ਵੇਰਕਾ, (ਕੰਬੋ)- ਮਿੰਨੀ ਬੱਸ ਆਪ੍ਰੇਟਰ ਯੂਨੀਅਨ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਪ੍ਰਧਾਨ ਮੇਜਰ ਸਿੰਘ ਚੋਗਾਵਾਂ ਦੀ ਅਗਵਾਈ 'ਚ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਆਪ੍ਰੇਟਰਾਂ ਨੇ ਹਿੱਸਾ ਲਿਆ। ਇਸ ਦੌਰਾਨ ਯੂਨੀਅਨ ਨੇ ਵੱਖ-ਵੱਖ ਰੂਟਾਂ ਦੇ ਨੁਮਾਇੰਦੇ ਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਟਰਾਂਸਪੋਰਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਪਿਛਲੇ ਕੁਝ ਸਮੇਂ ਤੋਂ ਬੱਸ ਸਟੈਂਡ 'ਤੇ ਬੱਸਾਂ ਦਾ ਚੱਕਾ ਜਾਮ ਕਰਨ ਦੀ ਗੱਲ ਸਾਹਮਣੇ ਆਈ, ਜਿਸ 'ਤੇ ਅਸੀਂ ਸਹਿਮਤ ਨਹੀਂ। ਉਨ੍ਹਾਂ ਕਿਹਾ ਕਿ ਟਰਾਂਸਪੋਰਟਾਂ ਪਹਿਲਾਂ ਹੀ ਬਹੁਤ ਘਾਟੇ 'ਚ ਚੱਲ ਰਹੀਆਂ ਹਨ ਕਿਉਂਕਿ ਡੀਜ਼ਲ, ਸਪੇਅਰ ਪਾਰਟਸ, ਇੰਸ਼ੋਰੈਂਸ ਆਦਿ ਮਹਿੰਗਾ ਹੋਣ ਨਾਲ ਕਾਫ਼ੀ ਨੁਕਸਾਨ ਹੋ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਵਾਰੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ।
ਪ੍ਰਧਾਨ ਮੇਜਰ ਚੋਗਾਵਾਂ ਨੇ ਕਿਹਾ ਕਿ ਜੇਕਰ ਨਾਜਾਇਜ਼ ਬੱਸਾਂ ਚੱਲਦੀਆਂ ਹਨ ਤਾਂ ਉਹ ਬੰਦ ਹੋਣੀਆਂ ਚਾਹੀਦੀਆਂ ਹਨ ਪਰ ਜੇਕਰ ਪਰਮਿਟ ਵਾਲੀਆਂ ਬੱਸਾਂ ਨੂੰ ਬੰਦ ਕਰਨਾ ਹੈ ਤਾਂ ਸਜ਼ਾ ਤਾਂ ਉਨ੍ਹਾਂ ਨੂੰ ਮਿਲ ਗਈ ਜਿਹੜੇ ਜਾਇਜ਼ ਤਰੀਕੇ ਨਾਲ ਬੱਸਾਂ ਚਲਾ ਰਹੇ ਹਨ। ਅਸੀਂ ਮਿੰਨੀ ਬੱਸ ਆਪ੍ਰੇਟਰ ਯੂਨੀਅਨ ਅੰਮ੍ਰਿਤਸਰ ਵੱਲੋਂ ਸਾਰੇ ਬੱਸ ਅੱਡੇ ਦੇ ਚੱਕੇ ਜਾਮ ਦਾ ਮੁਕੰਮਲ ਬਾਈਕਾਟ ਕਰਦੇ ਹਾਂ।
ਇਸ ਮੌਕੇ ਸਰਪ੍ਰਸਤ ਲੱਖਾ ਸਿੰਘ ਚੋਗਾਵਾਂ, ਚੇਅਰਮੈਨ ਜਗਦੀਸ਼ ਸਿੰਘ ਵਡਾਲਾ, ਸੈਕਟਰੀ ਸੁਖਬੀਰ ਸੋਹਲ, ਮੁੱਲ ਸਲਾਹਕਾਰ ਹਰਜੀਤ ਸਿੰਘ ਝਬਾਲ, ਲਾਲੀ ਦੀਪ ਬੱਸ ਮਜੀਠਾ ਵਾਲੇ, ਸ਼ੇਰ ਸਿੰਘ ਚੋਗਾਵਾਂ, ਹੈਪੀ ਮਾਨ, ਸੁਖਵਿੰਦਰ ਸਿੰਘ ਸੁੱਖੀ, ਮਾ. ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਕੇਵਲ ਸਿੰਘ, ਸੁਖਪਾਲ ਸਿੰਘ ਢੰਡ, ਜਗਜੀਤ ਸਿੰਘ ਵਰਪਾਲ, ਗੁਰਜੀਤ ਸਿੰਘ ਮਜੀਠਾ, ਹਰਜਿੰਦਰ ਸਿੰਘ ਹਰੀਆਂ, ਧਰਮਿੰਦਰ ਸਿੰਘ, ਜਗੀਰ ਸਿੰਘ ਵਰਪਾਲ, ਦਵਿੰਦਰ ਸਿੰਘ ਸਚਦੇਵਾ, ਜਸਵਿੰਦਰ ਸਿੰਘ ਸਚਦੇਵਾ, ਕਾਰਜ ਸਿੰਘ ਸਾਂਘਣਾ, ਗੁਰਦੇਵ ਸਿੰਘ ਸੋਹੀ, ਸ਼ਰਨਜੀਤ ਸਿੰਘ ਛੇਹਰਟਾ, ਜਗਦੀਪ ਸਿੰਘ ਢੰਡ, ਡਾ. ਨਿਰਮਲ ਕੁਮਾਰ, ਕੁਲਦੀਪ ਸਿੰਘ ਚੋਗਾਵਾਂ, ਬਿਕਰਮਜੀਤ ਸਿੰਘ ਚੋਗਾਵਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ੍ਰੇਟਰ ਹਾਜ਼ਰ ਸਨ।
ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਨਗਰ ਕੌਂਸਲ ਦਫਤਰ 'ਚ ਛਾਪੇਮਾਰੀ
NEXT STORY