Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 06, 2026

    12:47:45 PM

  • punjab daughter kills father for love

    ਪੰਜਾਬ : ਇਸ਼ਕ ਖ਼ਾਤਰ ਧੀ ਨੇ ਵੱਢ 'ਤਾ ਪਿਓ, ਪੂਰੀ...

  • american experts warning

    ਭਾਰਤ-ਪਾਕਿ ਵਿਚਾਲੇ ਛਿੜੇਗੀ ਸਭ ਤੋਂ ਖ਼ਤਰਨਾਕ ਜੰਗ!...

  • punjab police itms

    ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ! 3 ਸ਼ਹਿਰਾਂ...

  • kiran majumdar shaw announces successor

    ਜਾਣੋ ਕੌਣ ਸੰਭਾਲੇਗਾ 60,000 ਕਰੋੜ ਦੀ ਵਿਰਾਸਤ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • Mother day special : SOS ਪਿੰਡ ਦੀਆਂ ਬੱਚਿਆਂ ਨਾਲ ਲਾਡ ਲਡਾਉਂਦੀਆਂ 'ਮਾਵਾਂ'

PUNJAB News Punjabi(ਪੰਜਾਬ)

Mother day special : SOS ਪਿੰਡ ਦੀਆਂ ਬੱਚਿਆਂ ਨਾਲ ਲਾਡ ਲਡਾਉਂਦੀਆਂ 'ਮਾਵਾਂ'

  • Edited By Rajwinder Kaur,
  • Updated: 10 May, 2020 10:02 AM
Jalandhar
mother day sos village children mothers love
  • Share
    • Facebook
    • Tumblr
    • Linkedin
    • Twitter
  • Comment

ਚਾਰ ਕਹਾਣੀਆਂ ਅਜਿਹੀਆਂ ਮਾਂਵਾਂ ਦੀਆਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਉਨ੍ਹਾਂ ਬੱਚਿਆਂ ਦੇ ਨਾਂ ਕਰ ਦਿੱਤੀ, ਜਿਨ੍ਹਾਂ ਦਾ ਕੋਈ ਨਹੀਂ ਸੀ ਅਤੇ ਅੱਜ ਉਨ੍ਹਾਂ ਬੱਚਿਆਂ ਕੋਲ ਮਾਂ, ਭੂਆ, ਨਾਨੀ ਅਤੇ ਦਾਦੀ ਸਾਰੇ ਹਨ...

ਹਰਪ੍ਰੀਤ ਸਿੰਘ ਕਾਹਲੋਂ ਦੀ ਰਿਪੋਰਟ 

ਅੱਜ ਮਦਰਸ-ਡੇ ਹੈ। ਉਂਝ ਤਾਂ ਸਾਡਾ ਹਰ ਦਿਨ ਮਾਂ ਨੂੰ ਸਮਰਪਿਤ ਹੈ ਪਰ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਦੁਨੀਆ ਭਰ ’ਚ ਖਾਸ ਤੌਰ ’ਤੇ ਮਾਂ ਦੇ ਨਾਂ ਕੀਤਾ ਗਿਆ ਹੈ। ਇਸ ਦਿਨ ਲੋਕ ਵੱਖਰੇ-ਵੱਖਰੇ ਤਰੀਕੇ ਨਾਲ ਆਪਣੀ ਮਾਂ ਪ੍ਰਤੀ ਸਤਿਕਾਰ ਪ੍ਰਗਟਾਉਂਦੇ ਹਨ। ਇਸ ਖਾਸ ਮੌਕੇ ’ਤੇ ਅਸੀਂ ਅੱਜ ਤੁਹਾਨੂੰ ਕੁਝ ਅਜਿਹੀਆਂ ਮਾਵਾਂ ਦਾ ਜ਼ਿਕਰ ਕਰਨ ਜਾ ਰਹੇ ਹਾਂ, ਜਿਨ੍ਹਾਂ ਦੀਆਂ ਕਹਾਣੀਆਂ ਨਾ ਸਿਰਫ ਕਾਬਿਲ-ਏ-ਤਾਰੀਫ ਹਨ ਸਗੋਂ ਸਵੈ ਸੇਵੀ ਸੰਸਥਾ ‘ਸੇਵ ਅਵਰ ਸੋਲਸ’ ਦੇ ਤਹਿਤ ਦੇਸ਼ ਅਤੇ ਦੁਨੀਆ ਭਰ ’ਚ ਐੱਸ. ਓ. ਐੱਸ. ਵਿਲੇਜ ਬਣਾਏ ਗਏ ਹਨ। ਹਰ ਸਟੇਟ ਦਾ ਆਪਣਾ ਇਕ ਐੱਸ. ਓ. ਐੱਸ. ਵਿਲੇਜ ਰਾਜਪੁਰਾ ਹੈ। ਇਸ ਪਿੰਡ ’ਚ ਉਹ ਬੱਚੇ ਰਹਿੰਦੇ ਹਨ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੁੰਦਾ ਪਰ ਫਿਰ ਵੀ ਉਨ੍ਹਾਂ ਨੂੰ ਇਥੇ ਹਰ ਰਿਸ਼ਤੇ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਤੁਸੀਂ ਸੋਚ ਰਹੇ ਹੋਵੇਗੇ ਉਹ ਕਿਵੇਂ, ਉਹ ਇੰਝ ਕਿ ਇਨ੍ਹਾਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਜਿਸ ਔਰਤ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਉਹ ਇਨ੍ਹਾਂ ਬੱਚਿਆਂ ਦੀ ਮਾਂ ਬਣਦੀ ਹੈ। ਠੀਕ ਅਜਿਹੇ ਹੀ ਤੁਹਾਨੂੰ ਇਸ ਪਿੰਡ ’ਚ ਮਾਂ, ਭੂਆ, ਮਾਸਾ, ਦਾਦੀ, ਨਾਨੀ ਸਭ ਮਿਲ ਜਾਣਗੇ। ਯਾਨੀ ਬੱਚਿਆਂ ਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਜਾਂਦਾ ਕਿ ਉਹ ਅਨਾਥ ਹਨ।

ਦਰਅਸਲ, ਡਾ. ਹਰਮਨ ਮਾਈਨਰ ਨੇ ਆਸਟ੍ਰੀਆ ’ਚ ਸੰਸਥਾ ਸੇਵ ਆਵਰ ਸੋਲਸ (ਐੱਸ. ਓ. ਐੱਸ.) ਨੂੰ ਸ਼ੁਰੂ ਕੀਤਾ ਸੀ। ਡਾਕਟਰ ਹਰਮਨ ਮਾਈਨਰ ਨੇ ਆਪਣੀ ਮਾਂ ਨੂੰ ਨਹੀਂ ਦੇਖਿਆ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਭੈਣ ਨੇ ਪਾਲਿਆ। ਦੂਸਰੀ ਵਿਸ਼ਵ ਜੰਗ ’ਚ ਜਦੋਂ ਸਭ ਕੁਝ ਬਰਬਾਦ ਹੋ ਰਿਹਾ ਸੀ ਉਥੇ ਇਸ ਜੰਗ ’ਚ ਕਈ ਬੇਟੇ ਬੇਸਹਾਰਾ ਵੀ ਹੋਏ। ਉਸ ਸਮੇਂ ਡਾਕਟਰ ਹਰਮਨ ਨੇ ਸੋਚਿਆ ਕਿ ਇਨ੍ਹਾਂ ਬੱਚਿਆਂ ਨੂੰ ਵੀ ਵੱਡੀ ਭੈਣ ਵਰਗੀ ਮਾਂ ਦੀ ਮਮਤਾ ਦੀ ਲੋੜ ਹੈ। ਜਿਸਦੇ ਬਾਅਦ ਯੂਰਪ ਆਸਟ੍ਰੀਆ ’ਚ 1949 ’ਚ ਐੱਸ. ਓ. ਐੱਸ. ਪਿੰਡ ਦੀ ਨੀਂਹ ਬਾਰੇ ਸੋਚਿਆ ਗਿਆ। ਪੰਜਾਬ ਦਾ ਐੱਸ. ਓ. ਐੱਸ. ਪਿੰਡ ਰਾਜਪੂਰਾ ’ਚ ਸਥਿਤ ਹੈ। ਪੂਰੀ ਦੁਨੀਆ ’ਚ ਇਹ ਪਿੰਡ ਕਈ ਬੇਸਹਾਰਾ ਬੱਚਿਆਂ ਨੂੰ ਮਾਂ ਦੀ ਮਮਤਾ ਦਿੰਦਾ ਹੈ। ਕਈ ਦੇਸ਼ਾਂ ’ਚ ਐੱਸ. ਓ. ਐੱਸ. ਪਿੰਡ ਬਣੇ ਹੋ ਹਨ। ਇਨ੍ਹਾਂ ਪਿੰਡਾਂ ’ਚ ਬਕਾਇਦਾ ਘਰ ਬਣੇ ਹੁੰਦੇ ਹਨ, ਜਿਥੇ ਬੱਚਿਆਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਹਰ ਘਰ ’ਚ ਇਕ ਮਾਂ ਹੁੰਦੀ ਹੈ। ਉਹ ਸਟਾਫ ਵਰਕਰ ਸਾਰੇ ਬੱਚਿਆਂ ਨੂੰ ਮਾਂ ਵਰਗਾ ਲਾਡ ਦਿੰਦੀ ਹੈ। ਇਨ੍ਹਾਂ ਮਾਵਾਂ ਕੋਲ ਇਨ੍ਹਾਂ ਬੱਚਿਆਂ ਲਈ ਉਮੀਦ ਨਾਲ ਭਰੇ ਕਈ ਸੁਪਨੇ ਹਨ।

ਹਰਬੰਸ ਕੌਰ

PunjabKesari
1994 ਦੇ ਸਾਲਾਂ ਦੀਆਂ ਗੱਲਾਂ ਹਨ। ਪਿਓ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ। ਵੱਡਾ ਭਰਾ ਅਤੇ ਭੈਣ ਵਿਆਹੇ ਗਏ ਸਨ। ਪਿਛਲੇ 25 ਸਾਲਾਂ ਤੋਂ ਚਾਚੇ ਤਾਏ ਮਿਲਾ ਕੇ ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ। ਨਵਾਂ ਘਰ ਬਣ ਰਿਹਾ ਸੀ। 25 ਸਾਲ ਦੀ ਸਾਂ ਅਤੇ ਘਰ ਦੇ ਵਿਆਹ ਕਰਨ ਬਾਰੇ ਸੋਚ ਰਹੇ ਸਨ। ਨੌਕਰੀ ਦੀ ਤਲਾਸ਼ ਸੀ ਅਤੇ ਤਲਾਸ਼ SOS ਪਿੰਡ ਲੈ ਆਈ। ਮਨ ਵਿੱਚ ਇਰਾਦਾ ਸੀ ਕਿ ਵਿਆਹ ਨਹੀਂ ਕਰਵਾਉਣਾ। ਦੋ ਸਾਲ ਦੀ ਟ੍ਰੇਨਿੰਗ ਤੋਂ ਬਾਅਦ 5 ਜੂਨ 1996 ਤੋਂ ਮੈਂ SOS ਪਿੰਡ ਵਿੱਚ ਆਪਣੇ ਬੱਚਿਆਂ ਦੀ ਮਾਂ ਹਾਂ। ਇਹ ਬਹੁਤ ਵੱਖਰੀ ਤਰ੍ਹਾਂ ਦੀ ਨੌਕਰੀ ਹੈ। SOS ਪਿੰਡ ਅਨਾਥ ਆਸ਼ਰਮ ਨਹੀਂ ਹੈ ਅਤੇ ਨਾ ਹੀ ਅਸੀਂ ਤਨਖ਼ਾਹ ਤੇ ਕੰਮ ਕਰਦਿਆਂ ਕੋਈ ਕਰਮਚਾਰੀ ਹਾਂ। ਅਸੀਂ ਉਸ ਤੋਂ ਵੀ ਵੱਡੇ ਅਹਿਸਾਸ ਨਾਲ ਇੱਥੇ ਆਪਣੇ ਬੱਚਿਆਂ ਦੀ ਹਰ ਰੁੱਤ ਵੇਖੀ ਹੈ। ਪਿਛਲੇ 25 ਸਾਲਾਂ ਵਿੱਚ ਮੈਂ 28 ਬੱਚਿਆਂ ਦੀ ਮਾਂ ਬਣੀ ਹਾਂ। 

1996 ਵਿੱਚ ਮੈਨੂੰ ਪਹਿਲੀ ਵਾਰ ਪੰਜ ਬੱਚੇ ਮਿਲੇ ਸਨ। ਕਰਮਜੀਤ, ਅਮਨਦੀਪ, ਨਿਸ਼ਾ, ਪੂਜਾ ਤੇ ਜੋਤੀ ਮੇਰੇ ਪਹਿਲੇ ਪੰਜ ਬੱਚੇ ਸਨ। ਕਰਮਜੀਤ ਅਮਨਦੀਪ ਨੂੰ ਉਨ੍ਹਾਂ ਦੀ ਮੰਮੀ ਬਠਿੰਡੇ ਤੋਂ ਜਲੰਧਰ ਗਾਂਧੀ ਨਵੀਤ ਆਸ਼ਰਮ ਵਿੱਚ ਛੱਡ ਗਈ ਸੀ। ਕਈ ਮਜਬੂਰੀਆਂ ਹੁੰਦੀਆਂ ਹਨ। ਮਾਂ ਨੂੰ ਮਾਂ ਹੀ ਸਮਝ ਸਕਦੀ ਹੈ। ਕਰਮਜੀਤ ਸੀਨੀਅਰ ਸਾਫਟਵੇਅਰ ਇੰਜੀਨੀਅਰ ਹੈ। ਆਪਣੀ ਹਿੰਮਤ ਨਾਲ ਉਹਨੇ ਪਲਾਟ ਲਿਆ, ਘਰ ਬਣਾਇਆ, ਵਿਆਹ ਕੀਤਾ ਅਤੇ ਅੱਜ ਆਪਣੇ ਪਰਿਵਾਰ ਵਿੱਚ ਖ਼ੁਸ਼ ਹੈ। ਇੱਕ ਘਰ ਛੁੱਟਣ ਤੋਂ ਬਾਅਦ ਉਹਨੂੰ ਦੂਜਾ ਘਰ ਅਸੀਂ ਦਿੱਤਾ ਅਤੇ ਅੱਜ ਅਸਾਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਇਸ ਕਾਬਲ ਬਣਾਇਆ ਕਿ ਉਹ ਆਪਣਾ ਘਰ ਆਪ ਬਣਾ ਸਕਣ। ਨਿਸ਼ਾ ਅਤੇ ਪੂਜਾ ਬਿਊਟੀ ਪਾਰਲਰ ਚਲਾਉਂਦੀਆਂ ਹਨ। ਜੋਤੀ ਨੇ ਨਰਸਿੰਗ ਕੀਤੀ ਹੈ ਅਤੇ ਲੁਧਿਆਣੇ ਨੌਕਰੀ ਕਰ ਰਹੀ ਹੈ।

ਇਸ ਨੌਕਰੀ ਵਿੱਚ ਨੌਕਰੀ ਦਾ ਅਹਿਸਾਸ ਤਾਂ ਬਹੁਤ ਪਿੱਛੇ ਛੁੱਟ ਜਾਂਦਾ ਹੈ ਮਾਂ ਦਾ ਅਹਿਸਾਸ ਹੀ ਸਾਡਾ ਆਖਰੀ ਵਜੂਦ ਬਣਦਾ ਹੈ। ਹਰਬੰਸ ਕੌਰ ਕਹਿੰਦੇ ਹਨ ਕਿ ਜਲੰਧਰ ਦੇ ਪਿੰਡ ਈਸੇਵਾਲ ਤੋਂ ਰਾਜਪੁਰੇ ਇਸ ਪਿੰਡ ਤੱਕ ਦਾ ਸਫਰ ਇੱਕ ਜ਼ਨਾਨੀ ਹੋਣ ਦੇ ਨਾਤੇ ਮਾਂ ਦੇ ਰੂਪ ਵਿੱਚ ਸੰਪੂਰਨ ਹੋਣ ਦਾ ਅਹਿਸਾਸ ਹੈ। ਮੇਰੇ ਸਾਰੇ ਬੱਚੇ ਆਪੋ ਆਪਣੀ ਜਗ੍ਹਾ ਸੋਹਣਾ ਕੰਮ ਕਰਦੇ ਹਨ। ਉਹ ਸਾਨੂੰ ਆਪਣੇ ਘਰ ਵੀ ਬੁਲਾਉਂਦੇ ਹਨ। ਇਸ ਪਿੰਡ ਵਿੱਚੋਂ ਨਿਕਲੇ ਕਈ ਬੱਚੇ ਅੱਜ ਵੀ ਜ਼ੋਰ ਪਾਉਂਦੇ ਹਨ ਕਿ ਤੁਸੀਂ ਸਾਡੇ ਨਾਲ ਆ ਕੇ ਰਹੋ। ਇੰਝ ਮਾਂ ਹੁੰਦਿਆਂ ਮੇਰੇ ਕਿੰਨੇ ਹੀ ਘਰ ਹਨ। ਹਰਬੰਸ ਕੌਰ ਦੱਸਦੇ ਨੇ ਕਿ ਮੇਰੇ ਦੋ ਬੱਚੇ ਜ਼ਿੰਦਗੀ ਵਿੱਚ ਉਨਾਂ ਕਾਮਯਾਬ ਨਹੀਂ ਹੋ ਸਕੇ ਜਿੰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਫਿਕਰ ਰਹਿੰਦੀ ਹੈ। ਬੱਚਿਆਂ ਦੀ ਫਿਕਰ ਕਰਨਾ, ਉਨ੍ਹਾਂ ਦੀ ਦੇਖਭਾਲ ਕਰਨਾ, ਉਨ੍ਹਾਂ ਨੂੰ ਉਨ੍ਹਾਂ ਦੇ ਪੈਰਾਂ ਤੇ ਖੜ੍ਹਾ ਕਰਨਾ, ਉਨ੍ਹਾਂ ਦੇ ਵਿਆਹ ਕਰਵਾਉਣੇ ਇਹ ਅਹਿਸਾਸ ਸਿਰਫ਼ ਡਿਊਟੀ ਨਹੀਂ ਰਹਿ ਜਾਂਦਾ। ਇਹ ਸਾਡੀਆਂ ਮਾਵਾਂ ਦਾ ਆਪਣੇ ਧੀਆਂ ਪੁੱਤਰਾਂ ਨਾਲ ਬੇਪਨਾਹ ਮੁਹੱਬਤ ਦਾ ਰਿਸ਼ਤਾ ਹੈ ਜੋ ਸਾਰੀ ਉਮਰ ਇੰਝ ਹੀ ਚੱਲੇਗਾ।

ਮਾਧੁਰੀ ਸਿੰਘ

PunjabKesari
ਦਿੱਲੀ ਤੋਂ 1995 ਵਿੱਚ ਮਾਧੁਰੀ SOS ਪਿੰਡ ਆਏ। ਉਸ ਸਮੇਂ ਇਨ੍ਹਾਂ ਦੀ ਉਮਰ 28 ਸਾਲ ਸੀ। ਮਾਧੁਰੀ ਸਿੰਘ ਦੱਸਦੇ ਹਨ ਕਿ ਇਹ ਉਨ੍ਹਾਂ ਦਾ ਆਪਣਾ ਫੈਸਲਾ ਸੀ ਕਿ ਉਹ ਵਿਆਹ ਨਹੀਂ ਕਰਵਾਉਣਗੇ ਪਰ ਉਹ ਇਕ ਬੱਚਾ ਗੋਦ ਲੈਣਾ  ਜ਼ਰੂਰ ਚਾਹੁੰਦੀ ਸੀ। ਫਿਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਖੂਬਸੂਰਤ ਨੌਕਰੀ ਆਈ ਅਤੇ ਇੱਕ ਦੀ ਥਾਂ ਉਨ੍ਹਾਂ ਦੀ ਗੋਦ ਵਿੱਚ 7 ਬੱਚੇ ਆ ਗਏ। 

ਮਾਧੁਰੀ ਸਿੰਘ ਕਹਿੰਦੇ ਹਨ ਕਿ ਅਸੀਂ SOS ਪਿੰਡ ਵਿੱਚ ਰਹਿੰਦਿਆਂ ਇਸ ਅਹਿਸਾਸ ਨੂੰ ਤਾਂ ਬਹੁਤ ਪਿੱਛੇ ਛੱਡ ਆਏ ਹਾਂ ਕਿ ਇਹ ਇੱਕ ਨੌਕਰੀ ਹੈ। ਇਸ ਦੌਰਾਨ ਕਿੰਨੇ ਹੀ ਬੱਚੇ ਸਾਨੂੰ ਝਾੜੀਆਂ ਵਿੱਚੋਂ ਮਿਲੇ। ਕਿੰਨੇ ਹੀ ਬੱਚੇ ਇੰਝ ਦੇ ਮਿਲੇ ਜਿਨ੍ਹਾਂ ਨੂੰ ਉਨ੍ਹਾਂ ਦਾ ਕੋਈ ਆਪਣਾ ਬੱਸ ਵਿੱਚ ਬਿਠਾ ਕੇ ਛੱਡ ਗਿਆ। ਸਾਡੀ ਗੋਦ ਵਿੱਚ ਉਹ ਬੱਚੇ ਵੀ ਆਏ ਜਿਹੜੇ ਇੱਕ ਦਿਨ ਦੇ ਸਨ ਅਤੇ ਸਾਡੇ ਘਰ ਵਿੱਚ ਉਹ ਬੱਚੇ ਵੀ ਆਏ ਜਿਹੜੇ ਤਿੰਨ ਸਾਲ ਦੇ ਸਨ। ਇਨ੍ਹਾਂ ਬੱਚਿਆਂ ਨੂੰ ਅਸੀਂ ਵੱਡਾ ਕੀਤਾ,ਇਨ੍ਹਾਂ ਦੀਆਂ ਸਕੂਲ ’ਚ ਸ਼ਿਕਾਇਤਾਂ ਸੁਣੀਆਂ, ਪੜ੍ਹਾਇਆ-ਲਿਖਾਇਆ, ਡਾਂਟਿਆ ਅਤੇ ਇਸ ਲਾਇਕ ਬਣਾਇਆ ਕਿ ਉਨ੍ਹਾਂ ਦਾ ਪਰਿਵਾਰ ਬਣੇ। 

ਮਾਧੁਰੀ ਸਿੰਘ ਮੁਤਾਬਕ SOS ਪਿੰਡ ਵਿਚ ਉਨ੍ਹਾਂ ਦੀ ਨੌਕਰੀ ਇਕ ਉਮਰ ਤੋਂ ਬਾਅਦ ਖਤਮ ਹੋ ਜਾਵੇਗੀ ਅਤੇ ਉਹ ਰਿਟਾਇਰਮੈਂਟ ਤੋਂ ਬਾਅਦ SOS ਪਿੰਡ ਦੀ ਮਾਂ ਨਹੀਂ ਰਹਿਣਗੀਆਂ ਪਰ ਆਪਣੇ ਬੱਚਿਆਂ ਦੀਆਂ ਮਾਵਾਂ ਜ਼ਰੂਰ ਰਹਿਣਗੀਆਂ। ਮਾਧੁਰੀ ਸਿੰਘ ਕਹਿੰਦੇ ਨੇ ਕਿ ਉਹ ਹੁਣ ਤੱਕ 40 ਬੱਚਿਆਂ ਦੀ ਮਾਂ ਬਣ ਚੁੱਕੀ ਹੈ। ਇਹ ਰਿਸ਼ਤਾ ਕੋਈ ਅਹਿਸਾਨ ਨਹੀਂ ਸੀ। ਇਨ੍ਹਾਂ ਅਨਾਥ ਬੱਚਿਆਂ ਨੂੰ ਕੋਈ ਆਪਣੀ ਮਾਂ ਚਾਹੀਦੀ ਸੀ ਅਤੇ ਸਾਨੂੰ ਇਹ ਬੱਚੇ ਚਾਹੀਦੇ ਸਨ ਜੋ ਮਾਂ ਹੋਣ ਦਾ ਅਹਿਸਾਸ ਮਹਿਸੂਸ ਕਰਵਾਉਣ। ਇਸ ਪਿੰਡ ਵਿੱਚੋਂ ਆਪੋ ਆਪਣੀ ਥਾਵਾਂ ਤੇ ਵੱਸ ਗਏ ਬੱਚਿਆਂ ਦੇ ਸਾਨੂੰ ਅੱਜ ਵੀ ਫੋਨ ਆਉਂਦੇ ਹਨ ਕਿ ਮੰਮੀ ਤੁਸੀਂ ਸਾਡੇ ਨਾਲ ਆ ਕੇ ਰਹੋ। ਮੇਰੇ ਇਨ੍ਹਾਂ ਬੱਚਿਆਂ ਦੇ ਵਿਆਹ ਹੋ ਗਏ ਹਨ ਅਤੇ ਮੈਂ ਕਿਸੇ ਦੀ ਨਾਨੀ ਹਾਂ ਕਿਸੇ ਦੀ ਦਾਦੀ ਹਾਂ। ਇੱਕ ਹੀ ਜ਼ਿੰਦਗੀ ਚ ਇੰਨੇ ਬੱਚਿਆਂ ਦੀ ਮਾਂ ਹੋਕੇ ਇੰਨੇ ਰਿਸ਼ਤੇ ਵੇਖ ਲੈਣਾ ਜ਼ਿੰਦਗੀ ਦਾ ਉਹ ਤਸੱਲੀਬਖਸ਼ ਅਹਿਸਾਸ ਹੈ ਜਿਨ੍ਹਾਂ ਨੇ ਸਾਡੇ ਅੰਦਰ ਦੀ ਜ਼ਨਾਨੀ ਨੂੰ ਪੂਰਨਤਾ ਬਖ਼ਸ਼ੀ ਹੈ। 

ਬਿੰਦੂ :

PunjabKesari
1996 ਵਿਚ ਇਸ SOS ਪਿੰਡ ਦਾ ਹਿੱਸਾ ਬਣੇ ਬਿੰਦੂ ਕਹਿੰਦੇ ਹਨ ਕਿ ਸ਼ੁਰੂਆਤ ਵਿੱਚ ਉਹ ਸਿਰਫ਼ ਇੱਕ ਨੌਕਰੀ ਸਮਝ ਕਰਨ ਆਏ ਸਨ। ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਰਹਿੰਦੇ ਬਿੰਦੂ ਦੇ ਮਾਤਾ ਪਿਤਾ ਦੁਨੀਆਂ ਤੋਂ ਰੁਖ਼ਸਤ ਲੈ ਗਏ ਸਨ ਅਤੇ ਸੱਤ ਭੈਣਾਂ ਦਾ ਵੱਡਾ ਪਰਿਵਾਰ ਕਈ ਤਰ੍ਹਾਂ ਦੇ ਸੰਘਰਸ਼ਾਂ ਵਿੱਚੋਂ ਲੰਘ ਰਿਹਾ ਸੀ। ਉਨ੍ਹਾਂ ਨੂੰ ਇੱਕ ਨੌਕਰੀ ਦੀ ਲੋੜ ਸੀ ਅਤੇ ਲੋੜ SOS ਪਿੰਡ ਵਿੱਚ ਆ ਕੇ ਮੁੱਕ ਗਈ।  ਬਿੰਦੂ ਮੁਤਾਬਕ ਜਦੋਂ ਉਨ੍ਹਾਂ ਨੇ ਇਹ ਨੌਕਰੀ ਸ਼ੁਰੂ ਕੀਤੀ ਉਸ ਸਮੇਂ ਉਨ੍ਹਾਂ ਦੀ ਉਮਰ 32 ਸਾਲ ਸੀ। ਅੱਜ ਤੋਂ 25 ਸਾਲ ਪਹਿਲਾਂ ਇਹ ਉਮਰ ਵਿਆਹ ਦੀ ਉਮਰ ਤੋਂ ਲੰਘੀ ਮੰਨੀ ਜਾਂਦੀ ਸੀ। ਉਨ੍ਹਾਂ ਮੁਤਾਬਕ ਸ਼ੁਰੂਆਤ ਵਿੱਚ ਕਾਫੀ ਔਕੜਾਂ ਵੀ ਆਈਆਂ। 

ਬਿੰਦੂ ਮੁਤਾਬਕ ਸ਼ੁਰੂ ਵਿੱਚ ਉਨ੍ਹਾਂ ਦਾ ਮਨ ਸੀ ਕਿ ਕੁਝ ਸਾਲ ਨੌਕਰੀ ਕਰਕੇ ਫੇਰ ਉਹ ਵਿਆਹ ਕਰ ਲੈਣਗੇ। ਇਹ ਸਾਰਾ ਕੁਝ ਉਸ ਦਿਨ ਸਦਾ ਲਈ ਬਦਲ ਗਿਆ ਜਦੋਂ ਉਨ੍ਹਾਂ ਦੀ ਗੋਦ ਵਿੱਚ ਇੱਕ ਦਿਨ ਦੀ ਬੱਚੀ ਪਹੁੰਚੀ। ਇਨ੍ਹਾਂ ਬੱਚਿਆਂ ਦੇ ਵੱਡੇ ਹੋਣ ਨਾਲ ਸਾਡੀ ਵੀ ਉਮਰ ਵਧੀ ਹੈ। ਬਿੰਦੂ ਮੁਤਾਬਕ ਇਹ ਬੱਚੇ ਬਿਮਾਰ ਹੁੰਦੇ ਹਨ,ਲੜਦੇ ਹਨ, ਝਗੜਦੇ ਹਨ, ਪਿਆਰ ਕਰਦੇ ਹਨ ਅਤੇ ਇਸ ਦੌਰਾਨ ਮਾਂ ਹੋਣ ਦੇ ਅਹਿਸਾਸ ਨੂੰ ਹੋਰ ਗੂੜ੍ਹਾ ਮਹਿਸੂਸਿਆ ਹੈ। ਮਨ ਵਿੱਚ ਇਹ ਗੱਲ ਸਦਾ ਤੁਰਦੀ ਰਹਿੰਦੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਕਦੀ ਇਹ ਅਹਿਸਾਸ ਨਾ ਹੋਵੇ ਕਿ ਉਨ੍ਹਾਂ ਦੀ ਸਕੀ ਮਾਂ ਹੁੰਦੀ ਤਾਂ ਉਹ ਵੱਧ ਪਿਆਰ ਕਰਦੀ। ਇਹ ਨੌਕਰੀ ਤੋਂ ਬਾਹਰ ਦਾ ਦਬਾਅ ਹੈ ਕਿ ਉਨ੍ਹਾਂ ਦੇ ਅੰਦਰ ਦੀ ਮਮਤਾ ਆਪਣੇ ਬੱਚਿਆਂ ਦੀ ਸਭ ਤੋਂ ਚੰਗੀ ਮਾਂ ਬਣਨਾ ਲੋਚਦੀ ਹੈ। ਬਿੰਦੂ ਮੁਤਾਬਕ ਇੱਥੇ ਰਹਿੰਦਿਆਂ ਅਜਬ ਤਰ੍ਹਾਂ ਦੀ ਖਿੱਚੋਤਾਣ ਹੈ। ਪਿੰਡ ਵਿੱਚ ਅਸੀਂ ਬਤੌਰ ਅਹੁਦਾ ਮਾਂ ਹਾਂ ਅਤੇ ਸਾਡੀ ਤਨਖਾਹ ਹੈ। ਪਰ ਅਸੀਂ ਮਾਂ ਹੋਣ ਦਾ ਅਹਿਸਾਸ ਜੋ ਹਰ ਦਿਨ ਜੀਵਿਆ ਹੈ ਉਹ ਨੌਕਰੀ ਤੋਂ ਬਾਹਰ ਦੀ ਗੱਲ ਹੈ। ਬਤੌਰ ਮਾਂ ਸਾਡੇ ਅੰਦਰ ਇਹ ਖਿੱਚੋਤਾਣ ਸਦਾ ਰਹੀ ਹੈ ਕਿ ਸਾਡਾ ਬੱਚਾ ਅਸਫਲ ਨਾ ਹੋ ਜਾਵੇ। ਇਹ ਨੌਕਰੀ ਦੇ ਅਹਿਸਾਸ ਤੋਂ ਵੀ ਬਾਹਰ ਦੀ ਗੱਲ ਹੈ।

ਮਨਜਿੰਦਰ ਕੌਰ : 

PunjabKesari
ਮਨਜਿੰਦਰ ਕੌਰ ਦਾ ਜਦੋਂ ਵਿਆਹ ਹੋਇਆ ਤਾਂ ਉਹ 18 ਸਾਲ ਦੇ ਸਨ। ਜ਼ਿੰਦਗੀ ਵਿੱਚ ਅਕਸਰ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਅਖੀਰ ਜੀਊਣਾ ਹੀ ਪੈਂਦਾ ਹੈ। ਪਤੀ ਦੀ ਮੌਤ ਤੋਂ ਬਾਅਦ ਇਹ 2007 ਦਾ ਸਾਲ ਸੀ ਜਦੋਂ 28 ਸਾਲ ਦੀ ਉਮਰ ਵਿੱਚ ਮਨਜਿੰਦਰ ਕੌਰ ਨੂੰ ਉਨ੍ਹਾਂ ਦੀ ਸਟਾਫ ਨਰਸ ਭੈਣ ਨੇ SOS ਪਿੰਡ ਬਾਰੇ ਦੱਸਿਆ। ਮਨਜਿੰਦਰ ਦੱਸਦੇ ਹਨ ਕਿ ਇਸ ਪਿੰਡ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਫਿਰ ਤੋਂ ਜਿਉਂਦਿਆਂ ਵਿੱਚ ਕਰ ਦਿੱਤਾ। SOS ਪਿੰਡ ਵਿੱਚ ਪਹਿਲਾਂ ਉਹ ਮਾਵਾਂ ਦੇ ਸਹਾਇਕ ਵਜੋਂ ਕੰਮ ਕਰਦੀ ਰਹੀ ਅਤੇ 2012 ਤੋਂ ਉਨ੍ਹਾਂ ਨੂੰ ਮਾਂ ਦਾ ਦਰਜਾ ਮਿਲਿਆ। ਉਨ੍ਹਾਂ ਕੋਲ ਸਭ ਤੋਂ ਪਹਿਲਾਂ 6 ਕੁੜੀਆਂ ਆਈਆਂ। ਮਨਜਿੰਦਰ ਕੌਰ ਕਹਿੰਦੇ ਹਨ ਕਿ ਸ਼ਾਇਦ ਜਾਂ ਯਕੀਨਣ SOS ਪਿੰਡ ਹੀ ਅਜਿਹਾ ਹੈ ਜਿੱਥੇ ਮਾਂ ਦੀ ਜ਼ਿੰਮੇਵਾਰੀ ਸਿਰਫ ਡਿਊਟੀ ਨਹੀਂ ਰਹਿੰਦੀ। ਇੱਥੇ ਬਾਕਾਇਦਾ ਸਾਡਾ ਘਰ ਹੈ। ਘਰ ਵਿੱਚ ਹਰ ਸਹੂਲਤ ਹੈ।

ਸਾਡਾ ਦਿਨ ਵੀ ਉਵੇਂ ਹੀ ਚੜ੍ਹਦਾ ਹੈ ਜਿਵੇਂ ਹੋਰ ਪਰਿਵਾਰ ਵਿੱਚ ਮਾਂ ਅਤੇ ਬੱਚਿਆਂ ਦਾ ਹੋਵੇ। ਖਾਣ ਪੀਣ ਅਤੇ ਬਾਕੀ ਜਿੰਮੇਵਾਰੀਆਂ ਤੋਂ ਇਲਾਵਾ ਸਾਡੀਆਂ ਫਿਕਰਾਂ ਵੀ ਓਨੀਆਂ ਹੀ ਹਨ ਕਿ ਸਾਡਾ ਬੱਚਾ ਸਕੂਲ ਵਿੱਚ ਪੜ੍ਹਦਿਆਂ ਕਿਸੇ ਤਕਲੀਫ਼ ਵਿੱਚ ਨਾ ਹੋਵੇ। ਉਹਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਬੱਚੇ ਆਪੋ ਆਪਣੀ ਉਮਰ ਦੇ ਨਾਲ ਵਧਦੇ ਹਨ ਅਤੇ ਇਸੇ ਉਮਰ ਨਾਲ ਉਨ੍ਹਾਂ ਦੀਆਂ ਕਈ ਮੁਸ਼ਕਿਲਾਂ,ਖੁਸ਼ੀਆਂ ਅਤੇ ਜਜ਼ਬਾਤ ਵੀ ਪੁੰਗਰਦੇ ਹਨ। ਇਸ ਦਰਮਿਆਨ ਬੱਚੇ ਸਾਡੇ ਨਾਲ ਆਪਣੇ ਜਜ਼ਬਾਤ ਸਾਂਝੇ ਕਰਦੇ ਹਨ ਅਤੇ ਅਸੀਂ ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਦਿਆਂ ਮਾਂ ਦੇ ਜਿਸ ਅਹਿਸਾਸ ਵਿੱਚੋਂ ਗੁਜ਼ਰਦੀਆਂ ਹਾਂ ਉਹ ਨੌਕਰੀ ਤੋਂ ਵੱਧਕੇ ਹੈ। 

ਮਨਜਿੰਦਰ ਕੌਰ ਕਹਿੰਦੇ ਹਨ ਤੇ ਨੌਕਰੀ ਵਿੱਚ ਰਹਿੰਦਿਆਂ ਸਾਡੇ ਵੀ ਉਹੀ ਅਧਿਕਾਰ ਹਨ ਜੋ ਕਿਸੇ ਵੀ ਕਰਮਚਾਰੀ ਦੇ ਹੁੰਦੇ ਹਨ। ਇੰਝ ਸਾਡੀਆਂ ਸਾਲ ਵਿੱਚ ਛੁੱਟੀਆਂ ਵੀ ਹੁੰਦੀਆਂ ਹਨ ਪਰ ਉਹ ਪਿਛਲੇ ਦੋ ਸਾਲਾਂ ਤੋਂ ਛੁੱਟੀ ਨਹੀਂ ਗਏ। ਉਨ੍ਹਾਂ ਮੁਤਾਬਕ ਇਹ ਨਹੀਂ ਕਿ ਉਹ ਜਾ ਨਹੀਂ ਸਕਦੇ ਪਰ ਉਹ ਜਾਣਾ ਨਹੀਂ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਬੱਚੇ ਨਿੱਕੇ ਹਨ ਅਤੇ ਉਨ੍ਹਾਂ ਨੂੰ ਹਰ ਦਿਨ ਹਰ ਪਹਿਰ ਆਪਣੀ ਮਾਂ ਦੀ ਲੋੜ ਹੈ। ਮਨਜਿੰਦਰ ਕੌਰ ਕਹਿੰਦੇ ਹਨ ਕਿ ਮਾਂ ਹੋਣ ਦੇ ਇਸ ਅਹਿਸਾਸ ਵਿੱਚ ਬੱਚਿਆਂ ਨੂੰ ਮਾਨਸਿਕ ਮਜ਼ਬੂਤੀ ਦੇਣ ਦੀ ਲੋੜ ਹੈ ਅਤੇ ਇਹਦੇ ਲਈ ਸਾਨੂੰ ਮਾਂ ਹੋਣ ਦੇ ਨਾਤੇ ਇਨਵੈਸਟਮੈਂਟ ਕਰਨੀ ਹੀ ਪਵੇਗੀ। ਇਹ ਸਾਡੇ ਬੱਚਿਆਂ ਦੇ ਭਵਿੱਖ ਦਾ ਮਸਲਾ ਹੈ। ਤੁਸੀਂ ਇਸ ਨੌਕਰੀ ਨੂੰ ਬਣੇ ਬਣਾਏ ਨਿਯਮਾਂ ਤੋਂ ਇਲਾਵਾ ਉਦੋਂ ਤੱਕ ਨਹੀਂ ਨਿਭਾ ਸਕਦੇ ਜਦੋਂ ਤੱਕ ਤੁਸੀਂ ਇਸ ਵਿੱਚ ਆਪਣੀ ਮਮਤਾ ਦੀ ਛੋਹ ਮਹਿਸੂਸ ਨਹੀਂ ਕਰੋਗੇ। ਇਹ ਮਾਵਾਂ ਤੇ ਬੱਚਿਆਂ ਦੀ ਜਜ਼ਬਾਤੀ ਸਾਂਝ ਦੀ ਨੌਕਰੀ ਹੈ ਜੋ ਨੌਕਰੀ ਦੇ ਅਹਿਸਾਸ ਤੋਂ ਬਾਹਰ ਰਿਸ਼ਤਿਆਂ ਦੀ ਇਬਾਰਤ ਤੇ ਟਿਕੀ ਹੈ।

 

  • Mother day
  • SOS Village
  • children
  • mothers
  • love
  • Harpreet Singh Kahlon
  • ਪਿੰਡ
  • ਬੱਚੇ
  • ਮਾਂਵਾਂ
  • ਪਿਆਰ
  • ਹਰਪ੍ਰੀਤ ਸਿੰਘ ਕਾਹਲੋਂ

ਫਿਰੋਜ਼ਪੁਰ ਸਰਹੱਦ ਤੋਂ ਬੀ. ਐੱਸ. ਐੱਫ. ਵਲੋਂ 25 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

NEXT STORY

Stories You May Like

  • mother of 2 children dies under mysterious circumstances
    ਭੇਦਭਰੇ ਹਾਲਾਤ ’ਚ 2 ਬੱਚਿਆਂ ਦੀ ਮਾਂ ਦੀ ਮੌਤ
  • 30 acres of paddy fields burnt
    ਪਿੰਡ ਪੁਰੀਆ ਖੁਰਦ ’ਚ ਬਿਜਲੀ ਦੀਆਂ ਤਾਰਾਂ ਦੀ ਚੰਗਿਆੜੀ ਨਾਲ 30 ਏਕੜ ਨਾੜ ਸੜ ਕੇ ਸੁਆਹ
  • back to childhood pinkoo tv video
    Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ ਆਵੇਗਾ ਆਪਣਾ ਬਚਪਨ
  • shameful act of mother
    ਪੰਜਾਬ: ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਆਪਣੇ ਹੀ ਜਵਾਕ ਦੀਆਂ ਲੱਤਾਂ...
  • burgi cruise boat  mother  children
    ਬਰਗੀ ਕਰੂਜ਼ ਹਾਦਸਾ : ਗੋਤਾਖੋਰਾਂ ਨੂੰ ਡੁੱਬੀ ਕਿਸ਼ਤੀ 'ਚੋਂ ਮਾਂ ਅਤੇ ਗਲ ਲੱਗੇ ਬੱਚੇ ਦੀਆਂ ਮਿਲੀਆਂ ਲਾਸ਼ਾਂ
  • death of a young man death due to overdose
    ਪਿੰਡ ਹਰੀਕੇ ਕਲਾਂ ਵਿਚ ਨੌਜਵਾਨ ਦੀ ਓਵਰਡੋਜ਼ ਨਾਲ ਮੌਤ
  • vicky kaushal has a special meeting with riteish deshmukh
    ਵਿੱਕੀ ਕੌਸ਼ਲ ਨੇ ਰਿਤੇਸ਼ ਦੇਸ਼ਮੁਖ ਨਾਲ ਕੀਤੀ ਖਾਸ ਮੁਲਾਕਾਤ
  • poison being served to children in the name of mid day meal in schools
    ਸਕੂਲਾਂ 'ਚ ਮਿਡ-ਡੇ-ਮੀਲ ਦੇ ਨਾਂ 'ਤੇ ਬੱਚਿਆਂ ਨੂੰ ਪਰੋਸਿਆ ਜਾ ਰਿਹਾ 'ਜ਼ਹਿਰ'; ਖਾਣੇ 'ਚੋਂ ਨਿਕਲੇ ਕੀੜੇ
  • major revelations explosion near the bsf headquarters in jalandhar
    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸਾਹਮਣੇ...
  • new zealand tightens immigration rules
    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ; ਭਾਰਤੀਆਂ, ਖਾਸ ਕਰਕੇ ਪੰਜਾਬੀਆਂ...
  • drug smuggler arrested with 6 kg 134 grams of heroin
    ਪੁਲਸ ਰਿਮਾਂਡ ’ਤੇ ਲਏ ਗਏ ਨਸ਼ਾ ਸਮੱਗਲਰ ਦਾ ਸਾਥੀ ਵੀ ਗ੍ਰਿਫ਼ਤਾਰ, 6 ਕਿਲੋ 134...
  • music industry mourns death of famous punjabi lyricist
    ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ! ਕਈ ਸੁਪਰਹਿੱਟ ਗੀਤ ਦੇਣ ਵਾਲੇ...
  • big news about jalandhar and amritsar blasts
    ਜਲੰਧਰ ਅਤੇ ਅੰਮ੍ਰਿਤਸਰ ਧਮਾਕਿਆਂ ਨੂੰ ਲੈ ਕੇ ਵੱਡੀ ਖ਼ਬਰ, ਇਸ ਅੱਤਵਾਦੀ ਜੱਥੇਬੰਦੀ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar blasts cctv footage activa bsf chowk
    ਜਲੰਧਰ ਬੰਬ ਧਮਾਕੇ ਦੀ CCTV ਫੁਟੇਜ ਆਈ ਸਾਹਮਣੇ, ਉੱਡਦੇ ਦਿਖਾਈ ਦਿੱਤੇ ਐਕਟਿਵਾ ਦੇ...
  • jalandhar cp s statement in activa blast case near bsf chowk
    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ...
Trending
Ek Nazar
metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

mine collapse in colombia

ਕੋਲੰਬੀਆ 'ਚ ਖਾਨ ਹਾਦਸਾ, 9 ਲੋਕਾਂ ਦੀ ਮੌਤ

wife elopes with 55 year old village head cash

ਸੁਲਾਹ ਕਰਵਾਉਣ ਆਏ ਪ੍ਰਧਾਨ ਜੀ 33 ਸਾਲ ਛੋਟੀ ਨਵੀਂ ਵਿਆਹੀ ਲੈ ਕੇ ਹੋ ਗਏ ਫਰਾਰ!

kidney disease symptoms chronic kidney disease

'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ...

maulana mohammad idris prominent cleric shot dead in pakistan

ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ

husband wife before first anniversary

ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ ਪਤੀ, ਪਹਿਲੀ ਐਨੀਵਰਸਰੀ ਤੋਂ ਪਹਿਲਾਂ ਹੀ...

indian journalists win pulitzer prize

ਮਾਣ ਦੀ ਗੱਲ, ਦੋ ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

pakistan resumes exports of alcoholic beverages

ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

rbi  s big decision  emi rules will change  borrowers will get big relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • canada punjabi incident
      ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ! ਇਸ ਗੈਂਗ ਨੇ ਲਈ...
    • large scale transfers in punjab
      ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਜਾਰੀ ਹੋਇਆ ਨੋਟੀਫਿਕੇਸ਼ਨ
    • drug smuggler arrested with 6 kg 134 grams of heroin
      ਪੁਲਸ ਰਿਮਾਂਡ ’ਤੇ ਲਏ ਗਏ ਨਸ਼ਾ ਸਮੱਗਲਰ ਦਾ ਸਾਥੀ ਵੀ ਗ੍ਰਿਫ਼ਤਾਰ, 6 ਕਿਲੋ 134...
    • fraud case
      ਫਿਰੋਜ਼ਪੁਰ ’ਚ 85 ਲੱਖ ਦੀ ਧੋਖਾਧੜੀ, 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
    • prostitution business running in slums exposed
      ਝੁੱਗੀਆਂ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼
    • new orders issued to schools ahead of summer vacations
      ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲਾਂ ਨੂੰ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੱਕ...
    • music industry mourns death of famous punjabi lyricist
      ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ! ਕਈ ਸੁਪਰਹਿੱਟ ਗੀਤ ਦੇਣ ਵਾਲੇ...
    • big news about jalandhar and amritsar blasts
      ਜਲੰਧਰ ਅਤੇ ਅੰਮ੍ਰਿਤਸਰ ਧਮਾਕਿਆਂ ਨੂੰ ਲੈ ਕੇ ਵੱਡੀ ਖ਼ਬਰ, ਇਸ ਅੱਤਵਾਦੀ ਜੱਥੇਬੰਦੀ...
    • golden opportunity to work in uae
      ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
    • jalandhar amritsar explosion cctv
      ਜਲੰਧਰ ਤੋਂ ਬਾਅਦ ਅੰਮ੍ਰਿਤਸਰ 'ਚ ਧਮਾਕਾ, ਕੰਬਿਆ ਆਰਮੀ ਕੈਂਪ, CCTV ਵੀਡੀਓ ਆਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +