ਮੋਹਾਲੀ, (ਨਿਆਮੀਆਂ)— ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਵੇਰਕਾ ਵਲੋਂ ਜ਼ਿਲੇ 'ਚ 80,576 ਲਿਟਰ ਦੁੱਧ ਸਪਲਾਈ ਕੀਤਾ ਗਿਆ ਹੈ। ਉਨ੍ਹਾਂ ਕਰਫਿਊ ਦੇ ਚਲਦਿਆਂ ਜ਼ਿਲ੍ਹਾ ਵਾਸੀਆਂ ਨੂੰ ਦੁੱਧ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਛੋਟੇ ਦੋਧੀਆਂ ਵਲੋਂ ਵੀ ਘਰ-ਘਰ ਦੁੱਧ ਦੀ ਸਪਲਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਜ਼ਿਲੇ 'ਚ ਵੇਰਕਾ ਦੇ ਦੁੱਧ ਦੀ ਔਸਤਨ ਖਪਤ 65,000 ਲਿਟਰ ਹੈ ਪਰ ਕਰਫਿਊ ਦੌਰਾਨ ਹੋਰਨਾਂ ਥਾਵਾਂ ਤੋਂ ਆਉਣ ਵਾਲੇ ਦੁੱਧ ਦੀ ਕਮੀ ਨੂੰ ਪੂਰਾ ਕਰਦਿਆਂ ਵੇਰਕਾ ਵਲੋਂ 15,000 ਲਿਟਰ ਦੁੱਧ ਵੱਧ ਸਪਲਾਈ ਕੀਤਾ ਗਿਆ।
ਇਸੇ ਤਰ੍ਹਾਂ ਜ਼ਿਲਾ ਮੰਡੀ ਅਫਸਰ ਵਲੋਂ ਕੀਤੇ ਪ੍ਰਬੰਧਾਂ ਸਦਕਾ ਮੋਹਾਲੀ ਸ਼ਹਿਰ 'ਚ ਲੋਕਾਂ ਨੇ 39 ਟਨ ਸਬਜ਼ੀਆਂ ਦੀ ਖਰੀਦ ਕੀਤੀ। ਇਹ ਸਬਜ਼ੀਆਂ ਉਨ੍ਹਾਂ ਨੂੰ ਘਰ-ਘਰ ਮੁਹੱਈਆ ਕਰਵਾਈਆਂ ਗਈਆਂ। ਸਬਜ਼ੀ ਵਿਕਰੇਤਾਵਾਂ ਵਲੋਂ ਸਬਜ਼ੀ ਮਹਿੰਗੇ ਭਾਅ ਵੇਚੇ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਪ੍ਰਮੁੱਖ ਸਬਜ਼ੀਆਂ, ਜਿਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਹੈ, ਦੇ ਪ੍ਰਚੂਨ ਵਿਕਰੀ ਦੇ ਰੇਟ ਨਿਰਧਾਰਤ ਕਰ ਦਿੱਤੇ ਹਨ।
ਡੀ. ਸੀ. ਵਲੋਂ ਜਾਰੀ ਹਦਾਇਤਾਂ ਅਨੁਸਾਰ ਆਲੂ 50 ਰੁਪਏ ਕਿਲੋ, ਪਿਆਜ਼ 45 ਰੁਪਏ ਕਿਲੋ, ਟਮਾਟਰ 60 ਰੁਪਏ ਕਿਲੋ, ਫੁੱਲ ਗੋਭੀ 40 ਰੁਪਏ ਕਿਲੋ, ਮਟਰ 120 ਰੁਪਏ ਕਿਲੋ, ਗਾਜਰ 50 ਰੁਪਏ ਕਿਲੋ, ਘੀਆ 60 ਰੁਪਏ ਕਿਲੋ, ਚੱਪਣ ਕੱਦੂ 60 ਰੁਪਏ ਕਿਲੋ, ਹਰੀ ਮਿਰਚ 20 ਰੁਪਏ ਪ੍ਰਤੀ 100 ਗ੍ਰਾਮ, ਅਦਰਕ 25 ਰੁਪਏ ਪ੍ਰਤੀ 100 ਗ੍ਰਾਮ, ਲਸਣ 170 ਰੁਪਏ ਕਿਲੋ, ਨਿੰਬੂ 120 ਰੁਪਏ ਕਿਲੋ, ਪਾਲਕ 10-15 ਰੁਪਏ ਪ੍ਰਤੀ ਗੁੱਛੀ, ਧਨੀਆ 10-15 ਰੁਪਏ ਪ੍ਰਤੀ ਗੁੱਛੀ, ਮੇਥੀ 10-15 ਰੁਪਏ ਪ੍ਰਤੀ ਗੁੱਛੀ ਤੋਂ ਵੱਧ ਨਹੀਂ ਵੇਚੇ ਜਾਣਗੇ।
ਰੂਪਨਗਰ 'ਚ ਡਾਕਟਰ ਨੂੰ ਕੋਰੋਨਾ ਦੇ ਸ਼ੱਕ 'ਚ ਕੀਤਾ ਆਈਸੋਲੇਟ, ਜਾਂਚ ਲਈ ਭੇਜੇ ਸੈਂਪਲ
NEXT STORY