ਅਬੋਹਰ - ਪਟੇਲ ਨਗਰ ਵਾਸੀ ਨਿਸ਼ਾ ਰਾਣੀ ਪਤਨੀ ਕੌਸ਼ਲ ਕੁਮਾਰ ਨੇ ਉਪਮੰਡਲ ਦੇ ਅਧਿਕਾਰੀ ਨੂੰ ਇਕ ਪ੍ਰਾਥਨਾ ਪੱਤਰ ਦੇ ਕੇ ਆਪਣੇ ਬੱਚੇ ਨੂੰ ਪਤੀ ਤੋਂ ਵਾਪਸ ਲੈਣ ਦੀ ਮੰਗ ਕੀਤੀ ਹੈ।
ਜਾਣਕਾਰੀ ਮਿਲੀ ਹੈ ਕਿ ਉਪਮੰਡਲ ਦੇ ਅਧਿਕਾਰੀ ਨੂੰ ਲਿਖੇ ਪੱਤਰ 'ਚ ਨਿਸ਼ਾ ਰਾਣੀ ਨੇ ਕਿਹਾ ਕਿ ਉਸਦਾ ਵਿਆਹ ਸੰਗਰੀਆ ਵਾਸੀ ਕੌਸ਼ਲ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਰਡ ਨੰ-16 ਸੰਗਰੀਆ ਨਾਲ 4 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਘਰ ਇਕ ਲੜਕੇ ਨੇ ਜਨਮ ਲਿਆ ਪਰ ਸਹੁਰੇ ਪਰਿਵਾਰ ਵਾਲੇ ਉਸ ਤੋਂ ਦਾਜ ਦੀ ਮੰਗ ਕਰ ਰਹੇ ਸਨ। ਦਾਜ ਦੀ ਖਾਤਰ ਉਨ੍ਹਾਂ ਨੇ ਉਸਦੀ ਕੁੱਟਮਾਰ ਕਰਕੇ ਘਰੋ ਕੱਢ ਦਿੱਤਾ ਪਰ ਬੱਚੇ ਨੂੰ ਆਪਣੇ ਕੋਲ ਰੱਖ ਲਿਆ। ਹੁਣ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ। ਨਿਸ਼ਾ ਨੇ ਉਪਮੰਡਲ ਅਧਿਕਾਰੀ ਨੂੰ ਇਕ ਪ੍ਰਾਥਨਾ ਪੱਤਰ ਲਿਖ ਕੇ ਉਸਦਾ ਬੱਚਾ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।
ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਪਾਉਣ ਵਾਲਿਆਂ 'ਤੇ ਕੱਸਿਆ ਸ਼ਿਕੰਜਾ
NEXT STORY