ਮੋਗਾ (ਗੋਪੀ ਰਾਊਕੇ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਸ.ਸੀ. ਵਿਦਿਆਰਥੀਆਂ ਦੇ ਸਕਾਲਰਸ਼ਿਪ ਫਾਰਮ ਕਥਿਤ ਤੌਰ ’ਤੇ ਰੱਦ ਕਰਨ ਦੇ ਰੋਸ ਵਜੋਂ ਸਰਕਾਰੀ ਕਾਲਜ ਢੁੱਡੀਕੇ ਦੇ ਮੂੁਹਰੇ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਕੈਸ਼ੀਅਰ ਜਗਵੀਰ ਕੌਰ ਮੋਗਾ ਨੇ ਕਿਹਾ ਕਿ ਸਰਕਾਰੀ ਕਾਲਜ ਢੁੱਡੀਕੇ ਵੱਲੋਂ ਕਥਿਤ ਤੌਰ ’ਤੇ ਐੱਸ. ਸੀ. ਵਿਦਿਆਰਥੀਆਂ ਦੇ ਜਾਣਬੁੱਝ ਕੇ ਸਕਾਲਰਸ਼ਿਪ ਫਾਰਮ ਰੱਦ ਕੀਤੇ ਜਾ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਅਤੇ ਪੰਜਾਬ ਸਰਕਾਰ ਨੇ ਐੱਸ. ਸੀ. ਵਿਦਿਆਰਥੀਆਂ ਦੀ ਅਣਦੇਖੀ ਕੀਤੀ ਹੈ। ਜੇਕਰ ਜਲਦ ਐੱਸ. ਸੀ. ਵਿਦਿਆਰਥੀਆਂ ਦੀ ਸਕਾਲਰਸ਼ਿਪ ਨਾ ਭੇਜੀ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਪੀ.ਐੱਸ.ਯੂ. ਦੇ ਵਿਦਿਆਰਥੀ ਹਾਜ਼ਰ ਸਨ।
‘ਪ੍ਰੀਖਿਆਰਥੀਆਂ ਦਾ ਜ਼ੋਰ, ਕੰਨ ਪਾਡ਼ਵੇ ਸਪੀਕਰਾਂ ਦਾ ਸ਼ੋਰ, ਪ੍ਰਸ਼ਾਸਨ ਨਹੀਂ ਕਰਦਾ ਗੌਰ’
NEXT STORY