ਚੰਡੀਗੜ੍ਹ- ਕੁੱਤਿਆਂ ਵੱਲੋਂ ਵੱਢਣ ਨੂੰ ਲੈ ਕੇ ਪੰਜਾਬ ਵਿੱਚ ਪਹਿਲਾਂ ਹੀ ਮੁਆਵਜ਼ੇ ਦੀ ਵਿਵਸਥਾ ਹੈ। ਮੁਆਵਜ਼ੇ ਸਬੰਧੀ ਕਮੇਟੀਆਂ ਵੀ ਬਣਾਈਆਂ ਗਈਆਂ ਹਨ ਪਰ ਲੋਕ ਇਨ੍ਹਾਂ ਬਾਰੇ ਜਾਗਰੂਕ ਨਹੀਂ ਹਨ। ਇਹੀ ਕਾਰਨ ਹੈ ਕਿ ਸੂਬੇ ਵਿੱਚ ਅਜੇ ਤੱਕ ਮੁਆਵਜ਼ੇ ਲਈ ਕੋਈ ਅਰਜ਼ੀ ਨਹੀਂ ਆਈ ਹੈ। ਸਾਹਮਣੇ ਆਈ ਰਿਪੋਰਟ ਵਿਚ 9 ਜ਼ਿਲ੍ਹਿਆਂ ਵਿੱਚ ਕਮੇਟੀਆਂ ਦਾ ਗਠਨ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਨੇ ਹਾਲ ਹੀ 'ਚ ਕੁੱਤਿਆਂ ਦੇ ਵੱਢਣ ਵਾਲੇ ਮਾਮਲਿਆਂ 'ਚ ਸਖ਼ਤੀ ਵਧਾ ਦਿੱਤੀ ਹੈ ਅਤੇ ਕਿਹਾ ਹੈ ਕਿ ਹੁਣ ਕੁੱਤੇ ਦੇ ਵੱਢਣ 'ਤੇ ਹਰ ਵਿਅਕਤੀ ਮੁਆਵਜ਼ੇ ਦਾ ਹੱਕਦਾਰ ਹੋਵੇਗਾ ਪਰ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਇਹ ਮੁਆਵਜ਼ਾ ਕਿਵੇਂ ਮਿਲੇਗਾ।
ਸੂਬੇ ਦੇ ਜ਼ਿਲ੍ਹਿਆਂ 'ਚ ਹਰ ਸਾਲ 5 ਹਜ਼ਾਰ ਤੱਕ ਕੇਸ ਆ ਰਹੇ ਹਨ। ਜਲਦ ਹੀ ਕਈ ਜ਼ਿਲ੍ਹਿਆਂ ਵਿੱਚ ਕਮੇਟੀਆਂ ਬਣਾਉਣ ਦੀ ਵੀ ਗੱਲ ਚੱਲ ਰਹੀ ਹੈ। ਸਿਵਲ ਹਸਪਤਾਲ ਬਠਿੰਡਾ ਵਿੱਚ ਹਰ ਮਹੀਨੇ ਕੁੱਤਿਆਂ ਦੇ ਵੱਢਣ ਦੇ 800 ਤੋਂ 1000 ਕੇਸ ਆ ਰਹੇ ਹਨ। ਜਲੰਧਰ 'ਚ ਸਾਲ 2023 'ਚ ਜਨਵਰੀ ਤੋਂ ਨਵੰਬਰ ਤੱਕ 10483 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਪਰ ਕਿਸੇ ਵੀ ਵਿਅਕਤੀ ਨੂੰ ਮੁਆਵਜ਼ਾ ਨਹੀਂ ਮਿਲਿਆ। ਸਿਵਲ ਸਰਜਨ ਡਾ: ਰਮਨ ਸ਼ਰਮਾ ਨੇ ਦੱਸਿਆ ਕਿ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਦੀ ਜਾਂਚ ਲਈ ਜ਼ਿਲ੍ਹਾ ਪੱਧਰ 'ਤੇ ਕਮੇਟੀ ਬਣਾਈ ਜਾਵੇਗੀ।
ਇਹ ਵੀ ਪੜ੍ਹੋ: ਬਰਨਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਵਿਦਿਆਰਥੀਆਂ ਦੀ ਦਰਦਨਾਕ ਮੌਤ
ਉਨ੍ਹਾਂ ਦੀ ਰਿਪੋਰਟ ਦੇ ਆਧਾਰ 'ਤੇ ਹੀ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਸਬੰਧੀ ਉਨ੍ਹਾਂ ਨੂੰ ਅਜੇ ਤੱਕ ਕੋਈ ਹਦਾਇਤ ਨਹੀਂ ਮਿਲੀ ਹੈ। ਜੇਕਰ ਸਰਕਾਰ ਵੱਲੋਂ ਅਜਿਹੀ ਕੋਈ ਵਿਵਸਥਾ ਲਾਗੂ ਕੀਤੀ ਜਾਂਦੀ ਹੈ ਤਾਂ ਉਸ ਦੇ ਆਧਾਰ 'ਤੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ। ਡੀ. ਸੀ. ਫਰੀਦਕੋਟ ਨੇ ਵੀ ਜਲਦੀ ਹੀ ਕਮੇਟੀ ਦਾ ਗਠਨ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਨਗਰ ਨਿਗਮ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਨੇ ਕਿਹਾ ਹੈ ਕਿ ਉਹ ਉਨ੍ਹਾਂ ਜ਼ਿਲ੍ਹਿਆਂ ਤੋਂ ਕਾਰਵਾਈ ਨਹੀਂ ਕਰਨਗੇ ਜਿਨ੍ਹਾਂ ਨੇ ਕਮੇਟੀ ਨਹੀਂ ਬਣਾਈ ਹੈ।
ਜਿੱਥੇ ਕੋਈ ਕਮੇਟੀ ਨਹੀਂ ਬਣੀ, ਉੱਥੇ ਕੁੱਤਿਆਂ ਦੇ ਵੱਢਣ ਦੇ ਮਾਮਲੇ ਵੱਧ
ਜ਼ਿਲ੍ਹਾ |
2022 |
2023 |
ਬਰਨਾਲਾ |
3492 |
3028 |
ਫ਼ਿਰੋਜ਼ਪੁਰ |
3679 |
2489 |
ਫਰੀਦਕੋਟ |
2996 |
2761 |
ਮੋਗਾ |
4233 |
5576 |
ਪਠਾਨਕੋਟ |
2280 |
1836 |
ਮੁਕਤਸਰ |
4181 |
4014 |
ਸੰਗਰੂਰ |
6046 |
5086 |
ਜਲੰਧਰ |
11517 |
8614 |
ਬਠਿੰਡਾ |
10633 |
6998 |
ਇਹ ਵੀ ਪੜ੍ਹੋ: ਘੱਟ ਸੌਣ ਵਾਲਿਆਂ ਨੂੰ ਸ਼ੂਗਰ ਦਾ ਵਧੇਰੇ ਖ਼ਤਰਾ, ਸਰਵੇਖਣ ਦੌਰਾਨ ਸਾਹਮਣੇ ਆਏ ਹੈਰਾਨੀਜਨਕ ਅੰਕੜੇ
ਇਨ੍ਹਾਂ ਜ਼ਿਲ੍ਹਿਆਂ 'ਚ ਕਮੇਟੀ ਬਣੀ ਪਰ ਅਰਜ਼ੀ ਕੋਈ ਵੀ ਨਹੀਂ
ਸ੍ਰੀ ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਰੋਪੜ, ਪਟਿਆਲਾ, ਗੁਰਦਾਸਪੁਰ, ਫਾਜ਼ਿਲਕਾ ਵਿੱਚ ਕੁੱਤਿਆਂ ਦੇ ਕੱਟਣ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਪਰ ਇਥੇ ਵੀ ਕੋਈ ਅਰਜ਼ੀ ਨਹੀਂ ਆਈ।
ਇਹ ਵੀ ਪੜ੍ਹੋ: ਮਾਂ ਨੇ ਚਾਵਾਂ ਨਾਲ ਸਕੂਲ ਭੇਜਿਆ 15 ਸਾਲਾ ਇਕਲੌਤਾ ਪੁੱਤ, ਅਚਾਨਕ ਮੌਤ ਦੀ ਖ਼ਬਰ ਸੁਣ ਹੋਈ ਬੇਸੁੱਧ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਮੁਕਤਸਰ ’ਚ ਦਿਲ ਕੰਬਾਊ ਘਟਨਾ, ਪਿਓ ਨੇ ਤਿੰਨ ਬੱਚਿਆਂ ਨੂੰ ਨਹਿਰ ’ਚ ਸੁੱਟ ਫਿਰ ਖੁਦ ਵੀ ਮਾਰੀ ਛਾਲ
NEXT STORY