ਲੰਡਨ — ਪੰਜਾਬੀ ਮੂਲ ਦੇ ਇਕ ਨੌਜਵਾਨ ਨੂੰ ਇਥੇ ਆਨਲਾਈਨ ਵਿਸਫੋਟਕ ਸਮੱਗਰੀ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇੰਗਲੈਂਡ ਦੇ ਟੇਂਟੇਨਹਾਲ 'ਚ ਰਹਿਣ ਵਾਲੇ ਗੁਰਤੇਜ ਸਿੰਘ ਰੰਧਾਵਾ (19) ਨੂੰ ਮਈ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਅਗਲੇ ਸਾਲ 12 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ ਦੇ ਖੁਫੀਆ ਅਧਿਕਾਰੀਆਂ ਨੇ ਆਨਲਾਈਨ ਆਰਡਰ ਕੀਤੇ ਗਏ ਇਕ ਕਾਰ ਬੰਬ ਦੀ ਡਿਲਵਰੀ ਹੋਣ ਤੋਂ ਪਹਿਲਾਂ ਹੀ ਉਸ ਨੂੰ ਨੁਕਸਾਨਦੇਹ ਡਿਵਾਈਸ ਨੂੰ ਬਦਲ ਦਿੱਤਾ ਸੀ।ਖੁਫੀਆ ਟੀਮ ਦੇ ਅਧਿਕਾਰੀ ਨੇ ਦੱਸਿਆ, ਰੰਧਾਵਾ ਨੇ ਜਿਸ ਵਿਸਫੋਟਕ ਡਿਵਾਈਸ ਨੂੰ ਆਨਲਾਈਨ ਖਰੀਦਣ ਦਾ ਆਰਡਰ ਦਿੱਤਾ ਸੀ, ਉਸ ਨੂੰ ਜੇਕਰ ਉਹ ਇਸਤੇਮਾਲ ਕਰਨ 'ਚ ਸਫਲ ਹੋ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਅਤੇ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ।
ਹਾਲਾਂਕਿ ਗ੍ਰੇਗੋਰੀ ਨੇ ਕਿਹਾ ਕਿ ਰੰਧਾਵਾ ਕਿਸੇ ਸੰਗਠਤ ਅਪਰਾਧ ਸਮੂਹ ਜਾਂ ਅੱਤਵਾਦੀ ਧੜੇ ਦੇ ਸੰਪਰਕ 'ਚ ਨਹੀਂ ਸੀ, ਪਰ ਉਹ ਅਜਿਹਾ ਵਿਅਕਤੀ ਹੈ ਜਿਹੜਾ ਭਾਈਚਾਰੇ ਲਈ ਵੱਡਾ ਖਤਰਾ ਹੈ। ਗ੍ਰੇਗੋਰੀ ਮੁਤਾਬਕ, ਗੈਰ-ਕਾਨੂੰਨੀ ਹਥਿਆਰਾਂ ਨੂੰ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਰੰਧਾਵਾ ਵਰਗੇ ਲੋਕਾਂ ਦੀ ਪਛਾਣ ਕਰਨਾ ਐੱਨ. ਸੀ. ਏ. ਦੀ ਪਹਿਲ ਹੈ। ਰੰਧਾਵਾ ਨੇ ਡਾਰਕ ਵੈੱਬ ਦੇ ਜ਼ਰੀਏ ਵ੍ਹੀਕਲ ਬਰਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਇਹ ਰਿਮੋਰਟ ਨਾਲ ਉਡਾਈ ਜਾਣ ਵਾਲੀ ਵਿਸਫੋਟਕ ਸਮੱਗਰੀ ਹੈ।
ਇਨਸਾਫ ਲਈ ਲੜਕੀ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਲਾਈ ਗੁਹਾਰ
NEXT STORY