ਲੁਧਿਆਣਾ/ਨਕੋਦਰ (ਰਾਜ, ਸ਼ਰਮਾ) : ਸ਼ੱਕ ਨੇ ਫਿਰ ਇਕ ਘਰ ਉਜਾੜ ਦਿੱਤਾ। ਹੈਬੋਵਾਲ ਦੇ ਸੰਤੋਸ਼ ਨਗਰ ’ਚ ਰਹਿਣ ਵਾਲੇ ਸ਼ਖਸ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਸਭ ਤੋਂ ਪਹਿਲਾਂ ਆਪਣੀ ਪਤਨੀ ਦੇ ਮੂੰਹ ’ਤੇ ਗੋਲੀ ਮਾਰੀ, ਫਿਰ ਘਰੋਂ ਨਿਕਲ ਕੇ ਸੱਸ ਦੀ ਪਿੱਠ ’ਤੇ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਐਕਟਿਵਾ ਲੈ ਕੇ ਨਕੋਦਰ ਨੇੜੇ ਪਿੰਡ ਨੂਰਮਹਿਲ ’ਚ ਪੁੱਜ ਗਿਆ, ਜਿੱਥੇ ਉਸ ਨੇ ਉਸ ਨੌਜਵਾਨ ਨੂੰ ਗੋਲੀ ਮਾਰੀ, ਜਿਸ ਨਾਲ ਪਤਨੀ ਦੇ ਨਾਜਾਇਜ਼ ਸਬੰਧਾਂ ਦਾ ਉਸਨੂੰ ਸ਼ੱਕ ਸੀ। ਇਸ ਪੂਰੇ ਘਟਨਾ ਤੋਂ ਬਾਅਦ ਮਾਂ-ਧੀ ਨੂੰ ਡੀ. ਐੱਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੇ ਸਰੀਰ ’ਚੋਂ ਗੋਲੀਆਂ ਕੱਢੀਆਂ ਗਈਆਂ। ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਨੂਰਮਹਿਲ ਵਾਲੇ ਨੌਜਵਾਨ ਦੇ ਗਲੇ ’ਚ ਗੋਲ਼ੀ ਲੱਗਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੈ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਪੰਜਾਬ ’ਚ ਵਧਿਆ ਗੈਂਗਵਾਰ ਦਾ ਖ਼ਤਰਾ, ਗੈਂਗਸਟਰ ਗੋਲਡੀ ਬਰਾੜ ਨੇ ਦਿੱਤੀ ਚਿਤਾਵਨੀ
ਜ਼ਖਮੀ ਪਤਨੀ ਜਸਪ੍ਰੀਤ ਕੌਰ ਉਰਫ ਸ਼ਿਵਾਨੀ (34) ਅਤੇ ਉਸ ਦੀ ਮਾਂ ਵੰਦਨਾ (56) ਹੈ, ਜਦਕਿ ਨੂਰਮਹਿਲ ਦੇ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਵਜੋਂ ਹੋਈ ਹੈ। ਥਾਣਾ ਹੈਬੋਵਾਲ ਦੀ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਜਸਵਿੰਦਰ ਸਿੰਘ ਖ਼ਿਲਾਫ਼ ਕਤਲ ਦੇ ਯਤਨ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ, ਜਦਕਿ ਜਲੰਧਰ ਦਿਹਾਤੀ ਪੁਲਸ ਵੱਲੋਂ ਮੁਲਜ਼ਮ ’ਤੇ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਜਸਵਿੰਦਰ ਸਿੰਘ ਜਲੰਧਰ ਦੇ ਲਾਂਬੜਾ, ਲੋਹਾਰਾ ਗੇਟ ਦਾ ਰਹਿਣ ਵਾਲਾ ਹੈ। 15 ਸਾਲ ਪਹਿਲਾਂ ਉਸ ਦੀ ਜਸਪ੍ਰੀਤ ਕੌਰ ਉਰਫ ਸ਼ਿਵਾਨੀ ਨਾਲ ਲਵ ਮੈਰਿਜ ਹੋਈ ਸੀ। ਉਨ੍ਹਾਂ ਦੇ 2 ਬੱਚੇ, ਇਕ ਲੜਕਾ ਅਤੇ ਇਕ ਲੜਕੀ ਹੈ। ਜਸਵਿੰਦਰ ਇਕ ਕਾਲਜ ’ਚ ਲੈਕਚਰਾਰ ਸੀ। ਲਗਭਗ 10 ਮਹੀਨੇ ਪਹਿਲਾਂ ਉਹ ਜਲੰਧਰ ਛੱਡ ਕੇ ਲੁਧਿਆਣਾ ਆਪਣੇ ਸਹੁਰੇ ਘਰ ਨੇੜੇ ਕਿਰਾਏ ’ਤੇ ਰਹਿਣ ਲੱਗਾ ਸੀ। ਉਸ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ, ਜਿਸ ਕਾਰਨ ਉਹ ਅਕਸਰ ਉਸ ਨਾਲ ਝਗੜਦਾ ਸੀ। ਸੋਮਵਾਰ ਦੀ ਸਵੇਰ ਲਗਭਗ 6 ਵਜੇ ਫਿਰ ਪਤੀ-ਪਤਨੀ ਦੇ ਵਿਚਕਾਰ ਝਗੜਾ ਹੋਇਆ।
ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦਾ ਕਿਰਚ ਮਾਰ ਕੇ ਕਤਲ, ਜਾਣਾ ਸੀ ਆਸਟ੍ਰੇਲੀਆ
ਇਸ ਦੌਰਾਨ ਜਸਵਿੰਦਰ ਨੇ 32 ਬੋਰ ਦੀ ਪਿਸਤੌਲ ਨਾਲ ਸ਼ਿਵਾਨੀ ਨੂੰ ਗੋਲੀ ਮਾਰ ਦਿੱਤੀ। ਗੋਲੀ ਸ਼ਿਵਾਨੀ ਦੇ ਮੂੰਹ ’ਤੇ ਲੱਗੀ, ਜੋ ਕਿ ਜਬਾੜੇ ਦੇ ਆਰ-ਪਾਰ ਹੋ ਗਈ। ਉਥੋਂ ਉਹ ਗੋਗੀ ਮਾਰਕੀਟ ਵਿਚ ਸਥਿਤ ਖੋਖੇ ’ਤੇ ਗਿਆ, ਜਿੱਥੇ ਉਸ ਦੀ ਸੱਸ ਵੰਦਨਾ ਮੌਜੂਦ ਸੀ। ਉਸ ਨੇ ਬਿਨਾਂ ਕੁਝ ਗੱਲ ਕੀਤੇ ਆਪਣੀ ਸੱਸ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਵਿਚ ਇਕ ਗੋਲੀ ਸਿਰ ’ਤੇ ਛੂਹ ਕੇ ਨਿਕਲ ਗਈ, ਜਦਕਿ ਦੂਜੀ ਗੋਲੀ ਪਿੱਠ ’ਤੇ ਜਾ ਕੇ ਲੱਗੀ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਉਧਰ ਸ਼ਿਵਾਨੀ ਜ਼ਖਮੀ ਹਾਲਤ ’ਚ ਆਪਣੇ ਘਰੋਂ ਨਿਕਲੀ ਅਤੇ ਆਪਣੀ ਮਾਂ ਕੋਲ ਪੁੱਜੀ ਪਰ ਉਥੇ ਉਸ ਦੀ ਮਾਂ ਪਹਿਲਾਂ ਹੀ ਜ਼ਖਮੀ ਹਾਲਤ ਵਿਚ ਪਈ ਹੋਈ ਸੀ। ਇਸ ਦੌਰਾਨ ਸ਼ਿਵਾਨੀ ਦਾ ਭਰਾ ਅਤੇ ਗੁਆਂਢੀ ਵੀ ਇਕੱਠੇ ਹੋ ਗਏ, ਜਿਨ੍ਹਾਂ ਨੇ ਸ਼ਿਵਾਨੀ ਅਤੇ ਉਸ ਦੀ ਮਾਂ ਵੰਦਨਾ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਤੋਂ ਬਾਅਦ ਜੁਆਇੰਟ ਸੀ. ਪੀ. ਦੀਪਕ ਪਾਰਿਕ, ਏ. ਡੀ. ਸੀ. ਪੀ., ਏ. ਸੀ. ਪੀ. ਸਮੇਤ ਥਾਣਾ ਹੈਬੋਵਾਲ ਦੀ ਪੁਲਸ ਮੌਕੇ ’ਤੇ ਪੁੱਜੀ।
ਇਹ ਵੀ ਪੜ੍ਹੋ : ਬਟਾਲਾ ’ਚ ਫਿਰ ਵੱਡੀ ਵਾਰਦਾਤ, ਦਿਨ-ਦਿਹਾੜੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਲੁਧਿਆਣਾ ’ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਜਸਵਿੰਦਰ ਸਿੰਘ ਐਕਟਿਵਾ ’ਤੇ ਹੀ ਨਕੋਦਰ ਨੇੜੇ ਪਿੰਡ ਨੂਰਮਹਿਲ ਵਿਚ ਪੁੱਜ ਗਿਆ। ਉਸ ਸਮੇਂ ਰੋਹਿਤ ਰਸੋਈ ਵਿਚ ਚਾਹ ਬਣਾ ਰਿਹਾ ਸੀ। ਜਸਵਿੰਦਰ ਰਸੋਈ ਵਿਚ ਪੁੱਜਾ ਅਤੇ ਰੋਹਿਤ ’ਤੇ ਦੋ ਫਾਇਰ ਕਰ ਦਿੱਤੇ। ਪਹਿਲਾ ਫਾਇਰ ਮਿਸ ਹੋ ਗਿਆ ਸੀ, ਜਦਕਿ ਦੂਜੀ ਗੋਲੀ ਰੋਹਿਤ ਦੇ ਗਲੇ ’ਚ ਲੱਗੀ, ਜਿਸ ਕਾਰਨ ਰੋਹਿਤ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਵਲੋਂ ਕਤਲ ਕੀਤੇ ਵਿੱਕੀ ਮਿੱਡੂਖੇੜਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ, ਦਿੱਤਾ ਵੱਡਾ ਬਿਆਨ
ਪੁਲਸ ਨੂੰ ਮਿਲੀ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ, ਇਕ ਖੋਲ੍ਹ ਵੀ ਮਿਲਿਆ
ਜਾਂਚ ਦੌਰਾਨ ਪੁਲਸ ਨੂੰ ਇਲਾਕੇ ਤੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ ਹੈ। ਵੱਖ-ਵੱਖ ਐਂਗਲਾਂ ਤੋਂ ਮਿਲੀ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਮੁਲਜ਼ਮ ਆਪਣੇ ਘਰੋਂ ਐਕਟਿਵਾ ’ਤੇ ਨਿਕਲਦਾ ਹੈ। ਇਸ ਤੋਂ ਬਾਅਦ ਪਿੱਛੇ ਜ਼ਖਮੀ ਸ਼ਿਵਾਨੀ ਪੈਦਲ ਆਉਂਦੀ ਹੈ। ਉਸ ਦੇ ਨਾਲ ਬੇਟੀ ਵੀ ਸੀ। ਇਸ ਤੋਂ ਬਾਅਦ ਨੂਰਮਹਿਲ ਜਾਂਦੇ ਸਮੇਂ ਵੱਖ-ਵੱਖ ਜਗ੍ਹਾ ਤੋਂ ਮੁਲਜ਼ਮ ਦੀ ਫੁਟੇਜ ਮਿਲੀ ਹੈ। ਮੌਕੇ ’ਤੇ ਪੁਲਸ ਨੂੰ ਇਕ ਗੋਲੀ ਦਾ ਖੋਲ੍ਹ ਵੀ ਮਿਲਿਆ ਹੈ। ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਰੋਹਿਤ ਨਾਲ ਸਬੰਧ ਸਨ। ਇਸ ਲਈ ਮੁਲਜ਼ਮ ਨੇ ਪਹਿਲਾਂ ਪਤਨੀ, ਫਿਰ ਸੱਸ ਅਤੇ ਨੂਰਮਹਿਲ ’ਚ ਰੋਹਿਤ ਨੂੰ ਗੋਲੀ ਮਾਰੀ। ਮੁਲਜ਼ਮ ਦੀ ਪਤਨੀ ਅਤੇ ਸੱਸ ਬਚ ਗਈ ਹੈ, ਜਦਕਿ ਰੋਹਿਤ ਦੀ ਮੌਤ ਹੋ ਗਈ। ਮੁਲਜ਼ਮ ’ਤੇ ਕੇਸ ਦਰਜ ਕਰ ਲਿਆ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕਾਂਡ ’ਚ ਨਵਾਂ ਮੋੜ, ਹੁਣ ਵਿਨੇ ਦਿਓੜਾ ਨੇ ਪਾਈ ਫੇਸਬੁੱਕ ’ਤੇ ਇਹ ਪੋਸਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਧੀ ਨੂੰ ਵਧੀਆ ਖ਼ਿਡਾਰੀ ਬਣਾਉਣ ਲਈ ਛੱਡੀ ਫ਼ੌਜ ਦੀ ਨੌਕਰੀ,ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਪਿਤਾ
NEXT STORY