ਫ਼ਰੀਦਕੋਟ (ਰਾਜਨ): ਮ੍ਰਿਤਕ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ (ਕੋਟਕਪੂਰਾ) ਦੀ ਪਤਨੀ ਨੇ ਆਪਣੇ ਪਤੀ ਦੇ ਹੱਥ ਲਿਖਤ 32 ਪੰਨਿਆਂ ਦੇ ਆਧਾਰ ’ਤੇ ਪਤੀ ਦੀ 22 ਜੂਨ 2019 ’ਚ ਨਾਭਾ ਜੇਲ੍ਹ ’ਚ ਹੋਈ ਮੌਤ ਦੇ ਕਾਰਨਾਂ ਦੀ ਸੀ.ਬੀ.ਆਈ. ਜਾਂ ਹੋਰ ਕਿਸੇ ਆਜ਼ਾਦ ਏਜੰਸੀ ਤੋਂ ਜਾਂਚ ਕਰਵਾਉਣ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਰਿੱਟ ਦਾਇਰ ਕਰ ਦਿੱਤੀ ਹੈ। ਦੱਸਣਯੋਗ ਹੈ ਕਿ 12 ਅਕਤੂਬਰ 2015 ਨੂੰ ਗੁਰਦੁਆਰਾ ਬਰਗਾੜੀ ਦੇ ਬਾਹਰ ਤੇ ਗਲੀਆਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ’ਤੇ ਬੀਤੀ 12 ਅਕਤੂਬਰ 2015 ਨੂੰ ਮੁਕੱਦਮਾ ਨੰਬਰ-128 ਪਹਿਲਾਂ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਦਰਜ ਕੀਤਾ ਗਿਆ ਸੀ, ਜਿਸ ਦੀ ਤਫ਼ਤੀਸ਼ ਕਾਰਨ 6 ਡੇਰਾ ਪ੍ਰੇਮੀਆਂ ਤੋਂ ਇਲਾਵਾ ਮਹਿੰਦਰਪਾਲ ਬਿੱਟੂ ਵਾਸੀ ਕੋਟਕਪੂਰਾ ਨੂੰ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ: ਆਰਥਿਕ ਤੰਗੀ ਦੇ ਚੱਲਦਿਆਂ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ, 2 ਬੱਚਿਆਂ ਦਾ ਸੀ ਪਿਓ
ਮ੍ਰਿਤਕ ਦੀ ਪਤਨੀ ਦਾ ਦੋਸ਼ ਹੈ ਕਿ ਉਸ ਦੇ ਪਤੀ ਦੀ ਮੌਤ ਦੇ ਕਾਰਨਾਂ ਸਬੰਧੀ ਸੂਬੇ ਦੇ ਪੁਲਸ ਵਿਭਾਗ ਵੱਲੋਂ ਨਿਰਪੱਖ ਜਾਂਚ ਨਹੀਂ ਕਰਵਾਈ ਗਈ। ਮ੍ਰਿਤਕ ਮਹਿੰਦਰਪਾਲ ਬਿੱਟੂ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸਦੇ ਮ੍ਰਿਤਕ ਪਤੀ ਨੇ ਹੱਥ ਲਿਖਤ 32 ਪੰਨਿਆਂ ’ਚ ਪੁਲਸ ਅਧਿਕਾਰੀਆਂ ਦੀ ਗਹਿਰੀ ਸਾਜ਼ਿਸ਼ ਨੂੰ ਉਜਾਗਰ ਕੀਤਾ ਹੈ। ਮ੍ਰਿਤਕ ਦੀ ਪਤਨੀ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਸਾਰੇ ਨੋਟ ਉਸਦੇ ਪਤੀ ਵੱਲੋਂ ਹੱਤਿਆ ਤੋਂ ਪਹਿਲਾਂ ਨਾਭਾ ਜੇਲ੍ਹ ’ਚ ਲਿਖੇ ਗਏ ਸਨ। ਉਸ ਦੇ ਪਤੀ ਨੂੰ ਬੀਤੀ 7 ਜੂਨ 2018 ਨੂੰ ਪਾਲਮਪੁਰ (ਹਿਮਾਚਲ) ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਵੇਲੇ ਇਸ ਸਬੰਧੀ ਹਿਮਾਚਲ ਪੁਲਸ ਨੂੰ ਵੀ ਜਾਣੂ ਨਹੀਂ ਕਰਵਾਇਆ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ 14 ਅਪਰਾਧਿਕ ਮਾਮਲਿਆਂ ’ਚ ਫ਼ਸਾ ਦਿੱਤਾ ਗਿਆ ਅਤੇ ਇਨ੍ਹਾਂ ਸਾਰੇ ਮਾਮਲਿਆਂ ’ਚ ਉਸ ’ਤੇ ਤਸ਼ੱਦਦ ਕਰਕੇ ਉਸਨੂੰ ਇਕਬਾਲੀਆ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ। ਮ੍ਰਿਤਕ ਦੀ ਪਤਨੀ ਅਨੁਸਾਰ ਉਸਦੇ ਪਤੀ ਨੂੰ ਪਹਿਲਾਂ ਫ਼ਰੀਦਕੋਟ ਜੇਲ ਫਿਰ ਪਟਿਆਲਾ ਅਤੇ ਇਸ ਤੋਂ ਬਾਅਦ ਨਾਭਾ ਜੇਲ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਉਸਦੀ ਬੇਲ ਲਈ ਉੱਚ ਅਦਾਲਤ ’ਚ ਜ਼ਮਾਨਤ ਲਈ ਲਾਈ ਗਈ ਦਰਖਾਸਤ ਦੀ ਸੁਣਵਾਈ ਜੋ 16 ਜੁਲਾਈ 2019 ਨੂੰ ਹੋਣੀ ਸੀ, ਉਸਤੋਂ ਪਹਿਲਾਂ ਹੀ 22 ਜੂਨ 2019 ਨੂੰ ਉਸਦੀ ਜੇਲ ’ਚ ਹੱਤਿਆ ਕਰ ਦਿੱਤੀ ਗਈ।
ਪੜ੍ਹੋ ਇਹ ਵੀ ਖ਼ਬਰ: ਮੋਗਾ ਦੇ ਰੌਲੀ ਪਿੰਡ 'ਚ ਤੜਕਸਾਰ ਪੁਲਸ ਦੀ ‘ਛਾਪੇਮਾਰੀ’, ਹਿਰਾਸਤ ’ਚ ਲਏ ਕਈ ਲੋਕ, ਜਾਣੋ ਕੀ ਹੈ ਮਾਮਲਾ
ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ
NEXT STORY