ਭਿੱਖੀਵਿੰਡ/ਖਾਲਡ਼ਾ, (ਭਾਟੀਆ, ਰਾਜੀਵ)- ਸਥਾਨਕ ਕਸਬਾ ਭਿੱਖੀਵਿੰਡ ਵਿਖੇ ਅੰਮ੍ਰਿਤਸਰ ਰੋਡ ’ਤੇ ਮੋਟਰਸਾਈਕਲ ਤੇ ਟਰੈਕਟਰ ਦਾ ਐਕਸੀਡੈਂਟ ਹੋ ਜਾਣ ਕਾਰਨ ਇਕ ਲਡ਼ਕੀ ਤੇ ਉਸ ਦੇ ਪਿਤਾ ਦਾ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲਡ਼ਕੀ ਕੋਮਲਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਜੋ ਕਿ 9ਵੀਂ ਕਲਾਸ ਵਿਚ ਕੇਂਦਰੀ ਵਿਦਿਆਲਿਆ ਵਿਖੇ ਪਡ਼੍ਹਦੀ ਹੈ ਤੇ ਹਰ ਰੋਜ਼ ਦੀ ਤਰ੍ਹਾਂ ਆਪਣੇ ਪਿਤਾ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਸਕੂਲ ਪਡ਼੍ਹਨ ਲਈ ਜਾ ਰਹੀ ਸੀ। ਜਦੋਂ ਉਹ ਬੀ. ਐੱਸ. ਐੱਫ. ਦੀ ਛਾਉਣੀ ਨੇਡ਼ੇ ਪੁੱਜੇ ਤਾਂ ਅੰਮ੍ਰਿਤਸਰ ਸਾਈਡ ਵੱਲੋਂ ਇਕ ਟਰੈਕਟਰ ਆਉਂਦਾ ਦਿਖਾਈ ਦਿੱਤਾ, ਜਿਸ ਦੇ ਮਗਰ ਰੋਟਾਵੇਟਰ ਵੀ ਲੱਗਾ ਹੋਇਆ ਸੀ। ਜੋ ਕਿ ਇਕਦਮ ਫਰੰਦੀਪੁਰ ਮੋਡ਼ ਵੱਲ ਮੁਡ਼ ਗਿਆ ਤੇ ਮੋਟਰਸਾਈਕਲ ਨੂੰ ਸਾਈਡ ਮਾਰੀ, ਜਿਸ ’ਤੇ ਲਡ਼ਕੀ ਕੋਮਲਪ੍ਰੀਤ ਕੌਰ ਤੇ ਉਸ ਦਾ ਪਿਤਾ ਬਲਵਿੰਦਰ ਸਿੰਘ ਸਡ਼ਕ ਦੇ ਕਿਨਾਰੇ ਡਿੱਗ ਪਏ, ਜਿਥੇ ਇਕ ਰਾਹਗੀਰ ਨੇ ਆਪਣੀ ਬਲੈਰੋ ਗੱਡੀ ਵਿਚ ਬਿਠਾ ਕੇ ਇਕ ਪ੍ਰਾਈਵੇਟ ਹਸਤਪਾਲ ਭਿੱਖੀਵਿੰਡ ਵਿਖੇ ਦਾਖਲ ਕਰਵਾਇਆ। ਬਲਵਿੰਦਰ ਸਿੰਘ ਦੇ ਮੋਡੇ ’ਤੇ ਸੱਟ
ਲੱਗੀ ਅਤੇ ਉਸ ਦੀ ਲਡ਼ਕੀ ਕੋਮਲਪ੍ਰੀਤ ਕੌਰ ਦੀ ਖੱਬੀ ਲੱਤ ’ਤੇ ਫਰੈਕਚਰ ਹੋਣ ਕਾਰਨ ਉਸ ਦੀ ਲੱਤ ’ਤੇ ਪਲੱਸਤਰ ਲਾਇਆ ਗਿਆ। ਹਸਪਤਾਲ ਵਿਖੇ ਪੁੱਜੇ ਏ. ਐੱਸ. ਆਈ. ਸੁਰਿੰਦਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ
ਲਡ਼ਕੀ ਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨ ਲਿਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਾਰਕਿੰਗ ਠੇਕਾ ਰੱਦ, ਹੁਣ ਖੁਦ ਸੰਭਾਲੇਗਾ ਨਿਗਮ
NEXT STORY