ਜਗਰਾਓਂ (ਰਾਜ ਬੱਬਰ)- ਅੱਜ ਮੋਗਾ-ਜਗਰਾਓਂ ਹਾਈਵੇਅ 'ਤੇ ਗੁਰਦੁਆਰਾ ਨਾਨਕਸਰ ਨੇੜੇ ਅਚਾਨਕ ਇਕ ਚਲਦੀ ਡਸਟਰ ਕਾਰ ਨੂੰ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਹੀ ਕਾਰ ਧੂੰ-ਧੂੰ ਕਰਕੇ ਸੜਨ ਲੱਗ ਗਈ। ਇਸ ਮੌਕੇ ਕਾਰ ਸਵਾਰ ਤਿੰਨ ਵਿਅਕਤੀਆਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਅਤੇ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਵੀ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ।
ਇਸ ਬਾਰੇ ਗੱਲ ਕਰਦਿਆਂ ਕਾਰ ਸਵਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਲੁਧਿਆਣਾ ਤੋਂ ਮੋਗਾ ਨੂੰ ਜਾ ਰਹੇ ਸਨ ਤਾਂ ਅਚਾਨਕ ਕਾਰ ਦੇ ਇੰਜਣ ਵਿਚੋਂ ਧੂੰਆਂ ਨਿਕਲਣ ਲੱਗ ਗਿਆ।
ਇਹ ਵੀ ਪੜ੍ਹੋ: ਸੈਸ਼ਨ ਦੌਰਾਨ ਰਵਨੀਤ ਬਿੱਟੂ ਦਾ ਧਮਾਕੇਦਾਰ ਟਵੀਟ, ਕਿਹਾ-ਡਰੱਗ ਜਾਂਚ ਦੀ ਸਮੱਗਰੀ ਕਰੋ ਸਾਂਝੀ
ਧੂੰਆ ਨਿਕਲਦਾ ਵੇਖ ਕੇ ਉਹ ਕਾਰ ਰੋਕ ਕੇ ਕਾਰ ਵਿੱਚੋਂ ਬਾਹਰ ਆ ਗਏ ਅਤੇ ਵੇਖਦੇ ਹੀ ਵੇਖਦੇ ਕਾਰ ਵਿੱਚ ਅੱਗ ਲੱਗ ਗਈ ਅਤੇ ਕਾਰ ਪੂਰੀ ਤਰ੍ਹਾਂ ਭਾਂਬੜ ਬਣ ਕੇ ਸੜਨ ਲੱਗ ਗਈ। ਉਨ੍ਹਾਂ ਕਿਹਾ ਕਿ ਕਾਰ ਵਿੱਚੋਂ ਬਾਹਰ ਆਉਣ ਕਰਕੇ ਉਨ੍ਹਾਂ ਦੀ ਜਾਨ ਬਚ ਗਈ ਪਰ ਕਾਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਹਾਈਵੇਅ ਨੇੜੇ ਵਾਪਰਿਆ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਬੀਮਾਰ ਪਿਤਾ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰਵਨੀਤ ਬਿੱਟੂ ਦਾ ਧਮਾਕੇਦਾਰ ਟਵੀਟ, ਕਿਹਾ-ਡਰੱਗ ਜਾਂਚ ਦੀ ਸਮੱਗਰੀ ਕਰੋ ਸਾਂਝੀ
NEXT STORY