ਮੋਗਾ (ਆਜ਼ਾਦ) - ਇੱਥੋਂ ਦੇ ਨਜ਼ਦੀਕੀ ਪਿੰਡ ਖੋਸਾ ਪਾਂਡੋ 'ਚ ਮਾਮੂਲੀ ਵਿਵਾਦ ਕਾਰਨ ਹੋਏ ਝਗੜੇ 'ਚ ਨਿਰਮਲ ਸਿੰਘ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਸਰਬਜੀਤ ਕੌਰ ਦੀ ਸ਼ਿਕਾਇਤ 'ਤੇ ਸੁਖਦੇਵ ਸਿੰਘ ਉਰਫ ਕਾਕਾ, ਸੁਖਵਿੰਦਰ ਸਿੰਘ ਉਰਫ ਨੇਕੂ ਨਿਵਾਸੀ ਪਿੰਡ ਖੋਸਾ ਪਾਂਡੋ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਕਤ ਦੋਸ਼ੀ ਗਲੀ 'ਚ ਪਾਣੀ ਛੱਡ ਦਿੰਦੇ ਸਨ, ਜਿਸ ਕਾਰਨ ਆਉਣ-ਜਾਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸ ਦਾ ਪਤੀ ਕਈ ਵਾਰ ਰਾਤ ਨੂੰ ਕੰਮ ਤੋਂ ਘਰ ਵਾਪਸ ਆਉਂਦਾ ਤਾਂ ਉਹ ਗਲੀ 'ਚ ਪਾਣੀ ਹੋਣ ਕਾਰਨ ਤਿਲਕ ਕੇ ਡਿੱਗ ਜਾਂਦਾ।
ਅਸੀਂ ਕਈ ਵਾਰ ਦੋਸ਼ੀਆਂ ਨੂੰ ਇਸ ਅਜਿਹਾ ਕਰਨ ਤੋਂ ਰੋਕਿਆ ਅਤੇ ਇਸ ਗੱਲ ਨੂੰ ਲੈ ਕੇ ਉਹ ਰੰਜਿਸ਼ ਰੱਖਦੇ ਆ ਰਹੇ ਸਨ। ਇਸ ਮਾਮਲੇ ਦੀ ਜਾਂਚ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਗੁਰੂ ਨਗਰੀ ਅੰਮ੍ਰਿਤਸਰ 'ਚ ਵੀ ਗੁਰੂਗ੍ਰਾਮ ਵਰਗੀ ਵਾਰਦਾਤ, ਗਲਾ ਘੁੱਟ ਕੇ 5 ਸਾਲਾ ਬੱਚੇ ਨੂੰ ਦਿੱਤੀ ਦਰਦਨਾਕ ਮੌਤ
NEXT STORY