ਜਲਾਲਾਬਾਦ (ਗੁਲਸ਼ਨ) : ਥਾਣਾ ਸਿਟੀ ਪੁਲਸ ਨੇ ਇਕ 13 ਸਾਲਾ ਨਾਬਾਲਿਗ ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ 'ਚ ਸਥਾਨਕ ਜੰਮੂ ਬਸਤੀ ਨਿਵਾਸੀ ਮੰਗਤ ਸਿੰਘ ਨਾਮਕ ਵਿਅਕਤੀ ਵਿਰੁੱਧ ਵੱਖ-ਵੱਖ ਫੌਜਦਾਰੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਿਟੀ 'ਚ ਦਰਜ ਮੁਕੱਦਮੇ 'ਚ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਪੀੜਤ ਬੱਚੇ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 4 ਵਜੇ ਉਹ ਆਪਣੇ ਘਰ ਸਾਹਮਣੇ ਵਾਲੀ ਗਲੀ 'ਚ ਖੜ੍ਹਾ ਸੀ ਕਿ ਇੰਨੇ 'ਚ ਹੀ ਬਸਤੀ 'ਚ ਰਹਿਣ ਵਾਲਾ ਮੰਗਤ ਸਿੰਘ ਉਸਨੂੰ ਆਪਣੇ ਨਾਲ ਤੂੜੀ ਵਾਲੇ ਕੋਠੇ 'ਚ ਲੈ ਗਿਆ ਜਿੱਥੇ ਉਸ ਨਾਲ ਬਦਫੈਲੀ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ਤੇ ਦੋਸ਼ੀ ਨੇ ਉਸਨੂੰ ਲੋਹੇ ਦੀਆਂ ਤਾਰਾਂ ਨਾਲ ਬੰਨ ਦਿੱਤਾ ਅਤੇ ਬਿਜਲੀ ਦਾ ਕਰੰਟ ਲਗਾਇਆ।
ਕਰੰਟ ਲੱਗਣ 'ਤੇ ਜਦੋਂ ਉਸਨੇ ਰੌਲਾ ਪਾਇਆ ਤਾ ਉਕਤ ਦੋਸ਼ੀ ਨੇ ਉਸ ਤੇ ਕਾਪੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਰੰਟ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਦੋਸ਼ੀ ਨੇ ਉਸ ਨਾਲ ਹਵਸ ਮਿਟਾਉਣ ਲਈ ਬਦਫੈਲੀ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਦੋਸ਼ੀ ਮੰਗਤ ਸਿੰਘ ਨੂੰ ਗਿਰਫਤਾਰ ਕਰਕੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਫਾਇਰ ਵਿਭਾਗ ਦੀਆਂ ਜ਼ਿਆਦਾਤਰ ਗੱਡੀਆਂ ਕੰਡਮ
NEXT STORY