ਮੋਹਾਲੀ (ਕੁਲਦੀਪ) : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਕਰੀਬ ਪੌਣੇ ਦੋ ਮਹੀਨੇ ਪਹਿਲਾਂ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਦੋ ਨਾਈਜੀਰੀਅਨ ਮੁਲਜ਼ਮਾਂ ਜੌਹਨ ਅਤੇ ਕੁਲਨੀਸ ਆਲੋ ਖਿਲਾਫ ਮੋਹਾਲੀ ਦੀ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ । ਅਦਾਲਤ ਵਿਚ ਚਲਾਨ ਪੇਸ਼ ਕਰਨ ਆਏ ਐੱਸ. ਟੀ. ਐੱਫ. ਅਧਿਕਾਰੀ ਅਵਤਾਰ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਅਦਾਲਤ ਵਿਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ 21-61-85 ਅਤੇ ਫੌਰਨ ਐਕਟ ਦੀ ਧਾਰਾ 14 ਤਹਿਤ ਚਲਾਨ ਪੇਸ਼ ਕੀਤਾ ਗਿਆ ਹੈ। ਚਲਾਨ ਵਿਚ ਕੁੱਲ 11 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਹੁਣ ਇਸ ਕੇਸ ਦੀ ਸੁਣਵਾਈ ਅਦਾਲਤ ਵਿਚ ਸ਼ੁਰੂ ਹੋ ਜਾਵੇਗੀ।
ਪ੍ਰਾਪਤ ਜਾਣਕਾਰੀ ਮੁਤਾਬਕ ਐੱਸ. ਟੀ. ਐੱਫ. ਨੇ 13 ਦਸੰਬਰ 2017 ਨੂੰ ਦੋ ਨਾਈਜੀਰੀਅਨ ਮੁਲਜ਼ਮਾਂ ਜੌਹਨ ਅਤੇ ਕੁਲਨੀਸ ਆਲੋ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਨੰਬਰ 16 ਦਰਜ ਕੀਤੀ ਸੀ। ਉਨ੍ਹਾਂ ਦੇ ਕਬਜ਼ੇ ਵਿਚੋਂ 265 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਦੋਵੇਂ ਮੁਲਜ਼ਮ ਨਾਈਜੀਰੀਆ ਦੇ ਨਾਗਰਿਕ ਹਨ। ਮੁਲਜ਼ਮ ਕੁਲਨੀਸ ਆਲੋ ਇੰਡੀਆ ਵਿਚ ਸਾਲ 2016 ਵਿਚ ਆਇਆ ਸੀ, ਜਦੋਂ ਕਿ ਦੂਜਾ ਮੁਲਜ਼ਮ ਜੌਹਨ ਸਾਲ 2017 ਵਿਚ ਆਇਆ ਸੀ। ਦੋਵਾਂ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉਹ ਇੰਡੀਆ ਵਿਚ ਰਹਿ ਰਹੇ ਸਨ ਅਤੇ ਇਥੇ ਰਹਿ ਕੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਿਚ ਲੱਗੇ ਹੋਏ ਸਨ, ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਮੋਹਾਲੀ ਦੇ ਫੇਜ਼-5 ਵਿਚ ਮੈਂਗੋ ਪਾਰਕ ਕੋਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਅਦਾਲਤ ਵਿਚ ਪੇਸ਼ੀ ਦੇ ਦੌਰਾਨ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ, ਜੋ ਕਿ ਇਸ ਸਮੇਂ ਵੀ ਹਿਰਾਸਤ ਵਿਚ ਹਨ ।
ਵਿਆਹ ਸਮਾਗਮ 'ਚ ਕਿਵੇਂ ਜਮ ਕੇ ਵਰ੍ਹੀਆਂ ਕੁਰਸੀਆਂ ਤੇ ਪਲੇਟਾਂ (ਵੀਡੀਓ)
NEXT STORY