ਪਟਨਾ — ਬਿਹਾਰ ਦੀ ਰਾਜਧਾਨੀ ਪਟਨਾ ਦੇ ਫਰੇਜ਼ਰ ਰੋਡ 'ਤੇ ਸਥਿਤ ਸੂਰਿਆ ਅਪਾਰਟਮੈਂਟ ਦੀ 9ਵੀਂ ਮੰਜ਼ਿਲ 'ਤੇ ਲੱਗੀ ਭਿਆਨਕ ਅੱਗ 'ਚ ਲੱਖਾਂ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੋਟਿੰਗ ਤੋਂ ਦੋ ਦਿਨ ਪਹਿਲਾਂ ਚੱਲੀਆਂ ਗੋਲੀਆਂ, ਮੁਕਾਬਲੇ ਤੋਂ ਬਾਅਦ ਗੈਂਗਸਟਰ ਗ੍ਰਿਫ਼ਤਾਰ
ਪੁਲਸ ਸੂਤਰਾਂ ਨੇ ਦੱਸਿਆ ਕਿ ਸੂਰਿਆ ਅਪਾਰਟਮੈਂਟ ਦੀ 9ਵੀਂ ਮੰਜ਼ਿਲ 'ਤੇ ਇਕ ਫਲੈਟ 'ਚ ਅਚਾਨਕ ਲੱਗੀ ਅੱਗ ਨੇ ਕੁਝ ਹੀ ਮਿੰਟਾਂ 'ਚ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅਪਾਰਟਮੈਂਟ ਵਿੱਚ 55 ਫਲੈਟ ਹਨ। ਸਾਰਿਆਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ- ਸੜਕ ਕਿਨਾਰੇ ਝਾੜੀਆਂ 'ਚੋਂ ਮਿਲੀ 18 ਸਾਲਾਂ ਲੜਕੀ ਦੀ ਲਾਸ਼, ਕਤਲ ਦਾ ਖਦਸ਼ਾ
ਸੂਤਰਾਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ 20 ਫਾਇਰ ਟੈਂਡਰ ਅਤੇ ਦੋ ਹਾਈਡ੍ਰੌਲਿਕ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਰੰਜਿਸ਼ ਕਾਰਨ ਵੱਢ 'ਤਾ ਨੌਜਵਾਨ ਦਾ ਨੱਕ, 5 ਦੋਸ਼ੀ ਗ੍ਰਿਫਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੰਜਿਸ਼ ਕਾਰਨ ਵੱਢ 'ਤਾ ਨੌਜਵਾਨ ਦਾ ਨੱਕ, 5 ਦੋਸ਼ੀ ਗ੍ਰਿਫਤਾਰ
NEXT STORY