ਮੋਗਾ (ਜਗਸੀਰ, ਬਾਵਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਬਤੌਰ ਇੰਚਾਰਜ ਪ੍ਰਿੰਸੀਪਲ ਸੇਵਾ ਨਿਭਾਅ ਚੁੱਕੇ ਰਾਜੇਸ਼ਪਾਲ ਅਰੋਡ਼ਾ ਆਪਣੇ ਪੁਰਾਣੇ ਸਕੂਲ ਦਾ ਦੌਰਾ ਕਰਨ ਸਮੇਂ ਸਕੂਲ ਦੀ ਬਦਲੀ ਹੋਈ ਨੁਹਾਰ ਦੇਖ ਕੇ ਬਾਗੋ-ਬਾਗ ਹੋ ਗਏ। ਸਕੂਲ ਦੀ ਨਵੀਂ ਬਣੀ ਇਮਾਰਤ ਅਤੇ ਮਾਤਾ ਗਿਆਨ ਕੌਰ ਨੂੰ ਸਮਰਪਿਤ ਪਾਰਕ ਨੂੰ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ। ਸਕੂਲ ਦੇ ਸੀਨੀਅਰ ਅਧਿਆਪਕਾਂ ਦੀ ਅਗਵਾਈ ਹੇਠ ਉਨ੍ਹਾਂ ਨੇ ਸਮੁੱਚੇ ਕੰਪਲੈਕਸ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੇਵਾ ਕਾਲ ਦੌਰਾਨ 2015-16 ’ਚ ਸਕੂਲ ਦੀ ਪੰਜਾਹ ਵਰ੍ਹੇ ਪੁਰਾਣੀ ਇਮਾਰਤ ਬੇਹੱਦ ਖਸਤਾ ਹੋ ਚੁੱਕੀ ਸੀ ਤੇ ਵਿਭਾਗ ਵੱਲੋਂ ਅਣਸੁਰੱਖਿਅਤ ਕਰਾਰ ਦਿੱਤੀ ਜਾ ਚੁੱਕੀ ਹੈ। ਇਮਾਰਤ ਦੇ ਪੁਨਰ ਨਿਰਮਾਣ ਲਈ ਉਨ੍ਹਾਂ ਨੇ ਸਕੂਲ ਸਟਾਫ ਅਤੇ ਗ੍ਰਾਮ ਪੰਚਾਇਤਾਂ ਦੀ ਮੀਟਿੰਗ ਬੁਲਾਈ। ਸਟਾਫ, ਦਾਨੀ ਸੱਜਣਾਂ ਅਤੇ ਪ੍ਰਵਾਸੀਆਂ ਵੱਲੋਂ ਮਿਲਦੇ ਆਰਥਕ ਸਹਿਯੋਗ ਸਦਕਾ ਸਤੰਬਰ 2015 ਵਿਚ ਪੁਰਾਣੀ ਇਮਾਰਤ ਨੂੰ ਢਾਹ ਕੇ ਪਡ਼ਾਅਵਾਰ ਉਸਾਰੀ ਸ਼ੁਰੂ ਕਰਵਾਈ ਗਈ। ਪ੍ਰਿੰਸੀਪਲ ਅਰੋਡ਼ਾ ਦੇ ਤਬਾਦਲੇ ਉਪਰੰਤ ਸਾਬਕਾ ਜ਼ਿਲਾ ਸਿੱਖਿਆ ਅਫਸਰ ਪ੍ਰਿੰਸੀਪਲ ਪ੍ਰੀਤਮ ਸਿੰਘ ਧਾਲੀਵਾਲ ਦੇ ਆਉਣ ਨਾਲ ਸਕੂਲ ਦੀ ਨਵ ਉਸਾਰੀ ਦਾ ਕਾਰਜ 2019 ਤੱਕ ਜਾਰੀ ਰਿਹਾ। ਪ੍ਰਿੰਸੀਪਲ ਅਰੋਡ਼ਾ ਨੇ ਲੈਕਚਰਾਰ ਗੁਰਮੇਲ ਸਿੰਘ ਬੌਡੇ ਉਘੇ-ਪੰਜਾਬੀ ਲੇਖਕ ਵੱਲੋਂ ਇਕ ਲੱਖ ਚਾਲੀ ਹਜ਼ਾਰ ਰੁਪਏ ਨਾਲ ਆਪਣੀ ਮਾਤਾ ਗਿਆਨ ਕੌਰ ਪਤਨੀ ਸਵ. ਚਡ਼੍ਹਤ ਸਿੰਘ ਦੀ ਯਾਦ ਵਿਚ ਬਣਾਏ ਖੂਬਸੂਰਤ ਪਾਰਕ ਅਤੇ ਬਣੀ ਸੁੰਦਰ ਇਮਾਰਤ ਦੀ ਭਰਵੀਂ ਸ਼ਲਾਘਾ ਕੀਤੀ । ਇਸ ਮੌਕੇ ਪ੍ਰਿੰਸੀਪਲ ਰੁਪਿੰਦਰਜੀਤ ਕੌਰ, ਲੇਖਕ ਗੁਰਮੇਲ ਸਿੰਘ ਬੌਡੇ, ਪਵਨਦੀਪ ਸਿੰਘ, ਸਰਬਜੀਤ ਸਿੰਘ ਦੌਧਰ, ਅਸ਼ੋਕ ਸ਼ਰਮਾ, ਹਰਜੀਤ ਸਿੰਘ ਕੁੱਸਾ, ਤੀਰਥ ਸਿੰਘ, ਹਰਵਿੰਦਰ ਸਿੰਘ, ਰਾਕੇਸ਼ ਕੁਮਾਰ ਆਦਿ ਮੌਜੂਦ ਸਨ।
ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ
NEXT STORY