ਜਲੰਧਰ (ਵਾਰਤਾ)— ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ 25 ਫਰਵਰੀ ਨੂੰ ਪੰਜਾਬ 'ਚ 746 ਕਰੋੜ ਰੁਪਏ ਦੀਆਂ ਦੋ ਸੜਕਾਂ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਅਧਿਕਾਰਤ ਸੂਤਰਾਂ ਮੁਤਾਬਕ ਇਨ੍ਹਾਂ 'ਚ 581 ਕਰੋੜ ਰੁਪਏ ਦੀ ਲਾਗਤ ਨਾਲ 67.64 ਕਿਲੋਮੀਟਰ ਲੰਬੀ ਬੰਗਾ-ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ-ਨੈਨਾ ਦੇਵੀ ਸੜਕ ਦਾ ਵਿਕਾਸ ਅਤੇ 165 ਕਰੋੜ ਰੁਪਏ ਦੀ ਲਾਗਤ ਨਾਲ ਫਗਵਾੜਾ ਸ਼ਹਿਰ ਵਿਚ ਹਾਈਵੇਅ-44 'ਤੇ 2.555 ਕਿਲੋਮੀਟਰ ਲੰਬੀ ਐਲੀਵੇਟੇਡ ਸੰਰਚਨਾ ਅਤੇ ਵਾਹਨਾਂ ਦਾ ਅੰਡਰਪਾਸ ਦਾ ਨਿਰਮਾਣ ਸ਼ਾਮਲ ਹੈ।
ਇਨ੍ਹਾਂ ਪ੍ਰਾਜੈਕਟਾਂ ਤੋਂ ਸੈਰ-ਸਪਾਟਾ, ਸੁਰੱਖਿਅਤ ਯਾਤਰਾ, ਯਾਤਰਾ ਦੇ ਸਮੇਂ ਵਿਚ ਕਮੀ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਅਤੇ ਰੋਜ਼ਗਾਰ ਦੇ ਸਾਧਨ ਤੋਂ ਸਥਾਨਕ ਲੋਕਾਂ ਨੂੰ ਫਾਇਦਾ ਹੋਵੇਗਾ।
ਫਿਰੋਜ਼ਪੁਰ : 68 ਕਰੋੜ ਦੀ ਹੈਰੋਇਨ ਸਣੇ ਨਾਮੀ ਤਸਕਰ ਗ੍ਰਿਫਤਾਰ
NEXT STORY