ਖਰੜ, (ਅਮਰਦੀਪ, ਰਣਬੀਰ, ਸ਼ਸ਼ੀ)– ਖਰੜ ਦੇ ਆਸਥਾ ਇਨਕਲੇਵ ਰੋਡ 'ਤੇ ਗੁੱਗਾ ਮਾੜੀ ਨੇੜੇ ਪੈਂਦੀਆਂ ਦੁਕਾਨਾਂ ਵਿਚ ਇਕ ਵਿਅਕਤੀ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ।
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਗੁਪਤਾ ਉਰਫ ਆਸ਼ੂ ਪੁੱਤਰ ਸੁਭਾਸ਼ ਚੰਦ ਗੁਪਤਾ, ਜੋ ਕਿ 10 ਸਾਲ ਪਹਿਲਾਂ ਮਾਪਿਆਂ ਨੇ ਬੇਦਖਲ ਕਰ ਦਿੱਤਾ ਸੀ, ਆਪਣੀ ਪਤਨੀ ਤੋਂ ਵੀ ਵੱਖ ਹੀ ਰਹਿੰਦਾ ਸੀ। ਪਿਛਲੇ ਪੰਜ ਮਹੀਨਿਆਂ ਤੋਂ ਉਸਨੇ ਗੁੱਗਾ ਮਾੜੀ ਨੇੜੇ ਦੁਕਾਨ ਉਪਰ ਇਕ ਕਮਰਾ ਕਿਰਾਏ 'ਤੇ ਲਿਆ ਸੀ। ਅੱਜ ਦੁਪਹਿਰ ਉਸਦੇ ਗੁਆਂਢੀ ਹਰਦੀਪ ਸਿੰਘ ਨੇ ਦੇਖਿਆ ਕਿ ਵਿਜੇ ਗੁਪਤਾ ਬੈੱਡ ਉਪਰ ਮੂਧੇ ਮੂੰਹ ਪਿਆ ਹੈ, ਜਦੋਂ ਉਸ ਨੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੇ ਥਾਣਾ ਸਿਟੀ ਖਰੜ ਦੇ ਏ. ਐੱਸ. ਆਈ. ਨਿਧਾਨ ਸਿੰਘ ਅਤੇ ਏ. ਐੱਸ. ਆਈ. ਸਾਹਿਬ ਸਿੰਘ ਨੇ ਲਾਸ਼ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਤ ਦਾ ਕਾਰਨ ਅਜੇ ਪੁਲਸ ਨੂੰ ਪਤਾ ਨਹੀਂ ਲੱਗਾ।
ਕਾਮਰੇਡਾਂ ਦਿੱਤਾ ਖੁਰਾਕ ਸਪਲਾਈ ਵਿਭਾਗ ਦੇ ਦਫਤਰ ਸਾਹਮਣੇ ਧਰਨਾ
NEXT STORY