ਅੰਮ੍ਰਿਤਸਰ- ਅੱਜ ਅੰਤ੍ਰਿਗ ਕਮੇਟੀ ਦੀ ਮੀਟਿੰਗ 'ਚ SGPC ਨੇ ਨਰਾਇਣ ਸਿੰਘ ਚੌੜਾ ਦੇ ਮਾਮਲੇ 'ਤੇ U-turn ਲਿਆ ਹੈ। ਅੰਤ੍ਰਿਗ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਪ੍ਰਧਾਨ ਧਾਮੀ ਨੇ ਮੀਟਿੰਗ 'ਚ ਨਰਾਇਣ ਸਿੰਘ ਚੌੜਾ ਖ਼ਿਲਾਫ਼ ਲਿਆਂਦਾ ਮਤਾ ਵਾਪਸ ਲਿਆ ਗਿਆ ਹੈ। ਦਰਅਸਲ ਚੌੜਾ ਨੂੰ ਪੰਥ 'ਚੋਂ ਛੇਕਣ ਦਾ ਮਤਾ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਕਈ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਕਿ ਇਹ ਮਤਾ ਜਲਦਬਾਜ਼ੀ 'ਚ ਲਿਆ ਗਿਆ ਹੈ । ਅੱਜ ਦੀ ਮੀਟਿੰਗ 'ਚ ਨਰਾਇਣ ਸਿੰਘ ਚੌੜਾ ਖ਼ਿਲਾਫ਼ ਲਿਆਂਦਾ ਮਤਾ ਵਾਪਸ ਲਿਆ ਗਿਆ ਹੈ। ਹਾਲਾਂਕਿ ਇਸ ਸਬੰਧੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਮਸਲੇ 'ਤੇ ਕੋਈ ਕਾਰਵਾਈ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ
ਹਾਲਾਂਕਿ ਜਦੋਂ ਵੀ ਕੋਈ ਮਤਾ ਲਿਆਂਦਾ ਜਾਂਦਾ ਸੀ ਤਾਂ ਉਸ ਦੀ ਪੁਸ਼ਟੀ ਬਕਾਇਦਾ ਮੀਡੀਆ ਸਾਹਮਣੇ ਕੀਤੀ ਜਾਂਦੀ ਸੀ ਪਰ ਇਸ ਵਾਰ ਮਤੇ 'ਤੇ ਕੋਈ ਪੁਸ਼ਟੀ ਨਹੀਂ ਹੋਈ, ਕਿਉਂਕਿ ਪ੍ਰਧਾਨ ਧਾਮੀ ਕੈਮਰੇ ਸਾਹਮਣੇ ਨਹੀਂ ਆਏ, ਜਿਸ ਕਾਰਨ ਹੋਰ ਵੀ ਕਈ ਸਵਾਲ ਖੜ੍ਹੇ ਹੋਣ ਦੇ ਸੰਕੇਤ ਨਜ਼ਰ ਆ ਰਹੇ ਹਨ। ਦੱਸ ਦੇਈਏ ਇਸ ਤੋਂ ਪਹਿਲਾਂ ਚੌੜਾ ਨੂੰ ਪੰਥ 'ਚੋਂ ਛੇਕਣ ਦੀ ਚਰਚਾ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ ਪਰ ਅੱਜ ਅੰਤ੍ਰਿਗ ਕਮੇਟੀ ਦੀ ਮੀਟਿੰਗ 'ਚ ਨਵਾਂ ਮੌੜ ਨਜ਼ਰ ਆਇਆ ਹੈ। ਹੁਣ ਸਵਾਲ ਇਹ ਖੜ੍ਹੇ ਹੋ ਰਹੇ ਹਨ ਕੀ ਨਰਾਇਣ ਸਿੰਘ ਚੌੜਾ ਨੂੰ ਕਲੀਨ ਚਿੱਟ ਮਿਲਦੀ ਹੈ ਕੇ ਨਹੀਂ। ਦਲ ਖ਼ਾਲਸਾ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਪਹਿਲੇ ਫੈਸਲੇ 'ਤੇ ਨਵਾਂ ਮਤਾ ਲਿਆਉਣਾ ਹੋਵੇ ਤਾਂ ਪਹਿਲਾਂ ਲਿਆ ਹੋਇਆ ਮਤਾ ਰੱਦ ਕਰਨਾ ਚਾਹੀਦਾ ਹੈ ਫਿਰ ਹੀ ਨਵਾਂ ਮਤਾ ਲਿਆਂਦਾ ਜਾਵੇ। ਫਿਲਹਾਲ ਇਸ ਮਤੇ ਦੀ ਕੋਈ ਪੁਸ਼ਟੀ ਨਹੀਂ ਸਕੀ। ਜ਼ਿਕਰਯੋਗ ਹੈ ਕਿ ਨਰਾਇਣ ਸਿੰਘ ਚੌੜਾ ਨੇ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ’ਚ ਜਾਨਲੇਵਾ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਰਤੂਸ, ਮੋਬਾਇਲ ਫੋਨ ਸਮੇਤ 2 ਲੋਕ ਗ੍ਰਿਫ਼ਤਾਰ
NEXT STORY