ਡੇਰਾਬੱਸੀ (ਅਨਿਲ) : ਸਥਾਨਕ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਕੇ ਗਰਭਪਾਤ ਕਰਵਾਉਣ ਦੇ ਦੋਸ਼ ਤਹਿਤ ਡੇਰਾਬੱਸੀ ਪੁਲਸ ਨੇ ਨੌਜਵਾਨ ਖ਼ਿਲਾਫ਼ 06 ਪੈਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਗੁਰਜੀਤ ਸਿੰਘ ਵਾਸੀ ਪਿੰਡ ਭਗਵਾਸਪੁਰ ਦੇ ਤੌਰ ’ਤੇ ਹੋਈ ਹੈ। ਪੁਲਸ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਕਰ ਰਹੀ ਹੈ। ਏ. ਐੱਸ. ਆਈ. ਕੇਵਲ ਕੁਮਾਰ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਕੇ ਗਰਭਪਾਤ ਕਰਵਾਉਣ ਦੇ ਦੋਸ਼ 'ਚ ਜ਼ਿਲ੍ਹਾ ਪੰਚਕੂਲਾ ਦੇ ਰਾਏਪੁਰ ਪੁਲਸ ਥਾਣੇ 'ਚ ਕੱਟੀ ਜੀਰੋ ਐੱਫ਼. ਆਈ. ਆਰ. ਤਹਿਤ ਡੇਰਾਬੱਸੀ ਪੁਲਸ ਥਾਣੇ ’ਚ ਇਕ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੁੜੀ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਸਾਲ 2019 'ਚ ਉਹ ਆਪਣੀ ਸਹੇਲੀ ਨਾਲ ਰਹਿੰਦੀ ਸੀ। ਉਸ ਵੇਲੇ ਉਸ ਦੀ ਉਮਰ 16 ਸਾਲ ਸੀ, ਉਸਦੀ ਜਾਣ-ਪਛਾਣ ਉਕਤ ਦੋਸ਼ੀ ਗੁਰਜੀਤ ਸਿੰਘ ਨਾਲ ਹੋਈ। ਦੋਸਤੀ ਆਪਸ ਵਿਚ ਵੱਧ ਗਈ, ਜੋ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਲੱਗਾ, ਜਿਸ ਦੌਰਾਨ 2-3 ਵਾਰ ਗਰਭਵਤੀ ਵੀ ਹੋ ਗਈ। ਬਾਅਦ 'ਚ ਪਤਾ ਲੱਗਾ ਕਿ ਗੁਰਜੀਤ ਸਿੰਘ ਵਿਆਹੁਤਾ ਹੈ।
ਇਸ ਮਗਰੋਂ ਮਾਪਿਆਂ ਨੇ ਉਸ ਦਾ ਵਿਆਹ ਰਾਏਪੁਰ ਰਾਣੀ ਸਾਈਡ ਵੱਲ ਕਰਵਾ ਦਿੱਤਾ ਪਰ ਗਰਜੀਤ ਸਿੰਘ ਨੇ ਉਸਦੇ ਪਤੀ ਨਾਲ ਗੱਲ ਕਰ ਕੇ ਉਸਦਾ ਘਰ ਖ਼ਰਾਬ ਕਰਵਾ ਦਿੱਤਾ। ਕੁੜੀ ਨੇ ਦੋਸ਼ ਲਾਇਆ ਕਿ ਦੋਸ਼ੀ ਗੁਰਜੀਤ ਝੂਠ ਬੋਲ ਕੇ ਉਸ ਨਾਲ ਸਬੰਧ ਬਣਾਉਂਦਾ ਰਿਹਾ ਹੈ, ਜਿਸ ਖ਼ਿਲਾਫ਼ ਜ਼ੀਰੋ ਐੱਫ਼. ਆਈ. ਆਰ. ਥਾਣਾ ਰਾਏਪੁਰ ਰਾਣੀ ਜ਼ਿਲ੍ਹਾ ਪੰਚਕੂਲਾ ਵਿਖੇ ਦਰਜ ਕਰਵਾਈ ਗਈ। ਪੁਲਸ ਨੇ ਇਹ ਮੁਕੱਦਮਾ ਰਜਿਸਟਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਤੀਹਰੇ ਕਤਲਕਾਂਡ ਨਾਲ ਕੰਬਿਆ ਪੰਜਾਬ, ਭਰਾ-ਭਰਜਾਈ ਦਾ ਕਤਲ ਕਰ ਜ਼ਿੰਦਾ ਭਤੀਜੇ ਨਾਲ ਕੀਤਾ ਵੱਡਾ ਕਾਰਾ (ਵੀਡੀਓ)
NEXT STORY