ਮੋਗਾ (ਸੰਦੀਪ)-ਪ੍ਰਭਾ ਹਸਪਤਾਲ ਮੋਗਾ ਵੱਲੋਂ ਪਿੰਡ ਜੈਮਲਵਾਲਾ ਵਿੱਚ ਡਾਕਟਰ ਅਮਨਦੀਪ ਸਿੰਘ ਦੀ ਦੇਖ ਰੇਖ ਹੇਠ ਜੋਗਾ ਪੱਤੀ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਅਧਰੰਗ, ਬਲੱਡ ਪ੍ਰੈਸ਼ਰ, ਡੇਂਗੂ, ਕਾਲਾ ਪੀਲੀਆ, ਔਰਤਾਂ ਦੀਆਂ ਬੀਮਾਰੀਆਂ, ਪੇਟ ਤੇ ਛਾਤੀ ਦੀਆਂ ਬੀਮਾਰੀਆਂ, ਸ਼ੂਗਰ ਆਦਿ ਬੀਮਾਰੀਆਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਬਿਲਕੁੱਲ ਮੁਫਤ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਲਗਭਗ 90 ਮਰੀਜ਼ਾਂ ਨੇ ਸ਼ਿਰਕਤ ਕੀਤੀ ਤੇ ਹਸਪਤਾਲ ਦੀਆਂ ਸੇਵਾਵਾਂ ਦਾ ਲਾਭ ਉਠਾਇਆ।
ਸਕੂਲ ’ਚ ਰੋਬੋਟਿਕਸ ਵਰਕਸ਼ਾਪ ਦਾ ਆਯੋਜਨ
NEXT STORY