇ ਨਿਊ ਕਿਦਵਈ ਨਗਰ ਨਿਵਾਸੀ ਰਜਨੀਸ਼ ਕੁਮਾਰ ਦੀ ਸ਼ਿਕਾਇਤ 'ਤੇ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ।
ਰਜਨੀਸ਼ ਨੇ ਦੱਸਿਆ ਕਿ ਉਨ੍ਹਾਂ ਨੇ ਕਢਾਈ ਦੀਆਂ ਮਸ਼ੀਨਾਂ ਲਾ ਰੱਖੀਆਂ ਹਨ। 19-20 ਦੀ ਅੱਧੀ ਰਾਤ ਨੂੰ ਚੋਰਾਂ ਦੀ ਇਕ ਟੋਲੀ, ਜਿਨ੍ਹਾਂ 'ਚ ਮਹਿਲਾਵਾਂ ਵੀ ਸੀ, ਫੈਕਟਰੀ 'ਚੋਂ 900 ਦੇ ਕਰੀਬ ਸੂਟ ਚੋਰੀ ਕਰ ਕੇ ਲੈ ਗਏ, ਜਿਸ ਦਾ ਪਤਾ ਉਸ ਨੂੰ ਦਿਨੇ ਲੱਗਿਆ। ਜਦ ਉਸ ਨੇ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕੀਤੀ। ਪੁਲਸ ਦਾ ਕਹਿਣਾ ਹੈ ਕਿ ਫੁਟੇਜ ਦੇ ਆਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਹੁਣ ਜਥੇਦਾਰ ਸ੍ਰੀ ਅਕਾਲ ਤਖਤ ਵਿਰੁੱਧ ਮੁਤਵਾਜ਼ੀ ਜਥੇਦਾਰਾਂ ਕੋਲ ਹੋਵੇਗੀ ਸ਼ਿਕਾਇਤ
NEXT STORY