ਸੁਲਤਾਨਪੁਰ ਲੋਧੀ, (ਧੀਰ)- ਕੈਪਟਨ ਸਰਕਾਰ ਨੇ ਗਰੀਬ ਪਰਿਵਾਰਾਂ ਵਾਸਤੇ ਜੋ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਹਨ, ਉਸ ਨੂੰ ਸਹੀ ਤੇ ਪਾਰਦਰਸ਼ੀ ਢੰੰਗ ਨਾਲ ਨੇਪਰੇ ਚਾੜ੍ਹਨ ਲਈ ਕਾਂਗਰਸੀ ਵਰਕਰ ਕਿਸੇ ਵੀ ਕਿਸਮ ਦੀ ਅਣਗਹਿਲੀ 'ਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਰਨਗੇ। ਇਹ ਸ਼ਬਦ ਬਲਾਕ ਕਾਂਗਰਸ ਪ੍ਰਧਾਨ ਦਿਹਾਤੀ ਮੁਖਤਿਆਰ ਸਿੰੰਘ ਭਗਤਪੁਰ ਨੇ ਪਿੰਡ ਉੱਚਾ ਬੋਹੜ ਵਾਲਾ ਵਿਖੇ ਗਰੀਬ ਤੇ ਦਲਿਤ ਪਰਿਵਾਰਾਂ ਨੂੰ ਸਸਤਾ ਆਟਾ-ਦਾਲ ਸਕੀਮ ਤਹਿਤ ਕਣਕ ਵੰੰਡਣ ਦੀ ਰਸਮ ਮੌਕੇ ਕਹੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਕਣਕ ਵੰੰਡਣ ਦੇ ਮਾਮਲੇ 'ਚ ਕਾਫੀ ਘਪਲੇ ਸਾਹਮਣੇ ਆਏ ਸਨ, ਕਿਉਂਕਿ ਚੋਣਾਂ 'ਚ ਗਰੀਬ ਤੇ ਦਲਿਤ ਵਰਗ ਦੀਆਂ ਵੋਟਾਂ ਹਾਸਲ ਕਰਨ ਲਈ ਅਕਾਲੀ ਸਰਕਾਰ ਨੇ ਫਰਜ਼ੀ ਸਮਾਰਟ ਕਾਰਡ ਬਣਾ ਦਿੱਤੇ ਤੇ ਸਿਰਫ ਆਪਣੇ ਚਹੇਤਿਆਂ ਨੂੰ ਲਾਭ ਦੇਣ ਦੀ ਖਾਤਿਰ ਗਰੀਬਾਂ ਦੇ ਹੱਕਾਂ 'ਤੇ ਡਾਕਾ ਮਾਰਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸਭ ਤੋਂ ਪਹਿਲਾਂ ਅਜਿਹੇ ਘਪਲੇ ਦਾ ਪਾਰਦਾਫਾਸ਼ ਕੀਤਾ ਤੇ ਸਹੀ ਤੇ ਲੋੜਵੰੰਦ ਪਰਿਵਾਰਾਂ ਨੂੰ ਲਾਭ ਦੇਣ 'ਚ ਅਜਿਹੀ ਸਕੀਮ ਦੀ ਪੂਰੇ ਪਾਰਦਰਸ਼ੀ ਢੰੰਗ ਨਾਲ ਵੰੰਡ ਕਰਵਾਈ। ਬਲਾਕ ਪ੍ਰਧਾਨ ਭਗਤਪੁਰ ਨੇ ਕਿਹਾ ਕਿ ਜੇ ਹਾਲੇ ਵੀ ਕੋਈ ਗਰੀਬ ਤੇ ਦਲਿਤ ਪਰਿਵਾਰ ਅਜਿਹੀ ਕਿਸੇ ਵੀ ਸਕੀਮ ਤੋਂ ਵਾਂਝਾ ਹੋਵੇ ਜਾਂ ਉਸਦਾ ਕਾਰਡ ਨਾ ਬਣਿਆ ਹੋਵੇ, ਉਹ ਉਨ੍ਹਾਂ ਨਾਲ ਸੰੰਪਰਕ ਕਰ ਸਕਦਾ ਹੈ।
ਇਸ ਮੌਕੇ ਪਾਰਟੀ ਦੇ ਸੀਨੀ. ਆਗੂ ਅੰੰਗਰੇਜ ਸਿੰੰਘ ਢਿੱਲੋਂ ਡੇਰਾ ਸੈਯਦਾਂ, ਜਰਨੈਲ ਸਿੰੰਘ ਨੰੰਬਰਦਾਰ, ਮਲਕੀਤ ਸਿੰੰਘ, ਹਰਜੀਤ ਸਿੰੰਘ, ਜਰਨੈਲ ਸਿੰੰਘ ਸੰੰਧਾ, ਬੱਗਾ ਬੋਹੜ ਵਾਲਾ ਆਦਿ ਹਾਜ਼ਰ ਸਨ।
ਟਰੈਕਟਰ ਪਲਟਣ ਨਾਲ ਵਿਅਕਤੀ ਦੀ ਮੌਤ
NEXT STORY