ਮਾਛੀਵਾੜਾ ਸਾਹਿਬ (ਟੱਕਰ) : ਸਰਹਿੰਦ ਨਹਿਰ ਕਿਨਾਰੇ ਗੜ੍ਹੀ ਪੁਲ ’ਤੇ ਬੀਤੀ ਰਾਤ ਪਾਲਤੂ ਕਤੂਰੇ ਪਿੱਛੇ ਹੋਏ ਵਿਵਾਦ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਆਪਣੇ ਹੀ ਪਹਿਚਾਣ ਵਾਲੇ ਨਿਹੰਗ ਸਿੰਘ ਦਾ ਮੋਟਰਸਾਈਕਲ ਅੱਗ ਲਗਾ ਕੇ ਸਾੜ ਦਿੱਤਾ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਨਾਜ਼ਰ ਸਿੰਘ ਵਾਸੀ ਮੁਗਲੇਵਾਲ ਨੇ ਦੱਸਿਆ ਕਿ ਉਹ ਗੜ੍ਹੀ ਪੁਲ ’ਤੇ ਚਾਹ ਵੇਚਣ ਦਾ ਕੰਮ ਕਰਦਾ ਹੈ ਅਤੇ ਉਸਦੇ ਨੇੜੇ ਹੀ 2 ਹੋਰ ਨਿਹੰਗ ਸਿੰਘ ਸਰਦਈ ਵੇਚਣ ਦਾ ਕੰਮ ਕਰਦੇ ਸਨ। ਨਾਜ਼ਰ ਸਿੰਘ ਅਨੁਸਾਰ ਇਹ ਦੋਵੇਂ ਨਿਹੰਗ ਸਿੰਘ ਉਸਨੂੰ ਛੋਟਾ ਜਿਹਾ ਪਾਲਤੂ ਕਤੂਰਾ ਦੇ ਗਏ ਕਿ ਇਸ ਦੀ ਸਾਂਭ ਸੰਭਾਲ ਕਰੀਂ। ਨਾਜ਼ਰ ਸਿੰਘ ਅਨੁਸਾਰ ਉਸਨੇ ਕਈ ਵਾਰ ਕਿਹਾ ਕਿ ਇੱਥੇ ਠੰਡ ਹੈ ਅਤੇ ਉਹ ਪਾਲਤੂ ਕਤੂਰਾ ਨਹੀਂ ਸੰਭਾਲ ਸਕਦਾ ਜਿਸ ਨੂੰ ਉਹ ਲੈ ਜਾਣ ਪਰ ਫਿਰ ਵੀ ਉਹ ਇਸ ਨੂੰ ਮੇਰੇ ਕੋਲ ਛੱਡ ਗਏ। ਨਾਜ਼ਰ ਸਿੰਘ ਅਨੁਸਾਰ ਪਾਲਤੂ ਕਤੂਰਾ ਗਾਇਬ ਹੋ ਗਿਆ ਅਤੇ ਰਾਤ ਨੂੰ ਜਦੋਂ ਦੋਵੇਂ ਨਿਹੰਗ ਸਿੰਘ ਉਸ ਕੋਲ ਆਏ ਤੇ ਕਤੂਰੇ ਪਿੱਛੇ ਉਸ ਨਾਲ ਝਗੜਾ ਕਰਕੇ ਉਸਦੀ ਕੁੱਟਮਾਰ ਕਰਨ ਲੱਗ ਪਏ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ
ਨਾਜ਼ਰ ਸਿੰਘ ਨੇ ਦੱਸਿਆ ਕਿ ਉਸਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਅਤੇ ਪੁਲਸ ਨੂੰ ਸੂਚਿਤ ਕੀਤਾ ਜਿਸ ’ਤੇ ਕਰਮਚਾਰੀਆਂ ਨੇ ਆ ਕੇ ਉਸ ਨੂੰ ਬਚਾਇਆ। ਝਗੜਾ ਨਿਪਟਾਉਣ ਤੋਂ ਬਾਅਦ ਜਦੋਂ ਪੁਲਸ ਕਰਮਚਾਰੀ ਚਲੇ ਗਏ ਤਾਂ ਉਸ ਤੋਂ ਬਾਅਦ ਫਿਰ ਇਨ੍ਹਾਂ ਦੋਵੇਂ ਨਿਹੰਗ ਸਿੰਘਾਂ ਨੇ ਉਸਦੇ ਤੰਬੂ ਵਿਚ ਖੜ੍ਹੇ ਮੋਟਰਸਾਈਕਲ ਨੂੰ ਬਾਹਰ ਕੱਢ ਕੇ ਅੱਗ ਲਗਾ ਦਿੱਤੀ। ਨਾਜ਼ਰ ਸਿੰਘ ਅਨੁਸਾਰ ਉਸਦੀ ਕੁੱਟਮਾਰ ਅਤੇ ਮੋਟਰਸਾਈਕਲ ਨੂੰ ਅੱਗ ਲਗਾ ਕੇ ਸਾੜਨ ਦਾ ਕਾਰਨ ਪਾਲਤੂ ਕਤੂਰਾ ਸੀ ਜਿਸ ਕਾਰਨ ਇਹ ਵਿਵਾਦ ਹੋਇਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇਂ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਨਾਜ਼ਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਜਿਨ੍ਹਾਂ ਨੇ ਮੋਟਰਸਾਈਕਲ ਨੂੰ ਅੱਗ ਲਗਾਈ ਤੇ ਕੁੱਟਮਾਰ ਕੀਤੀ ਹੈ, ਦੋਵਾਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਲੈ ਕੇ ਅਹਿਮ ਖ਼ਬਰ, ਚੁੱਕਿਆ ਜਾ ਰਿਹਾ ਇਹ ਵੱਡਾ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਮੁੜ ਵਧੇਗੀ ਠੰਡ, ਇਨ੍ਹਾਂ 6 ਜ਼ਿਲ੍ਹਿਆਂ ਲਈ Alert
NEXT STORY