ਮੋਗਾ (ਰਾਜਵੀਰ)- ਨਾਮਵਰ ਵਿਦਿਅਕ ਸੰਸਥਾ ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦੇ ਪ੍ਰਬੰਧਕਾਂ ਵੱਲੋਂ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਧਾਰਮਕ ਸਮਾਗਮ ਨਾਲ ਕੀਤੀ ਗਈ। ਇਸ ਦੌਰਾਨ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ। ਕੀਰਤਨੀਏ ਸਿੰਘਾਂ ਵੱਲੋਂ ਰਸਮਈ ਕੀਰਤਨ ਕਰਦੇ ਹੋਏ ਸੰਗਤਾਂ ਅਤੇ ਬੱਚਿਆਂ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਮਹੱਤਵ ਬਹੁਤ ਹੀ ਵਿਸਥਾਰ ਨਾਲ ਦੱਸਿਆ ਗਿਆ। ਉਪਰੰਤ ਗ੍ਰੰਥੀ ਸਿੰਘਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਹਰਮਿੰਦਰਪਾਲ ਸਿੰਘ ਗਿੱਲ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਤੇ ਸਕੂਲ ਦਾ ਹਰ ਸਾਲ ਦੀ ਤਰ੍ਹਾਂ ਸੌ ਫੀਸਦੀ ਨਤੀਜਾ ਆਉਣ ’ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ। ਇਸ ਸਮੇਂ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ ਸਰਪੰਚ, ਪੰਚ ਅਤੇ ਪਤਵੰਤਿਆਂ ਦਾ ਸਕੂਲ ਪ੍ਰਬੰਧਕਾਂ ਨੇ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਸਮੇਂ ਨੱਥੂਵਾਲਾ ਗਰਬੀ ਚੌਕੀ ਦੇ ਇੰਚਾਰਜ ਏ.ਐੱਸ.ਆਈ.ਬੂਟਾ ਸਿੰਘ, ਸਰਪੰਚ ਜਸਵੀਰ ਸਿੰਘ ਨੱਥੂਵਾਲਾ ਗਰਬੀ, ਸਾਬਕਾ ਸਰਪੰਚ ਦਰਸ਼ਨ ਸਿੰਘ, ਮੱਖਣ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ ਸਰਪੰਚ ਛੋਟਾਘਰ, ਮਾਸਟਰ ਤੀਰਥ ਸਿੰਘ, ਰਿਟਾ. ਥਾਣੇਦਾਰ ਧਿਆਨ ਸਿੰਘ, ਬਲਜੀਤ ਸਿੰਘ, ਸਾਬਕਾ ਸਰਪੰਚ ਮੱਖਣ ਸਿੰਘ ਨਾਥੇਵਾਲਾ, ਸਰਪੰਚ ਕੁਲਵੰਤ ਕੌਰ ਹਰੀਏਵਾਲਾ, ਪਰਦੀਪ ਸਿੰਘ ਡੇਮਰੂ ਖੁਰਦ, ਸਰਜੀਤ ਸਿੰਘ ਪੰਚ ਡੇਮਰੂ, ਹਰਬਿੰਦਰ ਸਿੰਘ ਨੰਬਰਦਾਰ ਨੱਥੂਵਾਲਾ, ਦੀਪਕ ਕੌਡ਼ਾ ਐਕਸਪਰਟ ਇਮੀਗ੍ਰੇਸ਼ਨ ਮੋਗਾ, ਰਮਨ ਅਗਰਵਾਲ, ਗੁਰਲਾਲ ਸਿੰਘ ਨਾਥੇਵਾਲਾ, ਪ੍ਰਿੰਸੀਪਲ ਮਲਕੀਤ ਸਿੰਘ, ਲੈਕਚਰਾਰ ਬਲਦੇਵ ਸਿੰਘ ਬਰਾਡ਼, ਹੈੱਡ ਟੀਚਰ ਪਰਮਜੀਤ ਕੌਰ ਲੰਗੇਆਣਾ, ਸੁਖਮਿੰਦਰਪਾਲ ਸਿੰਘ ਗਿੱਲ ਤੋਂ ਇਲਾਵਾ ਰੋਡੇ, ਕੋਰੇਵਾਲਾ, ਮਾਹਲਾ ਕਲਾਂ, ਭਲੂਰ, ਗਿੱਲ ਆਦਿ ਪਿੰਡਾਂ ਤੋਂ ਪਤਵੰਤੇ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ 1920 ਦੀ ਮੀਟਿੰਗ
NEXT STORY