ਚੰਡੀਗੜ੍ਹ, (ਰਮੇਸ਼ ਹਾਂਡਾ)- ਸ਼ਹਿਰ ਦੇ ਨਾਮੀ ਕੈਮਿਸਟ ਸ਼ਾਪ ਦੇ ਮਾਲਕ ਦੀ ਸੁਰੱਖਿਆ 'ਤੇ ਚੰਡੀਗੜ੍ਹ ਪੁਲਸ ਪ੍ਰਤੀ ਮਹੀਨਾ 25 ਲੱਖ ਰੁਪਏ ਤੋਂ ਜ਼ਿਆਦਾ ਖਰਚ ਕਰ ਰਹੀ ਹੈ। ਉਕਤ ਵਿਅਕਤੀ ਦੀ ਸੁਰੱਖਿਆ 'ਚ 4 ਪੀ. ਸੀ. ਆਰ. ਤੇ 16 ਕਮਾਂਡੋ ਸਮੇਤ 40 ਪੁਲਸ ਕਰਮਚਾਰੀ ਤਾਇਨਾਤ ਹਨ। ਇਹ ਸੁਰੱਖਿਆ ਕਾਰੋਬਾਰੀ ਦੀਆਂ 4 ਕੋਠੀਆਂ ਤੇ ਸ਼ੋਅਰੂਮ 'ਚ ਦਿੱਤੀ ਗਈ ਹੈ।
ਬਿਸ਼ਨੋਈ ਗੈਂਗ ਦੇ ਸੰਪਤ ਨਹਿਰਾ ਦੇ ਨਾਂ ਤੋਂ 10 ਅਪ੍ਰੈਲ ਨੂੰ ਕੁਮਾਰ ਬ੍ਰਦਰਜ਼ ਕੈਮਿਸਟ ਸ਼ਾਪ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੂੰ ਰਾਤ 11 ਵਜੇ ਉਨ੍ਹਾਂ ਦੇ ਸੈਕਟਰ-2 ਸਥਿਤ ਘਰ ਵਟਸਐਪ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਖੁਦ ਨੂੰ ਬਿਸ਼ਨੋਈ ਗੈਂਗ ਦਾ ਮੈਂਬਰ ਸੰਪਤ ਨਹਿਰਾ ਦੱਸਦਿਆਂ 3 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ ਤੇ ਪੈਸਿਆਂ ਦਾ ਪ੍ਰਬੰਧ 3 ਦਿਨਾਂ 'ਚ ਕਰਨ ਲਈ ਕਿਹਾ ਗਿਆ ਸੀ। ਰੰਗਦਾਰੀ ਨਾ ਦੇਣ 'ਤੇ ਗੰਭੀਰ ਨਤੀਜਾ ਭੁਗਤਣ ਦੀ ਧਮਕੀ ਦਿੱਤੀ ਗਈ ਸੀ। ਕਾਲ ਕਰਨ ਵਾਲੇ ਨੇ ਦੋ ਦਿਨ ਬਾਅਦ ਫਿਰ ਫੋਨ ਕਰਨ ਦੀ ਗੱਲ ਕਹੀ ਸੀ। ਉਸ ਤੋਂ ਬਾਅਦ ਅੱਜ ਤੱਕ ਕੋਈ ਫੋਨ ਅਸ਼ਵਨੀ ਕੁਮਾਰ ਨੂੰ ਨਹੀਂ ਆਇਆ, ਜਦੋਂਕਿ ਉਸੇ ਰਾਤ ਤੋਂ ਉਨ੍ਹਾਂ ਨੂੰ ਸੁਰੱਖਿਆ ਘੇਰੇ 'ਚ ਰੱਖਿਆ ਜਾ ਰਿਹਾ ਹੈ।
ਅਸੀਂ ਕੁਮਾਰ ਬ੍ਰਦਰਜ਼ ਨੂੰ ਧਮਕੀ ਭਰੀ ਕਾਲ ਆਉਣ ਤੋਂ ਬਾਅਦ ਸੁਰੱਖਿਆ ਮੁਹੱਈਆ ਕੀਤੀ ਹੋਈ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਅਜੇ ਜਾਰੀ ਰਹੇਗੀ ਤੇ ਇਸ ਦੇ ਬਦਲੇ ਕੁਮਾਰ ਬ੍ਰਦਰਜ਼ ਤੋਂ ਕੋਈ ਚਾਰਜ ਲੈਣ ਦਾ ਸਵਾਲ ਹੀ ਨਹੀਂ ਬਣਦਾ।
-ਨਿਲਾਂਬਰੀ ਜਗਦਲੇ, ਐੱਸ. ਐੱਸ. ਪੀ.
ਕਿੱਥੇ ਕਿੰਨੀ ਸੁਰੱਖਿਆ
ਕੁਮਾਰ ਬ੍ਰਦਰਜ਼ ਦੀਆਂ ਸੈਕਟਰ-2, ਸੈਕਟਰ- 8, ਸੈਕਟਰ-9 ਤੇ ਸੈਕਟਰ-11 ਵਿਚ ਕੋਠੀਆਂ ਹਨ। ਸੈਕਟਰ-11 'ਚ ਉਨ੍ਹਾਂ ਦੇ 4 ਸ਼ੋਅਰੂਮ ਵੀ ਹਨ, ਜਿੱਥੇ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਚਾਰਾਂ ਕੋਠੀਆਂ ਦੇ ਬਾਹਰ ਚੰਡੀਗੜ੍ਹ ਪੁਲਸ ਦੀ ਪੀ. ਸੀ. ਆਰ. ਦੀਆਂ ਗੱਡੀਆਂ 24 ਘੰਟੇ ਤਾਇਨਾਤ ਰਹਿੰਦੀਆਂ ਹਨ। ਪੀ. ਸੀ. ਆਰ. ਨੂੰ ਨਿਰਧਾਰਤ ਥਾਂ 'ਤੇ ਰਹਿਣ ਦੇ ਹੁਕਮ ਹਨ। ਪੀ. ਸੀ. ਆਰ. ਵਿਚ 24 ਪੁਲਸ ਵਾਲੇ ਤਾਇਨਾਤ ਰਹਿੰਦੇ ਹਨ, ਜਦੋਂਕਿ ਚਾਰਾਂ ਕੋਠੀਆਂ ਵਿਚ ਹਰ ਸਮੇਂ ਸ਼ਿਫਟਾਂ ਵਿਚ ਦੋ ਕਮਾਂਡੋ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ 16 ਹੈ। ਕੁਲ 40 ਪੁਲਸ ਵਾਲੇ ਕੁਮਾਰ ਬ੍ਰਦਰਜ਼ ਦੀ ਸੁਰੱਖਿਆ 'ਚ ਲੱਗੇ ਹੋਏ ਹਨ, ਜਿਨ੍ਹਾਂ ਦਾ ਮਹੀਨੇ ਦਾ ਖਰਚ 22 ਤੋਂ 25 ਲੱਖ ਰੁਪਏ ਦੇ ਵਿਚ ਆਂਕਿਆ ਜਾ ਰਿਹਾ ਹੈ, ਜਦੋਂਕਿ ਪੀ. ਸੀ. ਆਰ. ਵਾਹਨਾਂ ਤੇ ਉਨ੍ਹਾਂ ਵਿਚ ਡੀਜ਼ਲ ਦਾ ਖਰਚ ਦੋ ਲੱਖ ਤੋਂ ਵੱਧ ਹੈ।
ਹੈਰੋਇਨ ਸਣੇ 1 ਗ੍ਰਿਫਤਾਰ
NEXT STORY