ਮੋਗਾ (ਗੋਪੀ) : ਪੰਜਾਬ 'ਚ ਨਗਰ ਨਿਗਮ ਮੋਗਾ ਆਮ ਆਦਮੀ ਪਾਰਟੀ ਦੇ ਕਬਜ਼ੇ ਵਾਲਾ ਪਹਿਲਾ ਨਗਰ ਨਿਗਮ ਬਣ ਗਿਆ ਹੈ ਕਿਉਂਕਿ ਨਿਗਮ ਹਾਊਸ ਦੇ 50 ਮੈਂਬਰਾਂ ਨੇ ਕੁੱਝ ਦਿਨ ਪਹਿਲਾਂ ਕਾਂਗਰਸੀ ਮੇਅਰ ਨਿਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਸੀ, ਜਿਸ ਤਹਿਤ ਅੱਜ ਮੇਅਰ ਨਿਤਿਕਾ ਭੱਲਾ ਭਰੋਸੇ ਦਾ ਵੋਟ ਹਾਰ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਇਸ ਕਾਰਨ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋਣਾ ਪਿਆ ਹੈ। ਨਗਰ ਨਿਗਮ ਮੋਗਾ ਨੂੰ ਕੁੱਝ ਦਿਨਾਂ ਤੱਕ ਆਮ ਆਦਮੀ ਪਾਰਟੀ ਪਾਸੋਂ ਨਵਾਂ ਮੇਅਰ ਮਿਲਣਾ ਤੈਅ ਹੈ। ਹਲਕਾ ਵਿਧਾਇਕਾ ਅਮਨਦੀਪ ਅਰੋੜਾ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ 41 ਕੌਂਸਲਰਾਂ ਨੇ ਮੇਅਰ ਦੇ ਖ਼ਿਲਾਫ਼ ਵੋਟ ਪਾ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ।
ਇਹ ਵੀ ਪੜ੍ਹੋ : ਅਸਤੀਫ਼ੇ ਦੀ ਚਰਚਾ ਦਰਮਿਆਨ ਅਸ਼ਵਨੀ ਸ਼ਰਮਾ ਨੇ ਦਫ਼ਤਰ 'ਚੋਂ ਚੁੱਕਿਆ ਸਾਮਾਨ, ਹੋਏ ਭਾਵੁਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਜਪਾ ਨਾਲ ਸਮਝੌਤੇ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ ਸਿਮਰਜੀਤ ਬੈਂਸ (ਵੀਡੀਓ)
NEXT STORY