ਮੋਗਾ— ਮੋਗਾ ਦੇ ਧਰਮਕੋਟ 'ਚ ਨਗਰ ਕੌਂਸਲਾਂ ਲਈ ਵੋਟਾਂ ਪੈ ਰਹੀਆਂ ਹਨ। ਧਰਮਕੋਟ ਦੇ ਵਾਰਡ ਨੰਬਰ-7 'ਚ ਇਕ ਲਾੜਾ ਬਰਾਤ ਸਮੇਤ ਵੋਟ ਪਾਉਣ ਪੁੱਜਾ ਹੈ। ਲਾਵਾਂ ਲੈਣ ਤੋਂ ਪਹਿਲਾਂ ਲਾੜੇ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਲਾੜੇ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਪਹਿਲਾਂ ਵੋਟ ਪਾਉਣਾ ਜ਼ਰੂਰੀ ਹੈ, ਜੋ ਕਿ ਮੇਰਾ ਪਹਿਲਾ ਅਧਿਕਾਰ ਹੈ ਤਾਂ ਕਿ ਸਹੀ ਉਮੀਦਵਾਰ ਚੁਣਿਆ ਜਾਵੇ। ਲਾੜੇ ਨੇ ਇਸ ਦੇ ਨਾਲ ਹੀ ਕਿਹਾ ਕਿ ਜੋ ਬੱਚੇ ਸਖਤ ਮਿਹਨਤਾਂ ਕਰ ਕੇ ਪੜ੍ਹਾਈ ਕਰਦੇ ਹਨ, ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਚੋਣਾਂ ਤੋਂ ਮੈਨੂੰ ਇਹ ਉਮੀਦ ਹੈ ਕਿ ਸਾਡੇ ਵਾਰਡ ਦਾ ਵਿਕਾਸ ਹੋਵੇ ਅਤੇ ਦੇਸ਼ ਦੀ ਤਰੱਕੀ ਕਰੇ।
ਇੱਥੇ ਦੱਸ ਦੇਈਏ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ 29 ਨਗਰ ਕੌਂਸਲਾਂ/ਨਗਰ ਪੰਚਾਇਤ ਦੀਆਂ ਵੋਟਾਂ ਪੈ ਰਹੀਆਂ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈਆਂ ਹਨ। ਵੋਟਾਂ ਦੀ ਗਿਣਤੀ ਵੀ ਅੱਜ ਸ਼ਾਮ ਹੋਵੇਗੀ ਅਤੇ ਨਤੀਜੇ ਵੀ ਅੱਜ ਹੀ ਐਲਾਨੇ ਜਾਣਗੇ।
95 ਫੀਸਦੀ ਕਰਮਚਾਰੀ ਹੈਲਮੇਟ ਤੇ ਸੀਟ ਬੈਲਟ ਦੀ ਵਰਤੋਂ ਨਹੀਂ ਕਰਦੇ
NEXT STORY