ਮੋਗਾ (ਗੋਪੀ ਰਾਊਕੇ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਮਨਵਾਉਣ ਦੀ ਮੰਗ ਨੂੰ ਲੈ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਲਾ ਕੇ ਜਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸਿੰਘਾਂਵਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਜ਼ਰੂਰਤਮੰਦ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੇ ਆਪਣੇ ਵਾਅਦੇ ਤੋਂ ਮੁਕਰ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸਾਰੇ ਗਰੀਬ ਪਰਿਵਾਰਾਂ ਨੂੰ ਪਲਾਟ ਦੇਣ ਦਾ ਵਾਅਦਾ ਕੀਤਾ ਸੀ, ਜੋ ਕਿ ਸਿਰਫ ਇਕ ਪਿੰਡ ’ਚ ਸਿਰਫ 10 ਬੇਘਰਾਂ ਨੂੰ ਪਲਾਟ ਦੇਣ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਇਕ ਪਿੰਡ ’ਚ ਸਿਰਫ 10 ਲੋਕਾਂ ਦੇ ਪਲਾਟ ਦੇਣੇ ਹਨ। ਉਹ ਵੀ ਜਿਥੇ ਸ਼ਾਮਲਾਟ ਜ਼ਮੀਨ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਪਿੰਡਾਂ ’ਚ ਪੰਚਾਇਤੀ ਜ਼ਮੀਨ ਮੁਸਤਕਾ ਮਾਲਿਕਾਨਾ ਹੈ। ਇਸ ਹਿਸਾਬ ਨਾਲ 90 ਪ੍ਰਤੀਸ਼ਤ ਪਿੰਡਾਂ ’ਚ ਇਹ ਸਕੀਮ ਲਾਗੂ ਨਹੀਂ ਹੋ ਸਕਦੀ। ਦੂਸਰੀ ਗੱਲ ਜੇਕਰ ਕਿਸੇ ਪਿੰਡ ’ਚ 11 ਬੇਘਰ ਹੋਣਗੇ ਤਾਂ ਕੀ 11 ਪਰਿਵਾਰਾਂ ਨੂੰ ਸਰਕਾਰ ਪਲਾਟ ਦੇਵੇਗੀ। ਨੇਤਾਵਾਂ ਨੇ ਕਿਹਾ ਕਿ ਹੁਣ ਜਦ ਕੱੁਝ ਦਿਨਾਂ ’ਚ ਲੋਕ ਸਭਾ ਚੋਣਾਂ ਦੇ ਚੱਲਦੇ ਚੋਣ ਜ਼ਾਬਤਾ ਲਾਗੂ ਹੋਇਆ ਹੈ ਤਾਂ 20 ਜੂਨ ਤੱਕ ਸਰਕਾਰ ਪਲਾਟ ਕਿਵੇਂ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ 30 ਅਪ੍ਰੈਲ ਤੱਕ ਮਜ਼ਦੂਰਾਂ ਨੂੰ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਪ੍ਰਕਿਰਿਆ ਸਾਰੀ ਫਰਜੀ ਸਾਬਿਤ ਹੋਈ। ਮਜ਼ਦੂਰਾਂ ਨੇ ਕਿਹਾ ਕਿ ਪੰਜਾਬ ਦੇ ਸੈਂਕਡ਼ੇ ਪਿੰਡਾਂ ’ਚ ਹਜ਼ਾਰਾਂ ਪਲਾਟ 1976 ’ਚ ਅਲਾਟ ਹੋ ਚੱੁਕੇ ਹਨ, ਪਰ ਅਜੇ ਤੱਕ ਸਰਕਾਰ ਇਨ੍ਹਾਂ ਪਲਾਟਾਂ ’ਤੇ ਕਬਜਾ ਨਹੀਂ ਦੁਆ ਸਕੀ। ਉਨ੍ਹਾਂ ਕਿਹਾ ਕਿ ਜੇਕਰ ਜਲਦ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਆਗੂ ਗੁਰਚਰਨ ਸਿੰਘ ਮਹਿਣਾ, ਮਲਕੀਤ ਸਿੰਘ ਲੰਡੇ, ਨਛੱਤਰ ਸਿੰਘ ਤਖਾਣਵੱਧ, ਹਰਬੰਸ ਸਿੰਘ ਰੋਡੇ, ਨਿਰਮਲ ਸਿੰਘ ਚੁਗਾਵਾਂ, ਮਨਜੀਤ ਸਿੰਘ ਬੁੱਘੀਪੁਰਾ, ਮੇਜਰ ਸਿੰਘ ਸਮਾਲਸਰ, ਕੁਲਦੀਪ ਸਿੰਘ ਵੈਰੋਕੇ, ਪ੍ਰੀਤਮ ਸਿੰਘ, ਕੁਲਦੀਪ ਚੁਗਾਵਾਂ, ਬਲਕਾਰ ਸਿੰਘ ਸਮਾਲਸਰ, ਮੰਗਾ ਸਿੰਘ ਵੈਰੋਕੇ ਆਦਿ ਹਾਜ਼ਰ ਸਨ। ਇਹ ਹਨ ਮੰਗਾਂ- -ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕੀਤਾ ਜਾਵੇ। -ਜ਼ਮੀਨ ’ਚ ਬਣਦਾ ਹਿੱਸਾ ਲੈਣ ਲਈ ਅਤੇ ਰਿਹਾਇਸ਼ੀ ਪਲਾਟ, ਮਕਾਨ ਨਿਰਮਾਣ ਲਈ ਗ੍ਰਾਂਟ ਦਿੱਤੀ ਜਾਵੇ। -ਲਗਾਤਾਰ ਰੋਜ਼ਗਾਰ ਜਾਂ ਜ਼ਰੂਰਤ ਅਨੁਸਾਰ ਬੇਰੁਜ਼ਗਾਰ ਭੱਤਾ ਦਿੱਤਾ ਜਾਵੇ। -ਮਜ਼ਦੂਰਾਂ ਨੂੰ ਪਲਾਟ ਤੁਰੰਤ ਲਾਗੂ ਕੀਤਾ ਜਾਵੇ।
ਕੂਡ਼ਾ-ਕਰਕੱਟ ਦੇ ਸੁਚੱਜੇ ਢੰਗ ਨਾਲ ਨਿਪਟਾਰੇ ਲਈ ਵਿਦਿਆਰਥੀਆਂ ਨੂੰ ਵੀਡੀਓਜ਼ ਰਾਹੀ ਜਾਗ੍ਰਿਤ ਕੀਤਾ ਜਾਵੇ : ਡੀ. ਸੀ
NEXT STORY