ਚੰਡੀਗੜ੍ਹ,(ਭੁੱਲਰ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ 3 ਸ਼ਹਿਰਾਂ 'ਚ 22 ਨਵੰਬਰ ਨੂੰ ਗੈਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਸ ਨਾਲ ਲੋਕਾਂ ਨੂੰ ਵਾਤਾਵਰਣ ਮਿੱਤਰ ਕੁਦਰਤੀ ਗੈਸ ਉਪਲੱਬਧ ਹੋਵੇਗੀ। ਪੈਟਰੋਲੀਅਮ ਐਂਡ ਨੈਚੂਰਲ ਗੈਸ ਰੈਗੂਲੇਟਰੀ ਬੋਰਡ ਵੱਲੋਂ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੁਪਹਿਰ ਢਾਈ ਵਜੇ ਤੋਂ ਜ਼ੀਰਕਪੁਰ ਦੇ ਇਕ ਰਿਜ਼ਾਰਟ 'ਚ ਕੀਤਾ ਜਾਵੇਗਾ, ਜਿੱਥੇ ਪੰਜਾਬ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਥਾਨਕ ਵਿਧਾਇਕ ਐੱਨ. ਕੇ. ਸ਼ਰਮਾ ਮੌਜੂਦ ਹੋਣਗੇ। ਪੰਜਾਬ ਲਈ ਇਸ ਪ੍ਰਾਜੈਕਟ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪਹਿਲਾਂ ਤੋਂ ਹੀ ਚੁਣੇ ਖੇਤਰ ਨੂੰ ਛੱਡ ਕੇ), ਪਟਿਆਲਾ ਅਤੇ ਸੰਗਰੂਰ ਜ਼ਿਲੇ ਨੂੰ ਭੂਗੋਲਿਕ ਖੇਤਰ ਮਿੱਥਿਆ ਗਿਆ ਹੈ।
ਪੰਜਾਬ 'ਚ ਇਸ ਕੰਮ ਦਾ ਸੰਚਾਲਨ ਕਰਨ ਵਾਲੀ ਟੋਰੇਂਟ ਗੈਸ ਲਿਮਟਿਡ ਦੇ ਅਧਿਕਾਰੀਆਂ ਨੇ ਅੱਜ ਇੱਥੇ ਇਸ ਸਬੰਧ 'ਚ ਇਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਲੋਕਲ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਵਿਕਸਤ ਕਰਨ ਦੀ ਦਿਸ਼ਾ 'ਚ ਵੱਖ-ਵੱਖ ਸੰਸਥਾਵਾਂ ਦੀ ਵਚਨਬੱਧਤਾ ਅਨੁਸਾਰ 13, 57, 664 ਘਰੇਲੂ ਪੀ. ਐੱਨ. ਜੀ. ਕਨੈਕਸ਼ਨ ਤੇ 152 ਸੀ. ਐੱਨ. ਜੀ. ਸਟੇਸ਼ਨਾਂ ਨੂੰ ਸਤੰਬਰ 2026 ਤੱਕ 8 ਸਾਲ ਦੀ ਮਿਆਦ 'ਚ ਸਥਾਪਤ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਬੰਧਤ ਸੰਸਥਾਵਾਂ ਨੂੰ ਉਦਯੋਗਿਕ ਅਤੇ ਵਣਜ ਇਕਾਈਆਂ 'ਚ ਆਪਣੇ ਜਿਓਗ੍ਰਾਫੀਕਲ ਏਰੀਆ (ਜੀ. ਏ.) ਤਹਿਤ ਕੁਦਰਤੀ ਗੈਸ ਸਪਲਾਈ ਕਰਨ ਦੀ ਇਜਾਜ਼ਤ ਹੋਵੇਗੀ, ਜਿਸ ਦਾ ਨਿਰਧਾਰਨ ਸੀ. ਜੀ. ਡੀ. ਆਥੋਰਾਈਜੇਸ਼ਨ ਰੈਗੂਲੇਸ਼ਨ ਦੇ ਦਾਇਰੇ 'ਚ ਹੋਵੇਗਾ। ਪੰਜਾਬ 'ਚ ਇਸ ਕਾਰਜ 'ਤੇ 1500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਜਿਸ ਨਾਲ 2610 ਇੰਚ ਕਿਲੋਮੀਟਰ ਸਟੀਲ ਪਾਈਪ ਲਾਈਨਾਂ ਵਿਛਾ ਕੇ 5,20,200 ਘਰੇਲੂ ਪੀ. ਐੱਨ. ਜੀ. ਕਨੈਕਸ਼ਨ ਅਤੇ 54 ਸੀ. ਐੱਨ. ਜੀ. ਸਟੇਸ਼ਨ ਸਥਾਪਤ ਕੀਤੇ ਜਾਣਗੇ।
ਅੰਮ੍ਰਿਤਸਰ ਬੰਬ ਧਮਾਕਾ : ਮੇਰਾ ਪੁੱਤਰ ਕਿਸਾਨ ਹੈ ਨਾ ਕਿ ਅੱਤਵਾਦੀ
NEXT STORY