ਅੰਮ੍ਰਿਤਸਰ : ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿੱਚ-ਧੂਹ ਵਿਚਾਲੇ ਨਵਜੋਤ ਸਿੱਧੂ ਨੇ ਫਿਰ ਤਿੱਖਾ ਬਿਆਨ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਸਿੱਧੂ ਨੇ ਕਿਹਾ ਕਿ ਲੀਡਰ ਉਹ ਹੁੰਦਾ ਹੈ ਜੋ ਪਿੱਛੇ ਤੁਰਨ ਵਾਲਿਆਂ ਦਾ ਭਰੋਸਾ ਨਾ ਟੁੱਟਣ ਦੇਵੇ। ਮੈਂ ਜਿਊਂਦਾ ਜਾਗਦਾ ਇਮਾਨ ਲੈ ਕੇ ਆਇਆ ਹਾਂ ਤੇ ਇਸੇ ਤਰ੍ਹਾਂ ਵਾਪਸ ਜਾਵਾਂਗਾ। ਸਿੱਧੂ ਪੰਜਾਬ ਕਾਂਗਰਸ ਦੇ ਇੰਚਾਰਜ ਦੀਵੇਂਦਰ ਯਾਦਵ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਹੋਏ ਸਨ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਮੇਰੀਆਂ ਰੈਲੀਆਂ ਤੋਂ ਭਾਵੇਂ ਕਿਸੇ ਨੂੰ ਇਤਰਾਜ਼ ਹੋਵੇ ਪਰ ਮੈਨੂੰ ਕਿਸੇ ਤੋਂ ਕੋਈ ਇਤਰਾਜ਼ ਨਹੀਂ ਹੈ ਨਾ ਹੀ ਮੈਂ ਕਿਸੇ ਨੂੰ ਕਿਤੇ ਜਾਣ ਤੋਂ ਰੋਕਿਆ ਹੈ। ਕਾਂਗਰਸੀ ਆਗੂਆਂ ਦੇ ਸਾਹਮਣੇ ਸਿੱਧੂ ਨੇ ਕਿਹਾ ਕਿ ਕੋਈ ਅਖਾੜਾ ਲਗਾ ਕੇ 10 ਹਜ਼ਾਰ ਬੰਦਾ ਇਕੱਠਾ ਕਰਕੇ ਦਿਖਾਵੇ ਮੈਂ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕਰਾਂਗਾ। ਪੰਜਾਬ ਦੀ ਭਲਾਈ ਦੀ ਗੱਲ ਕਰਨ ਦੀ ਬਜਾਏ ਇੱਥੇ ਇਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ਸਕੂਲਾਂ ਵਿਚ ਛੁੱਟੀਆਂ ਦੌਰਾਨ ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਲਿਆ ਗਿਆ ਵੱਡਾ ਫ਼ੈਸਲਾ
ਸਿੱਧੂ ਨੇ ਕਿਹਾ ਯਾਦਵ ਸਾਹਿਬ ਬਹੁਤ ਸੂਝਵਾਨ ਹਨ, ਅਸੀਂ ਆਪਣੀ ਗੱਲ ਉਨ੍ਹਾਂ ਸਾਹਮਣੇ ਰੱਖੀ ਹੈ, ਜਿਸ ਨੂੰ ਉਨ੍ਹਾਂ ਨੇ ਬਹੁਤ ਧਿਆਨ ਨਾਲ ਸੁਣਿਆ ਹੈ। ਸਿੱਧੂ ਨੇ ਕਿਹਾ ਕਿ ਮੇਰਾ ਕੋਈ ਗਰੁੱਪ ਨਹੀਂ ਹੈ, ਤਿੰਨ ਕਰੋੜ ਪੰਜਾਬੀ ਇੱਥੇ ਅਤੇ ਦੋ ਕਰੋੜ ਬਾਹਰ ਬੈਠੇ ਪੰਜਾਬੀ ਮੇਰਾ ਗਰੁੱਪ ਹਨ। ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਮੇਰੀ ਲੜਾਈ ਜਾਰੀ ਰਹੇਗੀ। ਅਨੇਕਤਾ ਵਿਚ ਏਕਤਾ ਹੀ ਕਾਂਗਰਸ ਦੀ ਵਿਚਾਰਧਾਰਾ ਹੈ। ਇਹੋ ਰਾਹੁਲ ਗਾਂਧੀ ਕਹਿੰਦੇ ਹਨ ਕਿ ਏਕਤਾ ਨੂੰ ਟੁੱਟਣ ਨਹੀਂ ਦੇਣਾ। ਯਾਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੜਾਕੇ ਦੀ ਠੰਡ ਦੌਰਾਨ ਦੋ ਦਿਨ ਮੀਂਹ ਦੀ ਭਵਿੱਖਬਾਣੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਰੈਲੀਆਂ ਦਾ ਸਿਲਸਿਲਾ ਜਾਰੀ ਰਹੇਗਾ
ਸਿੱਧੂ ਨੇ ਕਿਹਾ ਕਿ ਮੇਰਾ ਰੈਲੀਆਂ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਮੇਰਾ ਭਾਵੇਂ ਸਭ ਕੁੱਝ ਗੁਆਚ ਜਾਵੇ ਮੈਂ ਪਿੱਛੇ ਨਹੀਂ ਹਟਾਂਗਾ। ਤਿੱਖੇ ਸ਼ਬਦਾਂ ਵਿਚ ਸਿੱਧੂ ਨੇ ਕਿਹਾ ਕਿ ਜੋ ਹਾਈਕਮਾਂਡ ਕਹੇ ਉਹ ਸਰਵਉੱਚ ਹੈ ਜਦੋਂ ਹਾਈਕਮਾਂਡ ਇਨ੍ਹਾਂ ਨੂੰ ਅਹੁਦੇ ਦਿੰਦੀ ਹੈ ਤਾਂ ਉਹ ਸਹੀ ਪਰ ਜਦੋਂ ਕੋਈ ਹਾਈਕਮਾਂਡ ਕੋਈ ਫ਼ੈਸਲਾ ਲਵੇ ਤਾਂ ਸਾਨੂੰ ਮਨਜ਼ੂਰ ਨਹੀਂ। ਪਹਿਲਾਂ ਦੇਸ਼ ਦੀ ਡੈਮੋਕ੍ਰੇਸੀ ਬਚਾਓ ਫਿਰ ਆਪਣੇ ਬਾਰੇ ਸੋਚਿਓ। ਸੁਖਪਾਲ ਖਹਿਰਾ ’ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿਚ ਸਿਰਫ ਸਿਆਸਤ ਹੋ ਰਹੀ ਹੈ। ਡੈਮੋਕ੍ਰੇਸੀ ਲੋਕਾਂ ਦੀ ਆਵਾਜ਼ ਹੈ, ਇਸ ਕੋਈ ਨਹੀਂ ਰੋਕ ਸਕਦਾ।
ਇਹ ਵੀ ਪੜ੍ਹੋ : ਬੋਰਡ ਦੀਆਂ ਪ੍ਰੀਖਿਆਵਾਂ ’ਚ ਬੈਠਣ ਵਾਲੇ ਵਿਦਿਆਰਥੀਆਂ ਲਈ ਖ਼ਤਰੇ ਦੀ ਘੰਟੀ, PSEB ਨੇ ਦਿੱਤੀ ਚਿਤਾਵਨੀ
ਮੇਰਾ ਕਿਸੇ ਨਾਲ ਕੋਈ ਕਲੇਸ਼ ਨਹੀਂ
ਸਿੱਧੂ ਨੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਕਾਟੋ-ਕਲੇਸ਼ ਨਹੀਂ ਹੈ। ਮੇਰੀ ਪਤਨੀ ਕੈਂਸਰ ਨਾਲ ਲੜ ਰਹੀ ਹੈ, ਜਿਸ ਦਿਨ ਉਹ ਆਊਟ ਆਫ ਡੇਂਜਰ ਹੋ ਗਈ, ਮੈਂ ਉਸ ਦਿਨ ਤੋਂ ਲੋਕਾਂ ਨਾਲ ਮੀਟਿੰਗਾਂ ਕਰਾਂਗਾ। ਗੁਰੂ ਨਗਰੀ ਨੂੰ ਮੈਂ ਕਦੇ ਨਹੀਂ ਛੱਡਿਆ ਤੇ ਨਾ ਹੀ ਛੱਡਾਂਗਾ।
ਇਹ ਵੀ ਪੜ੍ਹੋ : ਪੰਜਾਬ ਦੀ ਹਾਈ ਸਕਿਓਰਿਟੀ ਜੇਲ੍ਹ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਕਰ ’ਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੜਾਕੇ ਦੀ ਠੰਡ ਦੌਰਾਨ Advisory ਜਾਰੀ, ਸਵੇਰੇ-ਸ਼ਾਮ ਸੈਰ ਤੋਂ ਕਰੋ ਪਰਹੇਜ਼, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY