ਫਾਜ਼ਿਲਕਾ - ਕਈ ਸਾਲ ਪਹਿਲਾਂ ਮਰ ਚੁੱਕੇ ਲੋਕ ਮਸਟਰ ਰੋਲ ਭਰ ਕੇ ਹਾਜ਼ਰੀ ਲੱਗਾ ਕੇ ਮਜ਼ਦੂਰੀ ਲੈ ਰਹੇ ਹਨ। ਅਜਿਹਾ ਤੁਸੀਂ ਨਾ ਤਾਂ ਕਿਸੇ ਤੋਂ ਸੁਣਿਆ ਹੋਵੇਗਾ ਅਤੇ ਨਾ ਦੇਖਿਆ। ਇਹ ਚਮਤਕਾਰ ਫਾਜ਼ਿਲਕਾ ਦੇ ਪਿੰਡ ਮੰਡੀ ਹਜ਼ੂਰ 'ਚ ਹੋ ਰਿਹਾ ਹੈ। ਉਥੇ ਕਈ ਸਾਲ ਪਹਿਲਾਂ ਮਰ ਚੁੱਕੇ ਲੋਕਾਂ ਨੂੰ ਮਨਰੇਗਾ ਮਜ਼ਦੂਰੀ ਮਿਲ ਰਹੀ ਹੈ। ਫਾਜ਼ਿਲਕਾ ਦੇ ਡੀ. ਸੀ ਨੇ ਇਸ ਮਾਮਲੇ ਦੀ ਜਾਂਚ ਕਰਨ ਦਾ ਕੰਮ ਏ. ਡੀ. ਸੀ. ਨੂੰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ ਇਹ ਹੈ ਕਿ ਇਕ ਮਜ਼ਦੂਰ ਦੇ 2-2 ਕੰਮਕਾਰ ਕਾਰਡ ਬਣਾ ਕੇ ਅਤੇ ਸੂਬੇ ਤੋਂ ਬਾਹਰ ਨੌਕਰੀ ਕਰਨ ਵਾਲੇ ਲੋਕਾਂ ਦੇ ਵੀ ਕਾਰਡ ਬਣਾ ਕੇ ਮਜ਼ਦੂਰੀ ਲਈ ਜਾਂਦੀ ਹੈ। ਇਸ ਗੋਲਮਾਲ ਦੀ ਕੁੱਲ ਰਕਮ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਸ਼ਿਕਾਇਤ ਕਰਤਾ ਆਪ ਪਿੰਡ 'ਚ ਮਨਰੇਗਾ ਦੇ ਤਹਿਤ ਮਜ਼ਦੂਰੀ ਕਰਦਾ ਹੈ। ਇਸ ਵਾਰ ਉਸ ਨੇ ਇੰਟਨੈਟ 'ਤੇ ਪਿੰਡ ਦਾ ਰਿਕਾਰਡ ਚੈਕ ਕੀਤਾ ਤਾਂ ਪਤਾ ਲੱਗਾ ਕਿ ਸਾਲ 2011 ਤੋਂ ਲੈ ਕੇ 2016 ਦੇ ਵਿਚਕਾਰ 6 ਤੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਮ੍ਰਿਤਕ ਵਿਅਕਤੀਆਂ ਦੇ ਨਾਮ ਵੀ ਮਨਰੇਗਾ ਮਜ਼ਦੂਰੀ ਦੀ ਸੂਚੀ 'ਚ ਸ਼ਾਮਲ ਹਨ। ਹਰਦੀਪ ਨੇ ਮ੍ਰਿਤਕ ਲੋਕਾਂ ਦੇ ਮੌਤ ਦਾ ਸਰਟੀਫਿਕੇਟ ਡੀ. ਸੀ. ਨੂੰ ਸੌਂਪ ਦਿੱਤਾ ਹੈ। ਇਸ ਮੌਕੇ ਜਾਂਚ ਅਧਿਕਾਰੀ ਏ. ਡੀ. ਸੀ. ਡੀ. ਰਣਬੀਰ ਸਿੰਘ ਮੁੰਦਲ ਨੇ ਕਿਹਾ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਮਜ਼ਦੂਰੀ ਸਮੇਂ 'ਤੇ ਨਾ ਮਿਲਣ ਕਾਰਨ ਹੋ ਗਈ ਹੋਵੇਗੀ ਕਿਸੇ ਦੀ ਮੌਤ : ਸਰਪੰਚ
ਇਸ ਮੌਕੇ ਸਰਪੰਚ ਸੰਦੀਪ ਸਿੰਘ ਨੇ ਕਿਹਾ ਕਿ ਇਹ ਇਕ ਚਾਲ ਹੈ। ਮਨਰੇਗਾ ਦੀ ਮਜ਼ਦੂਰੀ ਸਮੇਂ 'ਤੇ ਨਹੀਂ ਮਿਲਦੀ, ਜਿਸ ਕਾਰਨ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੋਵੇਗੀ।
ਇਹ ਮ੍ਰਿਤਕ ਵਿਅਕਤੀ ਲੈ ਰਹੇ ਹਨ ਮਜ਼ਦੂਰੀ
ਨਾਮ - ਮਿੰਦਾ ਬਾਈ
ਮੌਤ - 6 ਨਵੰਬਰ 2011
ਕੰਮ - 5 ਜਨਵਰੀ ਤੋਂ 30 ਨਵੰਬਰ 2011
ਭੁਗਤਾਨ - 14566 ਰੁਪਏ
ਨਾਮ - ਹਰਨਾਮ ਸਿੰਘ
ਮੌਤ - 16 ਫਰਵਰੀ 2012
ਕੰਮ - 2016-17
ਭੁਗਤਾਨ - 20927 ਰੁਪਏ
ਨੁੱਕੜ ਨਾਟਕ 'ਜਾਗੋ ਵੋਟਰ' ਰਾਹੀਂ ਲੋਕਾਂ ਨੂੰ ਕੀਤਾ ਵੋਟ ਪਾਉਣ ਦੇ ਹੱਕ ਸਬੰਧੀ ਕੀਤਾ ਜਾਗਰੂਕ
NEXT STORY