ਮੋਗਾ (ਜ.ਬ.)-ਕਸਬਾ ਸਮਾਲਸਰ ਵਿਖੇ ਵਿੱਦਿਆ ਦਾ ਚਾਨਣ ਵੰਡ ਰਹੇ ਹੈੱਡਮਾਸਟਰ ਕਰਤਾਰ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਵਿਖੇ ਅੱਜ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਦੇ ਬੱਚਿਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ’ਚ ਗਿੱਧਾ, ਭੰਗਡ਼ਾ, ਸੰਮੀ, ਫੈਂਸੀ ਡਰਿੱਸ ਤੇ ਸਟਿੱਕ ਪੇਸ਼ ਕੀਤਾ ਗਿਆ। ਸਕੂਲ ਦੀ ਮੈਨੇਜਮੈਂਟ ਵਲੋਂ ਵੱਖ-ਵੱਖ ਗਤੀਵਿਧੀਆਂ ਤੇ ਅਕਾਦਮਿਕਤਾ ’ਚ ਅੱਵਲ ਰਹੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਬ੍ਰਿਗੇਡੀਅਰ ਸਤਵੰਤ ਸਿੰਘ ਨੇ ਬੱਚਿਆਂ ਤੇ ਮਾਪਿਆਂ ਨੂੰ ਨਵੇਂ ਸੈਸ਼ਨ ’ਚ ਹੋਰ ਵੀ ਵੱਡੀਆਂ ਮੱਲਾਂ ਮਾਰਨ ਲਈ ਦੁਆਵਾਂ ਦਿੱਤੀਆਂ। ਮੈਡਮ ਮਨਜੀਤ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ’ਚ ਲਲਿਤ ਤਨੇਜਾ ਤੇ ਮੈਡਮ ਰੀਤੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਚ ਸੰਚਾਲਨ ਹਰਵਿੰਦਰ ਸਿੰਘ ਤੇ ਸਨੀ ਗੋਇਲ ਨੇ ਕੀਤਾ। ਇਸ ਮੌਕੇ ਮੈਡਮ ਅਜੀਤਪਾਲ ਕੌਰ, ਸਵਰਨਜੀਤ ਕੌਰ, ਰਜਿੰਦਰ ਸਿੰਘ, ਇਨਸਾਫ ਸਿੰਘ, ਗੁਰਪ੍ਰੇਮ ਸਿੰਘ, ਸਨੀ ਗੋਇਲ, ਸਵਰਨਾ, ਅਮਨਦੀਪ ਕੌਰ, ਅੰਜੂ ਸ਼ਰਮਾ, ਸੁਖਪਾਲ ਕੌਰ, ਪ੍ਰਮੀਤ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਸ਼ਬਨਮ ਅਰੋਡ਼ਾ, ਕਿਰਨਜੀਤ ਕੌਰ, ਜਿੰਦਰਪਾਲ ਕੌਰ, ਗੋਬਿੰਦਰੀਤ ਕੌਰ ਆਦਿ ਹਾਜ਼ਰ ਸਨ।
ਜ਼ਿਲਾ ਪੱਧਰੀ ਯੁਵਕ ਮੇਲੇ ’ਚ ਸੁਖਾਨੰਦ ਕਾਲਜ ਦੀ ਝੰਡੀ
NEXT STORY