ਲੁਧਿਆਣਾ (ਮੁੱਲਾਂਪੁਰੀ)-ਕ੍ਰਿਕਟ ਦੇ ਮੈਦਾਨ 'ਚ ਚੌਕੇ-ਛੱਕੇ ਲਾਉਣ ਤੋਂ ਬਾਅਦ ਅੱਜ ਰਾਜਨੀਤੀ 'ਚ ਚੌਕੇ-ਛੱਕੇ ਲਾ ਕੇ ਵਿਰੋਧੀਆਂ 'ਤੇ 'ਠੋਕੋ ਤਾਲੀ' ਆਖਣ ਵਾਲੇ ਪੰਜਾਬ ਸਰਕਾਰ ਦੇ ਕੈਬਨਿਟ ਵਜ਼ੀਰ ਨਵਜੋਤ ਸਿੰਘ ਸਿੱਧੂ ਦਾ ਨਾਂ ਕਾਂਗਰਸ ਹਾਈਕਮਾਂਡ ਵੱਲੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ 'ਚ ਸਟਾਰ ਪ੍ਰਚਾਰਕ ਵਜੋਂ ਆਉਣ ਤੋਂ ਬਾਅਦ ਅੱਜ ਸਿਆਸੀ ਹਲਕਿਆਂ 'ਚ ਇਹ ਚਰਚਾ ਸੀ ਕਿ ਹੁਣ ਨਵਜੋਤ ਸਿੰਘ ਸਿੱਧੂ ਦੇ ਚੌਕੇ-ਛੱਕੇ ਪਹਾੜੀ ਰਾਜ ਹਿਮਾਚਲ ਪ੍ਰਦੇਸ਼ 'ਚ ਭਾਜਪਾ ਖਿਲਾਫ ਲੱਗਣਗੇ ਤੇ ਸਿੱਧੂ ਦੇਸ਼ ਦੀ ਮੋਦੀ ਸਰਕਾਰ ਦੀ ਨੋਟਬੰਦੀ, ਜੀ. ਐੱਸ. ਟੀ., ਮਹਿੰਗਾਈ ਤੇ ਹੋਰਨਾਂ ਕਾਰਜਾਂ ਨੂੰ ਲੈ ਕੇ ਭਾਜਪਾ ਖਿਲਾਫ ਖੂਬ ਰਗੜੇ ਲਾਉਣਗੇ। ਇਥੇ ਹੀ ਬਸ ਨਹੀਂ, ਉਨ੍ਹਾਂ ਦਾ ਤਕੀਆ ਕਲਾਮ 'ਠੋਕੋ ਤਾਲੀ' ਵੀ ਪਹਾੜੀ ਰਾਜ ਹਿਮਾਚਲ ਪ੍ਰਦੇਸ਼ 'ਚ ਖੂਬ ਚਰਚਾ ਦਾ ਵਿਸ਼ਾ ਬਣੇਗਾ ਕਿਉਂਕਿ ਹਾਲ ਹੀ 'ਚ ਗੁਰਦਾਸਪੁਰ ਲੋਕ ਸਭਾ ਚੋਣ 'ਚ ਨਵਜੋਤ ਸਿੰਘ ਸਿੱਧੂ ਦੇ ਬੋਲ 'ਠੋਕੋ ਤਾਲੀ' ਅੱਜ ਵੀ ਅਕਾਲੀ ਦਲ ਤੇ ਭਾਜਪਾਈਆਂ ਨੂੰ ਸੁਪਨੇ 'ਚ ਡਰਾ ਰਹੇ ਹਨ। ਬਾਕੀ ਭਾਵੇਂ ਹੋਰ ਵੀ ਨੇਤਾਵਾਂ ਨੂੰ ਹਿਮਾਚਲ ਪ੍ਰਦੇਸ਼ 'ਚ ਚੋਣ ਸਟਾਰ ਪ੍ਰਚਾਰਕ ਬਣਾਇਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੋਂ ਇਲਾਵਾ ਨਵਜੋਤ ਸਿੱਧੂ ਦੀਆਂ ਤਕਰੀਰਾਂ ਲੋਕਾਂ ਦੇ ਕੰਨੀਂ ਪੈਣਗੀਆਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਲੋਕ ਪੰਜਾਬੀਆਂ ਨਾਲ ਲਗਾਓ ਰੱਖਦੇ ਹਨ।
ਬੈਂਸ ਨੇ ਗਾਹਕਾਂ ਤੋਂ ਅਧਿਕ ਪੈਸੇ ਵਸੂਲਣ ਵਾਲੀਆਂ ਏਜੰਸੀਆਂ ਤੋਂ ਕਰਵਾਏ ਪੈਸੇ ਵਾਪਸ
NEXT STORY