ਮੋਗਾ (ਗੁਪਤਾ)-ਮਾਲਵਾ ਬ੍ਰਦਰਜ਼ ਆਰਗੇਨਾਈਜ ਯੂ ਐਸ ਏ ਦੇ ਪ੍ਰਧਾਨ ਅਤੇ ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਸੈਦੋਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੂੰ ਮਿਲੇ। ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ ਸੈਦੋਕੇ ਨੇ ਮੁੱਖ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੂੰ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਵਿਚੋਂ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਗਏ ਹੋਏ ਹਨ, ਅਤੇ ਉਹ ਵਿਦੇਸ਼ਾਂ ਵਿਚ ਆਪਣੇ ਵਧੀ ਕਾਰੋਬਾਰ ਵੀ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੇਸ਼ ਦੀ ਆਰਥਿਤਾ ਨੂੰ ਮਜਬੂਤ ਕਰਨ ਵਿਚ ਵੀ ਪ੍ਰਵਾਸੀ ਭਾਰਤੀ ਅਹਿਮ ਰੋਲ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀ ਆਪਣੇ ਪਿੰਡਾਂ ਵਿਚ ਆ ਕੇ ਪਿੰਡਾਂ ਨੂੰ ਅਡਾਪਟ ਕਰਕੇ ਵਿਕਾਸ ਕਾਰਜ ਕਰ ਰਹੇ ਹਨ ਅਤੇ ਸਮਾਜ ਸੇਵਾ ਵਿਚ ਵੀ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਕਰਮਜੀਤ ਸਿੰਘ ਸੈਦੋਕੇ ਨੇ ਵੀ ਪੰਜਾਬ ਵਿਚ ਰੁਜਗਾਰ ਚਲਾ ਕੇ ਅਨੇਕਾਂ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਹੋਇਆ ਹੈ। ਉਨ੍ਹਾਂ ਪ੍ਰਧਾਨ ਕਰਮਜੀਤ ਸਿੰਘ ਸੈਦੋਕੇ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਮੂਹ ਪ੍ਰਵਾਸੀ ਭਾਰਤੀਆਂ ਨਾਲ ਚੱਟਾਨ ਵਾਂਗ ਖਡ਼੍ਹੀ ਹੈ। ਉਨ੍ਹਾਂ ਦੱਸਿਆ ਕਿ ਐੱਨ. ਆਰ. ਆਈ. ਭਰਾਵਾਂ ਨੂੰ ਪੰਜਾਬ ਵਿਚ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐੱਨ. ਆਰ. ਆਈ. ਭਰਾਵਾਂ ਨਾਲ ਪੰਜਾਬ ਵਿਚ ਕਿਸੇ ਨੂੰ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਆ ਕੇ ਇੰਡਸਟਰੀਆਂ ਲਗਾਉਣ ਅਤੇ ਰੁਜ਼ਗਾਰ ਦੇ ਤਰੀਕੇ ਵਧਾਉਣ। ਇਸ ਮੌਕੇ ਰਾਜਵੀਰ ਸਿੰਘ ਰਾਜਾ ਸੈਦੋਕੇ, ਅੰਮ੍ਰਿਤਪਾਲ ਸਿੰਘ ਸੈਦੋਕੇ, ਸੁਰਜੀਤ ਸਿੰਘ ਸੀਤਾ ਸੈਦੋਕੇ, ਡਾ. ਗੋਰਾ ਮਧੇਕੇ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।
ਕਾਂਗਰਸੀ ਆਗੂ ਬੰਤ ਸਿੰਘ ਸੇਖੋਂ ਵੱਲੋਂ ਲਾਮਬੰਦੀ ਮੀਟਿੰਗਾਂ ਦਾ ਸਿਲਸਿਲਾ ਤੇਜ਼
NEXT STORY