ਜਲੰਧਰ, (ਮਹੇਸ਼)- 51 ਸਾਲਾ ਇਕ ਰੇਲਵੇ ਕਰਮਚਾਰੀ ਦੀ ਲਾਸ਼ ਰੇਲਵੇ ਪੁਲਸ ਜਲੰਧਰ ਕੈਂਟ ਨੇ ਗਰੀਬ ਰੱਥ ਟਰੇਨ (12207) ਦੇ ਬਾਥਰੂਮ 'ਚੋਂ ਬਰਾਮਦ ਕੀਤੀ ਹੈ। ਜੀ. ਆਰ. ਪੀ. ਕੈਂਟ ਦੇ ਮਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ ਕਾਠਗੋਦਾਮ ਤੋਂ ਜੰਮੂਤਵੀ ਜਾਣ ਵਾਲੀ ਟਰੇਨ ਗਰੀਬ ਰੱਥ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਪਹੁੰਚੀ ਤਾਂ ਉਸ ਵਿਚ ਸਵਾਰ ਯਾਤਰੀਆਂ ਨੇ ਜਾਣਕਾਰੀ ਦਿੱਤੀ ਕਿ ਇਕ ਯਾਤਰੀ ਦੀ ਟਰੇਨ ਦੇ ਬਾਥਰੂਮ ਵਿਚ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਰੇਲਵੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਰੇਲਵੇ ਹਸਪਤਾਲ ਲੈ ਗਏ। ਜਾਂਚ ਕਰਨ 'ਤੇ ਪਤਾ ਲੱਗਾ ਕਿ ਮ੍ਰਿਤਕ ਆਨੰਦ ਰਾਮ ਪੁੱਤਰ ਦੇਵੀ ਰਾਮ ਵਾਸੀ ਪਿੰਡ ਲਛਕਰ ਥਾਣਾ ਬੈਜਨਾਥ ਜ਼ਿਲਾ ਭਵਨੇਸ਼ਵਰ (ਉੱਤਰਾਖੰਡ) ਰੇਲਵੇ ਦਾ ਹੀ ਮੁਲਾਜ਼ਮ ਸੀ ਅਤੇ ਰੇਲ ਕੋਚ ਫੈਕਟਰੀ ਹੁਸੈਨਪੁਰ (ਕਪੂਰਥਲਾ) ਵਿਖੇ ਨੌਕਰੀ ਕਰ ਰਿਹਾ ਸੀ। ਉਸ ਨੇ ਕੈਂਟ ਸਟੇਸ਼ਨ 'ਤੇ ਉਤਰਨ ਤੋਂ ਬਾਅਦ ਰੇਲ ਕੋਚ ਫੈਕਟਰੀ ਜਾਣਾ ਸੀ। ਰੇਲਵੇ ਪੁਲਸ ਮੁਤਾਬਕ ਯਾਤਰੀਆਂ ਨੇ ਦੱਸਿਆ ਕਿ ਜਦੋਂ ਬਾਥਰੂਮ ਗਿਆ ਇਕ ਵਿਅਕਤੀ ਕਾਫੀ ਦੇਰ ਤੱਕ ਬਾਹਰ ਨਹੀਂ ਆਇਆ ਤਾਂ ਉਨ੍ਹਾਂ ਬਾਥਰੂਮ ਦੇ ਦਰਵਾਜ਼ੇ ਦੀ ਕੁੰਡੀ ਤੋੜ ਕੇ ਦੇਖਿਆ ਤਾਂ ਉਹ ਅੰਦਰ ਹੀ ਡਿੱਗਿਆ ਪਿਆ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਰੇਲਵੇ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
NEXT STORY