ਜਲੰਧਰ— ਸੋਸ਼ਲ ਮੀਡੀਆ ਦੇ ਵੱਡੇ ਪਲੇਟਫਾਰਮ ਟਵਿੱਟਰ ਵੱਲੋਂ ਨਵੰਬਰ ਵਿਚ ਫੇਕ ਅਕਾਊਂਟਸ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਟਵਿੱਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋ ਕਰਨ ਵਾਲੇ ਪ੍ਰਸ਼ੰਸਕਾਂ ਦੀ ਗਿਣਤੀ 'ਚ ਇਕ ਲੱਖ ਦੀ ਕਮੀ ਆਈ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੂੰ ਫਾਲੋ ਕਰਨ ਵਾਲੇ ਪ੍ਰਸ਼ੰਸਕ ਵੀ 9000 ਦੇ ਕਰੀਬ ਘੱਟ ਹੋਏ ਹਨ। ਟਵਿੱਟਰ ਨੇ ਪਿਛਲੇ ਸਾਲ ਜੁਲਾਈ ਵਿਚ ਵੀ ਇਸੇ ਤਰ੍ਹਾਂ ਦੀ ਮੁਹਿੰਮ ਚਲਾਈ ਸੀ, ਜਿਸ 'ਚ ਪ੍ਰਧਾਨ ਮੰਤਰੀ ਦੇ ਫਾਲੋਅਰਸ ਦੀ ਗਿਣਤੀ 'ਚ 3 ਲੱਖ ਦੀ ਕਮੀ ਆਈ ਸੀ ਜਦਕਿ ਰਾਹੁਲ ਗਾਂਧੀ ਨੂੰ ਵੀ 17000 ਦੇ ਲਗਭਗ ਫਾਲੋਅਰਸ ਗੁਆਉਣੇ ਪਏ ਸਨ। ਫੇਕ ਅਕਾਊਂਟਸ ਦੀ ਪਛਾਣ ਦੌਰਾਨ ਟਵਿੱਟਰ ਦੀ ਸੀ. ਈ. ਓ. ਜੈਕ ਡੋਰਸੀ ਦੇ ਫਾਲੋਅਰਸ ਵੀ ਘੱਟ ਹੋਏ ਹਨ।
ਦਿੱਲੀ ਇੰਦਰਪ੍ਰਸਤ ਇੰਸਟੀਚਿਊਟ ਆਫ ਇਨਫਰਮੇਸ਼ਨ ਐਂਡ ਟੈਕਨਾਲੋਜੀ (ਆਈ. ਆਈ. ਆਈ. ਟੀ.) ਦੁਆਰਾ 2014 ਅਤੇ 2019 ਦੀਆਂ ਚੋਣਾਂ ਦੌਰਾਨ ਸੋਸ਼ਲ ਮੀਡੀਆ ਦੇ ਪ੍ਰਭਾਵ ਦੀ ਵੀ ਤੁਲਨਾ ਲਈ ਤਿਆਰ ਕੀਤੀ ਗਈ ਰਿਪੋਰਟ 'ਚ ਇਨ੍ਹਾਂ ਤੱਥਾਂ ਦਾ ਖੁਲਾਸਾ ਹੋਇਆ ਹੈ। ਆਈ. ਆਈ. ਆਈ. ਟੀ. ਦੋਆਰਾ ਤਿਆਰ ਕੀਤੀ ਗਈ ਇਸ ਰਿਪੋਰਟ 'ਚ ਭਾਰਤ ਦੀ 925 ਨੇਤਾਵਾਂ ਦੀ ਟਵਿਟਰ ਪ੍ਰੋਫਾਈਲ ਦਾ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ ਵਿਚੋਂ ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਤੋਂ ਇਲਾਵਾ ਕੇਂਦਰੀ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਪ੍ਰੋਫਾਈਲ ਵੀ ਸ਼ਾਮਲ ਸਨ। ਸਟੱਡੀ 'ਚ ਇਹ ਗੱਲ ਸਾਹਮਣੇ ਆਈ ਕਿ ਕੇਂਦਰੀ ਮੰਤਰੀ ਕਿਰਨ ਰਿਜਿਜੂ ਭਾਜਪਾ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ ਅਤੇ ਸੰਸਦੀ ਕਮੇਟੀ ਦੇ ਚੇਅਰਮੈਨ ਅਨੁਰਾਗ ਠਾਕੁਰ ਦੇ ਫਾਲੋਅਰਸ ਦੀ ਗਿਣਤੀ ਵੀ ਘਟੀ ਹੈ। ਰਿਪੋਰਟ ਮੁਤਾਬਕ ਅਗਸਤ ਤੋਂ ਲੈ ਕੇ ਸਤੰਬਰ ਦੇ ਮਹੀਨਿਆਂ ਵਿਚ ਭਾਰਤੀ ਨੇਤਾਵਾਂ ਦੀ ਪ੍ਰੋਫਾਈਲ ਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ ਵਧੀ ਜਦਕਿ ਨਵੰਬਰ 'ਚ ਫੇਕ ਅਕਾਊਂਟ ਦੀ ਪਛਾਣ ਤੋਂ ਬਾਅਦ ਫਾਲੋਅਰਸ ਦੀ ਗਿਣਤੀ ਵਿਚ ਕਮੀ ਦੇਖੀ ਗਈ।
ਟਵਿੱਟਰ ਨੇ ਬੰਦ ਕੀਤੇ 24 ਲੱਖ ਅਕਾਊਂਟਸ
ਇਸ ਸਟੱਡੀ ਦੌਰਾਨ ਕਈ ਹੋਰ ਮਜ਼ੇਦਾਰ ਖੁਲਾਸੇ ਵੀ ਸਾਹਮਣੇ ਆਏ ਹਨ। ਪਿਛਲੀਆਂ ਚੋਣਾਂ ਦੌਰਾਨ ਲਗਭਗ 10 ਲੱਖ ਟਵਿੱਟਰ ਹੈਂਡਲਜ਼ ਦੇ ਜ਼ਰੀਏ ਲਗਭਗ 2 ਕਰੋੜ 10 ਲੱਖ ਪੋਸਟਾਂ ਪਾਈਆਂ ਗਈਆਂ ਸਨ। ਮੌਜੂਦਾ ਸਮੇਂ ਵਿਚ ਇਨ੍ਹਾਂ ਟਵਿੱਟਰ ਅਕਾਊਂਟਸ 'ਚੋਂ 31.64 ਫੀਸਦੀ ਟਵਿਟਰ ਹੈਂਡਲ ਹੀ ਐਕਟਿਵ ਹਨ। ਪਿਛਲੇ ਸਾਲ ਟਵਿਟਰ ਨੂੰ ਫਾਲੋ ਕਰਨ ਵਾਲੇ ਲੋਕਾਂ ਵਲੋਂ ਇਸ ਪਲੇਟਫਾਰਮ ਦੀ ਗਲਤ ਵਰਤੋਂ ਕੀਤੇ ਜਾਣ ਤੋਂ ਬਾਅਦ ਟਵਿਟਰ ਨੇ ਫੇਕ ਅਕਾਊਂਟਸ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਰਿਮੂਵ ਕਰਨ ਦੀ ਮੁਹਿੰਮ ਚਲਾਈ ਸੀ।
ਇਸ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਮੋਦੀ ਦੇ 3 ਲੱਖ ਫਾਲੋਅਰਸ ਘੱਟ ਹੋਏ ਅਤੇ ਪੀ. ਐੱਮ. ਦੀ. ਪ੍ਰੋਫਾਈਲ ਸਭ ਤੋਂ ਜ਼ਿਆਦਾ ਫਾਲੋਅਰਸ ਨੂੰ ਗੁਆਉਣ ਵਾਲੀ ਪ੍ਰੋਫਾਈਲਸ ਵਿਚੋਂ ਇਕ ਬਣ ਗਈ ਸੀ। ਭਾਵੇਂ ਇਸ ਦੌਰਾਨ ਟਵਿੱਟਰ ਨੂੰ ਵੀ 24 ਲੱਖ ਅਕਾਊਂਟ ਹੋਲਡਰਸ ਤੋਂ ਹੱਥ ਧੋਣੇ ਪਏ ਹਨ। ਪਿਛਲੇ ਕੁਝ ਦਿਨਾਂ ਤੋਂ ਟਵਿਟਰ 'ਤੇ ਸਿਆਸੀ ਤੌਰ 'ਤੇ ਭੇਦਭਾਵ ਕਰਨ ਦੇ ਦੋਸ਼ ਲੱਗ ਰਹੇ ਹਨ ਅਤੇ 3 ਫਰਵਰੀ ਨੂੰ ਭਾਜਪਾ ਸਮਰਥਕ ਨੌਜਵਾਨਾਂ ਦੇ ਇਕ ਸੰਗਠਨ ਯੂਥ ਫਾਰ ਸੋਸ਼ਲ ਮੀਡੀਆ ਡੈਮੋਕਰੇਸੀ ਨੇ ਦਿੱਲੀ 'ਚ ਟਵਿੱਟਰ ਦੇ ਦਫਤਰ ਦੇ ਬਾਹਰ ਧਰਨਾ ਦੇ ਕੇ ਆਪਣੀਆਂ ਨੀਤੀਆਂ 'ਚ ਤਬਦੀਲੀ ਕਰਨ ਦੀ ਮੰਗ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਟਵਿੱਟਰ ਦੇ ਸੀ. ਈ. ਓ. ਵੱਲੋਂ ਸੰਸਦ ਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੀ ਗੱਲ ਤੋਂ ਇਨਕਾਰ ਕਰਨ ਤੋਂ ਬਾਅਦ ਵੀ ਟਵਿੱਟਰ ਸਿਆਸੀ ਰੂਪ ਵਿਚ ਚਰਚਾ ਵਿਚ ਆ ਗਿਆ ਹੈ।
ਭਾਵੇਂ 2014 ਦੀਆਂ ਚੋਣਾਂ ਦੇ ਮੁਕਾਬਲੇ 2019 ਦੀਆਂ ਲੋਕ ਸਭਾ ਚੋਣਾਂ ਅਤੇ ਸੋਸ਼ਲ ਮੀਡੀਆ ਦੇ ਵਿਸ਼ਲੇਸ਼ਣ ਦੀ ਤੁਲਨਾ ਕਰਨਾ ਫਿਲਹਾਲ ਕਾਹਲੀ ਹੋਵੇਗੀ ਪਰ ਇਕ ਤੱਥ ਸਾਫ ਹੈ ਪਿਛਲੇ 5 ਸਾਲਾਂ ਵਿਚ ਸੋਸ਼ਲ ਮੀਡੀਆ 'ਤੇ ਭਾਰਤੀ ਨੇਤਾਵਾਂ ਦੀ ਹਾਜ਼ਰੀ ਵਧੀ ਹੈ ਅਤੇ ਅਸੀਂ ਰਿਪੋਰਟ ਬਣਾਉਣ ਲਈ ਜਿਨ੍ਹਾਂ 925 ਨੇਤਾਵਾਂ ਅਤੇ ਪਾਰਟੀਆਂ ਦੀ ਪ੍ਰੋਫਾਈਲ ਦਾ ਅਧਿਐਨ ਕੀਤਾ ਹੈ ਉਨ੍ਹਾਂ ਵਿਚੋਂ 500 ਪ੍ਰੋਫਾਈਲ ਟਵਿੱਟਰ ਵੱਲੋਂ ਵੈਰੀਫਾਈ ਕੀਤੇ ਗਏ ਹਨ ਜਦਕਿ 2014 ਵਿਚ ਇਹ ਸਥਿਤੀ ਨਹੀਂ ਸੀ।-ਪੋਨੂਰੰਗਮ ਕੁਮਾਰ ਗੁਰੂ ਪ੍ਰੋ. ਆਈ. ਆਈ. ਆਈ. ਟੀ. ਦਿੱਲੀ
ਟਵਿੱਟਰ ਸਿਆਸੀ ਵਿਚਾਰਧਾਰਾ ਦੇ ਆਧਾਰ 'ਤੇ ਆਪਣੀਆਂ ਨੀਤੀਆਂ 'ਤੇ ਪਹਿਲ ਦੀ ਸਮੀਖਿਆ ਨਹੀਂ ਕਰਦਾ ਅਤੇ ਹਰ ਟਵੀਟ ਅਤੇ ਹਰ ਟਵਿੱਟਰ ਅਕਾਊਂਟ ਨੂੰ ਸਧਾਰਨ ਤੌਰ 'ਤੇ ਮੌਕਾ ਦਿੱਤਾ ਜਾਂਦਾ ਹੈ। ਅਸੀਂ ਆਪਣੀਆਂ ਨੀਤੀਆਂ ਸਾਧਾਰਨ ਤੌਰ 'ਤੇ ਸਾਰਿਆਂ 'ਤੇ ਲਾਗੂ ਕਰਦੇ ਹਾਂ।
-ਕੋਲਿਨ ਕ੍ਰੋਵਲ ਗਲੋਬਲ ਵਾਈਸ ਪ੍ਰੈਜ਼ੀਡੈਂਟ ਪਬਲਿਕ ਪਾਲਿਸੀ ਟਵਿੱਟਰ
ਨਾਮ |
ਪਹਿਲਾ ਫਾਲੋਅਰਸ |
ਬਾਅਦ 'ਚ ਫਾਲੋਅਰਸ |
ਨੁਕਸਾਨ |
ਨਰਿੰਦਰ ਮੋਦੀ |
44.4369 |
44.3369 |
1,00,000 |
ਰਾਹੁਲ ਗਾਂਧੀ |
7.8707 |
7.8626 |
8700 |
ਅਰਵਿੰਦ ਕੇਜਰੀਵਾਲ |
14.1773 |
14.1370 |
40,300 |
ਅਮਿਤ ਸ਼ਾਹ |
11.9073 |
11.8908 |
16,500 |
ਵਿਆਹ ਕਰਵਾ ਕੇ ਫੁਰਰ ਹੋਣ ਵਾਲੇ 12 NRI ਲਾੜੇ-ਲਾੜੀਆਂ ਦੇ ਪਾਸਪੋਰਟ ਰੱਦ
NEXT STORY