ਜਲੰਧਰ, (ਮਹੇਸ਼)— ਅਮਰੀਕਾ ਵਿਚ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਵਾਸੀ ਪੰਜਾਬੀ ਨੌਜਵਾਨ ਸੰਦੀਪ ਸਿੰਘ ਦੀ ਲਾਸ਼ ਅਜੇ ਉਸਦੇ ਜਲੰਧਰ ਸਥਿਤ ਨਿਊ ਡਿਫੈਂਸ ਕਾਲੋਨੀ ਫੇਸ-1 ਬੜਿੰਗ ਰੋਡ (ਦੀਪ ਨਗਰ) ਘਰ ਵਿਚ ਨਹੀਂ ਪਹੁੰਚੀ ਤੇ ਜਿਸ ਕਿਸੇ ਨੂੰ ਵੀ ਸੰਦੀਪ ਦੀ ਹੱਤਿਆ ਬਾਰੇ ਪਤਾ ਲੱਗ ਰਿਹਾ ਹੈ, ਉਹ ਉਸਦੇ ਘਰ ਜਾ ਕੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਹੈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਜੇ ਤੱਕ ਕਿਸੇ ਵੀ ਪੁਲਸ ਮੁਲਾਜ਼ਮ ਤੇ ਅਧਿਕਾਰੀ ਨੇ ਸੰਦੀਪ ਦੇ ਘਰ ਜਾਣਾ ਜ਼ਰੂਰੀ ਨਹੀਂ ਸਮਝਿਆ, ਜਦੋਂਕਿ ਮ੍ਰਿਤਕ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਕਮਿਸ਼ਨਰੇਟ ਪੁਲਸ ਦੇ ਥਾਣਾ ਰਾਮਾਮੰਡੀ (ਸੂਰਿਆ ਇਨਕਲੇਵ 'ਚ) ਨਾਈਟ ਮੁਨਸ਼ੀ ਦੇ ਤੌਰ 'ਤੇ ਤਾਇਨਾਤ ਹਨ।
ਇਹ ਵੀ ਪਤਾ ਲੱਗਾ ਹੈ ਕਿ ਹੋਰ ਤਾਂ ਹੋਰ ਬਲਵਿੰਦਰ ਸਿੰਘ ਦੇ ਆਪਣੇ ਥਾਣੇ ਵਿਚ ਵੀ ਐੱਸ. ਐੱਚ. ਓ. ਤੋਂ ਲੈ ਕੇ ਕਿਸੇ ਵੀ ਮੁਲਾਜ਼ਮ ਨੇ ਉਨ੍ਹਾਂ ਦਾ ਦੁੱਖ ਨਹੀਂ ਵੰਡਾਇਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਤਾਂ ਕੋਈ ਜਾਣਕਾਰੀ ਮੀਡੀਆ ਨੂੰ ਨਹੀਂ ਦਿੱਤੀ ਪਰ ਮ੍ਰਿਤਕ ਦੇ ਘਰ ਦੇ ਕੋਲ ਰਹਿੰਦੇ ਲੋਕ ਤੇ ਉਨ੍ਹਾਂ ਦੇ ਘਰ ਸ਼ੋਕ ਪ੍ਰਗਟ ਕਰਨ ਵਾਲਿਆਂ ਨੇ ਇਸ ਗੱਲ 'ਤੇ ਬਹੁਤ ਰੋਸ ਜਤਾਇਆ ਤੇ ਕਿਹਾ ਕਿ ਜੋ ਪੁਲਸ ਆਪਣੇ ਹੀ ਮੁਲਾਜ਼ਮ ਦੇ ਜਵਾਨ ਬੇਟੇ ਦੀ ਹੱਤਿਆ ਹੋਣ 'ਤੇ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਨਹੀਂ ਕਰ ਸਕਦੀ, ਉਸ ਕੋਲੋਂ ਆਮ ਲੋਕਾਂ ਨੂੰ ਕੀ ਆਸ ਹੋ ਸਕਦੀ ਹੈ। ਇਸ ਤੋਂ ਇਲਾਵਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਮੁਲਾਜ਼ਮ ਵੀ ਬਲਵਿੰਦਰ ਸਿੰਘ ਦੇ ਘਰ ਨਹੀਂ ਗਿਆ। ਇਲਾਕਾ ਨਿਵਾਸੀਆਂ ਵਿਚ ਇਸ ਗੱਲ ਦੀ ਚਰਚਾ ਸੀ ਕਿ ਕਿਸੇ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਮੁਲਾਜ਼ਮ ਦੇ ਆਉਣ ਨਾਲ ਸੰਦੀਪ ਦੀ ਮੌਤ ਦਾ ਦੁੱਖ ਤਾਂ ਘੱਟ ਨਹੀਂ ਹੋ ਜਾਣਾ ਪਰ ਇਸ ਦੁੱਖ ਦੀ ਘੜੀ ਵਿਚ ਮ੍ਰਿਤਕ ਦੇ ਪਰਿਵਾਰ ਨੂੰ ਹੌਸਲਾ ਜ਼ਰੂਰ ਮਿਲਦਾ ਹੈ। ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਅਜੇ ਤੱਕ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਨਾ ਹੋਣਾ ਸਮਝ ਤੋਂ ਪਰ੍ਹੇ ਦੀ ਗੱਲ ਹੈ।
ਗਰੀਬ ਰੱਥ ਟਰੇਨ ਦੇ ਬਾਥਰੂਮ 'ਚੋਂ ਮਿਲੀ ਰੇਲਵੇ ਕਰਮਚਾਰੀ ਦੀ ਲਾਸ਼
NEXT STORY