ਜਲਾਲਾਬਾਦ(ਬੰਟੀ ਦਹੂਜਾ)-ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਦੀ ਮੁਹਿੰਮ ਚਲਾ ਰੱਖੀ ਹੈ ਤੇ ਨੇਤਾਗਨ ਵੀ ਆਏ ਦਿਨ ਹੱਥ 'ਚ ਝਾੜੂ ਫੜ ਕੇ ਸਫਾਈ ਕਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਦੇਸ਼ ਨੂੰ ਸਾਫ-ਸੁਥਰਾ ਰੱਖੋ ਤੇ ਖਾਸ ਕਰ ਕੇ ਜਨਤਕ ਥਾਵਾਂ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ, ਸਰਕਾਰੀ ਦਫਤਰਾਂ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ 'ਸਵੱਛ ਭਾਰਤ ਮੁਹਿੰਮ' ਤਹਿਤ ਭਾਰਤ ਨੂੰ ਸਵੱਛ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਖੁੱਲ੍ਹੇ 'ਚ ਪਿਛਾਬ ਜਾਂ ਲੈਟਰਿੰਗ ਕਰਨ 'ਤੇ ਵੀ ਮਨਾਹੀ ਕੀਤੀ ਹੈ ਤੇ ਘਰ-ਘਰ 'ਚ ਸਰਕਾਰ ਵੱਲੋਂ ਲੋੜਵੰਦਾਂ ਨੂੰ ਬਾਥਰੂਮ ਬਣਾ ਕੇ ਦਿੱਤੇ ਜਾ ਰਹੇ ਹਨ ਪਰ ਜਲਾਲਾਬਾਦ ਸ਼ਹਿਰ 'ਚ ਇਸ ਸਭ ਦੇ ਉਲਟ ਹੋ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੈਣ ਚੰਦ ਦਹੂਜਾ, ਲੱਕੀ ਦਹੂਜਾ, ਅਨਮੋਲ ਗਿਰਧਰ, ਸੰਦੀਪ ਕਾਠਪਾਲ, ਅਸ਼ੋਕ ਕਾਠਪਾਲ ਤੋਂ ਇਲਾਵਾ ਹੋਰ ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਸ੍ਰੀ ਮੁਕਤਸਰ ਸਰਕੂਲਰ ਮੇਨ ਰੋਡ 'ਤੇ ਪੱਪੂ ਦੀ ਚੱਕੀ ਦੇ ਕੋਲ ਰਹਿੰਦੇ ਹਨ ਤੇ ਉਨ੍ਹਾਂ ਦੇ ਘਰ ਦੇ ਗੇਟ ਦੇ ਬਿਲਕੁਲ ਨਾਲ ਇਕ ਕੱਪੜੇ ਦਾ ਪਰਦਾ ਕਰ ਕੇ ਉਥੇ ਲੋਕ ਪਿਸ਼ਾਬ ਕਰਦੇ ਹਨ ਤੇ ਪੜ੍ਹੇ-ਲਿਖੇ ਲੋਕ ਵੀ ਉਥੇ ਖੁੱਲ੍ਹੇ 'ਚ ਪਿਸ਼ਾਬ ਕਰਨੋਂ ਬਾਜ਼ ਨਹੀਂ ਆਉਂਦੇ। ਉਨ੍ਹਾਂ ਕਿਹਾ ਜ਼ਿਲਾ ਫਿਰੋਜ਼ਪੁਰ ਤੇ ਫਾਜ਼ਿਲਕਾ ਬੜੀ ਬੁਰੀ ਤਰ੍ਹਾਂ ਨਾਲ ਡੇਂਗੂ ਦੀ ਲਪੇਟ 'ਚ ਆਏ ਹੋਏ ਹਨ ਤੇ ਬੀਤੇ ਦਿਨ ਡੇਂਗੂ ਕਾਰਨ ਇਕ ਲੜਕੀ ਦੀ ਮੌਤ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਬਦਬੂ ਦੇ ਕਾਰਨ ਉਨ੍ਹਾਂ ਦਾ ਘਰ ਅੰਦਰ ਬੈਠਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਹੈ ਤੇ ਉਹ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਬੰਧਿਤ ਵਿਭਾਗ ਇਸ ਵੱਲ ਧਿਆਨ ਨਹੀਂ ਦਿੰਦਾ ਤਾਂ ਮੁਹੱਲਾ ਨਿਵਾਸੀਆਂ ਨੂੰ ਡੇਂਗੂ ਵਰਗੀ ਭਿਆਨਕ ਬੀਮਾਰੀ ਤੋਂ ਕੋਈ ਨਹੀਂ ਬਚਾ ਸਕਦਾ। ਅਧਿਕਾਰੀਆਂ ਨੂੰ ਸਮਾਂ ਰਹਿੰਦਿਆਂ ਇਸ ਵੱਲ ਧਿਆਨ ਦੇਣ ਦੀ ਲੋੜ ਹੈ।
ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕਾਮ ਮੈਨੇਜਮੈਂਟ ਵਿਰੁੱਧ ਰੋਸ ਮੁਜ਼ਾਹਰਾ
NEXT STORY