ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ' 2 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸਿਆਸੀ ਗਲਿਆਰਿਆਂ 'ਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਦੇ ਆਹਮੋ-ਸਾਹਮਣੇ ਹੋਣ ਦੀ ਚਰਚਾ ਛਿੜੀ ਹੋਈ ਹੈ। ਇਸ ਚਰਚਾ ਦਾ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੱਧੂ ਤੇ ਕੈਪਟਨ ਦੇ ਵਿਵਾਦ ਪੰਜਾਬ ਦੀ ਸਿਆਸਤ 'ਚ ਸੱਭ ਤੋਂ ਵੱਧ ਚਰਚਾ 'ਚ ਰਹੇ।
ਵਿਧਾਨ ਸਭਾ 'ਚ ਨਵਜੋਤ ਸਿੰਘ ਸਿੱਧੂ ਵਿਧਾਇਕ ਵਜੋਂ ਪੁੱਜੇਣਗੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਿਧਾਨ ਸਭਾ 'ਚ ਸਿੱਧੂ ਦਾ ਸਾਥੀ ਆਖਰ ਕੌਣ ਹੋਵੇਗਾ ਕਿਉਂਕਿ ਖੁੱਲ੍ਹੇ ਮੰਚ ਤੋਂ ਸਿੱਧੂ ਇਹ ਸਾਫ ਕਰ ਚੁੱਕੇ ਹਨ ਕਿ ਫਰੈਂਡਲੀ ਮੈਚ ਚੱਲ ਰਿਹਾ ਹੈ ਅਤੇ ਮੈਚ ਜਦੋਂ ਫਰੈਂਡਲੀ ਹੈ ਅਤੇ ਸਿੱਧੂ ਇਸ ਫਰੈਂਡਲੀ ਮੈਚ ਦਾ ਹਿੱਸਾ ਨਹੀਂ ਹਨ, ਫਿਰ ਵਿਧਾਨ ਸਭਾ 'ਚ ਉਨ੍ਹਾਂ ਦਾ ਸਾਥ ਕੌਣ ਦੇਵੇਗਾ। ਕਰੀਬ 2 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਬਾਅਦ ਸਿੱਧੂ ਸਾਰਿਆਂ ਸਾਹਮਣੇ ਆਉਣਗੇ, ਜਿਸ ਦਾ ਬੇਸਬਰੀ ਨਾਲ ਇੰਤਜ਼ਾਰ ਉਨ੍ਹਾਂ ਦੇ ਚਾਹੁਣ ਵਾਲੇ ਕਰ ਰਹੇ ਹਨ। ਇਥੇ ਦੱਸਣਯੋਗ ਹੈ ਕਿ ਸਿੱਧੂ ਦੇ ਅਸਤੀਫੇ ਤੋਂ ਬਾਅਦ ਪਾਰਟੀ ਦਾ ਕੋਈ ਵੀ ਮੰਤਰੀ ਜਾਂ ਵੇਰਕਾ ਨੂੰ ਛੱਡ ਕੋਈ ਵੀ ਵਿਧਾਇਕ ਉਨ੍ਹਾਂ ਨੂੰ ਮਿਲਣ ਨਹੀਂ ਪੁੱਜਿਆ।
ਮੀਡੀਆ 'ਚ ਹੋਣ ਜਾਂ ਵਿਧਾਨ ਸਭਾ 'ਚ ਆਪਣੇ ਵਿਰੋਧੀਆਂ ਦੇ ਛੱਕੇ ਛੁਡਾਉਣ ਕਾਰਨ ਜਾਣੇ ਜਾਂਦੇ ਹਨ ਪਰ ਇਸ ਵੇਲੇ ਸਿੱਧੂ ਬਿਲਕੁਲ ਸ਼ਾਂਤ ਹਨ। ਪੰਜਾਬ 'ਚ ਉਨ੍ਹਾਂ ਦੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ ਅਕਾਲੀ ਦਲ ਅਤੇ 'ਆਪ' ਕੈਪਟਨ ਸਰਕਾਰ ਨੂੰ ਘਰਨ ਲਈ ਤਿਆਰ ਬੈਠੀਆਂ ਹਨ। ਮੁੱਦੇ ਕਈ ਹਨ, ਜਿਨ੍ਹਾਂ 'ਤੇ ਕੈਪਟਨ ਸਰਕਾਰ ਇਸ ਵਾਰ ਦੇ ਇਜਲਾਸ 'ਚ ਬੇਕਫੁੱਟ 'ਤੇ ਆ ਸਕਦੀ ਹੈ ਤੇ ਵਿਰੋਧੀਆਂ ਨੂੰ ਸਖਤ ਜਵਾਬ ਦੇਣ ਵਾਲੇ ਨਵਜੋਤ ਸਿੱਧੂ ਜੇਕਰ ਫਰੰਟ ਫੁੱਟ 'ਤੇ ਖੇਡਣ ਦੀ ਬਜਾਏ ਪਾਵੇਲੀਅਨ 'ਚ ਬੈਠੇ ਰਹੇ, ਫਿਰ ਕੈਪਟਨ ਸਰਕਾਰ ਲਈ ਵਿਧਾਨ ਸਭਾ 'ਚ ਮੁਸ਼ਕਲ ਹੋ ਸਕਦੀ ਹੈ। ਪਰ ਇਜਲਾਸ ਬਹੁਤ ਛੋਟਾ ਹੈ। ਹੁਣ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਸਿੱਧੂ ਪਹਿਲਾਂ ਦੀ ਤਰ੍ਹਾਂ ਸ਼ੇਰ ਵਾਂਗ ਦਹਾੜਦੇ ਹਨ ਜਾਂ ਸ਼ਾਂਤੀ ਨਾਲ ਇਜਲਾਸ 'ਚ ਆਪਣਾ ਸਮਾਂ ਗੁਜ਼ਾਰਦੇ ਹਨ।
ਹਵਾਈ ਫੌਜ 'ਚ ਭਰਤੀ ਹੋਣ ਵਾਲਿਆਂ ਲਈ ਸੁਨਹਿਰੀ ਮੌਕਾ
NEXT STORY